ਸੰਗਰੂਰ(ਬਿਊਰੋ)—ਸਿਹਤ ਵਿਭਾਗ ਨੇ ਗੈਰ-ਕਾਨੂੰਨੀ ਨਸ਼ਾ ਛੁਡਾਓ ਕੇਂਦਰ ਵਿਚ ਛਾਪੇਮਾਰੀ ਕਰਕੇ ਬੰਦੀ ਬਣਾਏ ਗਏ 23 ਮਰੀਜ਼ਾਂ ਨੂੰ ਛੁਡਵਾਇਆ, ਜਦੋਂਕਿ 7 ਮਰੀਜ਼ ਦੌੜ ਗਏ। ਮਰੀਜ਼ਾਂ ਦਾ ਦੋਸ਼ ਹੈ ਕਿ ਕੇਂਦਰ ਵਿਚ ਉਨ੍ਹਾਂ ਨੂੰ ਰੋਜ਼ਾਨਾ ਕੁੱਟਿਆ ਜਾਂਦਾ ਸੀ। 12 ਮਰੀਜ਼ਾਂ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਅਤੇ ਹੋਰਾਂ ਨੂੰ ਪਰਿਵਾਰਕ ਮੈਂਬਰ ਲੈ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਇਹ ਗੈਰ-ਕਾਨੂੰਨੀ ਨਸ਼ਾ ਛੁਡਾਓ ਕੇਂਦਰ ਏਕਤਾ ਫਾਊਂਡੇਸ਼ਨ ਦੇ ਨਾਂ ਤੋਂ ਪਿੰਡ ਰਾਮ ਨਗਰ ਸੀਬੀਆ ਦੇ ਬੱਸ ਸਟੈਂਡ ਨੇੜੇ ਸਥਿਤ ਇਕ ਕੋਠੀ ਵਿਚ ਚੱਲ ਰਿਹਾ ਸੀ। ਵਿਭਾਗ ਨੇ ਸੂਚਨਾ ਦੇ ਆਧਾਰ 'ਤੇ ਸ਼ੁੱਕਰਵਾਰ ਸਵੇਰ ਨੂੰ ਉਥੇ ਛਾਪੇਮਾਰੀ ਕੀਤੀ। ਪਤਾ ਲੱਗਦੇ ਹੀ ਸੰਚਾਲਕਾਂ ਨੇ ਸਾਰੇ ਮਰੀਜ਼ਾਂ ਨੂੰ ਨਾਲ ਵਾਲੀ ਕੋਠੀ ਵਿਚ ਬੰਦ ਕਰ ਦਿੱਤਾ ਅਤੇ ਦੌੜ ਗਏ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ 'ਤੇ 10 ਤੋਂ ਵਧ ਅਧਿਕਾਰੀਆਂ ਦੀ ਟੀਮ ਨਾਲ ਛਾਪੇਮਾਰੀ ਕੀਤੀ ਗਈ। ਪੁਲਸ ਨੇ ਹਰਵਿੰਦਰ ਸਿੰਘ ਨਿਵਾਸੀ ਗਗੜਪੁਰ ਸਮੇਤ ਉਸ ਦੇ ਸਾਥੀਆਂ 'ਤੇ ਬੰਧਕ ਬਣਾ ਕੇ ਰੱਖਣ ਅਤੇ ਠੱਗੀ ਦਾ ਮਾਮਲਾ ਦਰਜ ਕੀਤਾ ਹੈ।
ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀ ਕੱਢ ਕੇ ਫੂਕਿਆ ਸਰਕਾਰ ਦਾ ਪੁਤਲਾ
NEXT STORY