ਸੰਗਰੂਰ/ਦਿੜ੍ਹਬਾ ਮੰਡੀ (ਬੇਦੀ,ਅਜੇ) : ਦਿੜ੍ਹਬਾ ਮੰਡੀ ਦੇ ਪਿੰਡ ਗੁੱਜਰਾਂ ਵਿਚ ਇਕ ਪ੍ਰੇਮੀ ਜੋੜੇ ਨੇ ਖੇਤ 'ਚ ਮੋਟਰ 'ਤੇ ਕੇ ਗੋਲੀਆਂ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ ਅਕਵਿੰਦਰ ਸਿੰਘ ਉਰਫ ਬੰਟੀ ਅਤੇ ਹਰਬੰਸ ਕੌਰ ਦੇ ਪ੍ਰੇਮ ਸਬੰਧ ਸਨ। ਰਾਤ ਨੂੰ ਮੋਟਰ 'ਤੇ ਜਾ ਕੇ ਅਕਵਿੰਦਰ ਸਿੰਘ ਨੇ ਪਹਿਲਾਂ ਲੜਕੀ ਅਤੇ ਫਿਰ ਖੁਦ ਨੂੰ ਗੋਲੀ ਮਾਰ ਕੇ ਲੀਲਾ ਖਤਮ ਕਰ ਲਈ ਹੈ। ਲੜਕੀ ਬੀ. ਏ. ਫਾਇਨਲ ਵਿਚ ਪੜ੍ਹਦੀ ਸੀ।
ਪ੍ਰੇਮੀ ਜੋੜੇ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਵੀਡਿਓ ਵੀ ਨੈੱਟ 'ਤੇ ਅਪਲੋਡ ਕੀਤੀ, ਜਿਸ ਵਿਚ ਦੋਵੇਂ ਖੁਸ਼ ਨਜ਼ਰ ਆ ਰਹੇ ਸਨ। ਬੰਟੀ ਨੇ ਵੀਡਿਓ ਵਿਚ ਕਿਹਾ ਕਿ ਉਹ ਦੋਵੇਂ ਆਪਣੀ ਮਰਜੀ ਨਾਲ ਖੁਦਕੁਸ਼ੀ ਕਰ ਰਹੇ ਹਨ। ਇਸ ਕਰਕੇ ਪੁਲਸ ਕਿਸੇ ਵੀ ਵਿਅਕਤੀ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਤੰਗ ਪਰੇਸ਼ਾਨ ਨਾ ਕਰੇ। ਉਥੇ ਹੀ ਡੀ.ਐਸ.ਪੀ. ਦਿੜ੍ਹਬਾ ਵਿਲੀਅਮ ਜੇਜੀ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬਟਾਲਾ ਹਾਦਸੇ 'ਤੇ ਭਾਵੁਕ ਹੋਏ ਗੁਰਪ੍ਰੀਤ ਵੜੈਚ, ਸਰਕਾਰ ਨੂੰ ਕੀਤੀ ਖਾਸ ਅਪੀਲ
NEXT STORY