ਸੰਗਰੂਰ (ਬੇਦੀ/ਰਿਖੀ): ਜ਼ਿਲ੍ਹਾ ਸੰਗਰੂਰ ’ਚ ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਕੋਰੋਨਾ ਕਾਰਨ ਹੋ ਰਹੀਆਂ ਮੌਤਾਂ ਦੀ ਰਫ਼ਤਾਰ ਕਿਸੇ ਵੀ ਹੀਲੇ ਰੁਕਣ ਦਾ ਨਾਮ ਨਹੀਂ ਲੈ ਰਹੀ ਅਤੇ ਪਾਜ਼ੇਟਿਵ ਕੇਸਾਂ ਦਾ ਅਉਣਾ ਵੀ ਤੇਜ਼ ਰਫ਼ਤਾਰ ਵਿੱਚ ਲਗਾਤਾਰ ਜਾਰੀ ਹੈ। ਜ਼ਿਲ੍ਹੇ ’ਚ ਹੁਣ ਤੱਕ ਪਾਜ਼ੇਟਿਵ ਕੇਸਾਂ ਦੀ ਗਿਣਤੀ 12636 ਤੇ ਪਹੁੰਚ ਗਈ ਹੈ। ਅਤੇ ਜ਼ਿਲ੍ਹੇ ਵਿੱਚ ਹੁਣ ਤੱਕ 582 ਲੋਕ ਕੋਰੋਨਾ ਕਾਰਨ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਜ਼ਿਲ੍ਹੇ ’ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀਆਂ ਵੱਡੀ ਗਿਣਤੀ ’ਚ ਮੌਤਾਂ ਨਾਲ ਜ਼ਿਲ੍ਹੇ ਦੇ ਲੋਕਾਂ ਵਿੱਚ ਸਹਿਮ ਵਧਦਾ ਜਾ ਰਿਹਾ ਹੈ। ਅੱਜ ਫ਼ਿਰ ਜ਼ਿਲ੍ਹੇ ਅੰਦਰ ਕੋਰੋਨਾ ਕਰਕੇ 11 ਮੌਤਾਂ ਹੋ ਗਈਆਂ, ਜਿਨ੍ਹਾਂ ਵਿੱਚੋਂ ਇਕੱਲੇ ਸਿਹਤ ਬਲਾਕ ਭਵਾਨੀਗੜ੍ਹ ਵਿੱਚ 4 ਇਨਸਾਨ ਕੋਰੋਨਾ ਦੀ ਭੇਂਟ ਚੜ੍ਹ ਗਏ ਹਨ। ਸਿਹਤ ਵਿਭਾਗ ਵੱਲੋਂ ਜਾਣਕਾਰੀ ਅਨੁਸਾਰ ਜ਼ਿਲ੍ਹੇ ’ਚ ਬੀਤੇ ਦਿਨ ਲਏ ਗਏ ਟੈਸਟਾਂ ’ਚੋਂ ਅੱਜ ਕੁੱਲ 208 ਕੇਸ ਪਾਜ਼ੇਟਿਵ ਆਏ ਹਨ, ਜਿਨ੍ਹਾਂ ਵਿੱਚੋਂ ਸਿਹਤ ਬਲਾਕ ਸੰਗਰੂਰ ’ਚ 19 ਧੂਰੀ ’ਚ 19 ਸਿਹਤ ਬਲਾਕ ਲੌਂਗੋਵਾਲ 'ਚ 17, ਕੇਸ, ਸੁਨਾਮ ਵਿੱਚ 23, ਮਾਲੇਰਕੋਟਲਾ ਵਿੱਚ 15,ਮੂਣਕ ਵਿਚ 25, ਅਮਰਗੜ੍ਹ 8, ਭਵਾਨੀਗੜ੍ਹ ਵਿੱਚ 9, ਕੌਹਰੀਆਂ ਵਿੱਚ 31, ਸ਼ੇਰਪੁਰ ਵਿੱਚ 23 ਅਤੇ ਪੰਜਗਰਾਈਆਂ ਵਿੱਚ 19 ਵਿਅਕਤੀ ਪਾਜ਼ੇਟਿਵ ਆਏ ਹਨ।
ਜ਼ਿਲ੍ਹੇ ’ਚ ਹੁਣ ਤੱਕ ਕੁੱਲ 10211 ਲੋਕ ਕੋਰੋਨਾ ਜੰਗ ਜਿੱਤ ਕੇ ਤੰਦਰੁਸਤ ਹੋਏ ਹਨ। ਜ਼ਿਲ੍ਹੇ ’ਚ ਅਜੇ ਵੀ ਕੁੱਲ 1843 ਕੇਸ ਐਕਟਿਵ ਚੱਲ ਰਹੇ ਹਨ ਅਤੇ ਅੱਜ ਰਾਹਤ ਦੀ ਗੱਲ ਇਹ ਵੀ ਹੈ ਕੇ 175 ਵਿਅਕਤੀ ਕੋਰੋਨਾ ਜੰਗ ਜਿੱਤ ਕੇ ਠੀਕ ਹੋ ਚੁੱਕੇ ਹਨ। ਜ਼ਿਲ੍ਹੇ ਵਿੱਚ ਅੱਜ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਅੱਜ ਕੋਰੋਨਾ ਮਹਾਮਾਰੀ ਨਾਲ ਬਲਾਕ ਲੌਂਗੋਵਾਲ ਦੇ ਵਿੱਚ 83 ਸਾਲਾ ਵਿਅਕਤੀ, ਬਲਾਕ ਕੌਹਰੀਆਂ ਦੀ 82 ਸਾਲਾ ਔਰਤ , ਸੰਗਰੂਰ ਵਿੱਚ 74 ਸਾਲਾ ਵਿਅਕਤੀ, ਬਲਾਕ ਭਵਾਨੀਗੜ੍ਹ ਵਿੱਚ 60 ਸਾਲਾ ਔਰਤ, 51 ਸਾਲਾ ਔਰਤ ਤੇ 32 ਸਾਲਾ ਅਤੇ 50 ਸਾਲਾ ਵਿਅਕਤੀ, ਬਲਾਕ ਸੁਨਾਮ ਵਿੱਚ 59 ਸਾਲਾ ਵਿਅਕਤੀ, ਬਲਾਕ ਅਮਰਗੜ੍ਹ ਵਿੱਚ 42 ਸਾਲਾ ਤੇ 53 ਸਾਲਾ ਔਰਤਾਂ, ਬਲਾਕ ਧੂਰੀ ਵਿੱਚ 77 ਸਾਲਾ ਵਿਅਕਤੀ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ। ਜ਼ਿਲ੍ਹੇ ਅੰਦਰ ਹੋਈਆਂ ਵੱਡੀ ਗਿਣਤੀ ਮੌਤਾਂ ਨਾਲ ਵੀ ਲੋਕਾਂ ਦਾ ਬਾਹਰ ਨਿਕਲਣਾ ਜਾਰੀ ਹੈ ਅਤੇ ਪ੍ਰਸ਼ਾਸਨ ਦੀ ਸਖਤੀ ਵਿੱਚ ਵੀ ਢਿੱਲ ਹੁੰਦੀ ਜਾਂਦੀ ਜਾਪ ਰਹੀ ਹੈ।
ਸੰਗਰੂਰ ਕੋਰੋਨਾ ਅਪਡੇਟ
ਕੁੱਲ ਕੇਸ 12636
ਐਕਟਿਵ ਕੇਸ 1843
ਠੀਕ ਹੋਏ 10211
ਮੌਤਾਂ 582
‘ਆਪ’ ਯੂਥ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਬਿੱਟੂ ਜ਼ਮਾਨਤ ’ਤੇ ਰਿਹਾਅ
NEXT STORY