ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) - ਬੀ. ਵੀ. ਐੱਮ. ਇੰਟਰਨੈਸ਼ਨਲ ਸਕੂਲ ਵਿਚ ਨਰਸਰੀ ਤੋਂ ਲੈ ਕੇ ਯੂ. ਕੇ. ਜੀ. ਕਲਾਸ ਦੇ ਬੱਚਿਆਂ ਨੂੰ ਸਰਦੀਆਂ ਤੋਂ ਬਚਾਅ ਦੀ ਗਤੀਵਿਧੀ ਕਰਵਾਈ ਗਈ। ਇਸ ’ਚ ਉਨ੍ਹਾਂ ਨੂੰ ਸਰਦੀਆਂ ਦੇ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਗਈ, ਜਿਸ ’ਚ ਸਰਦੀਆਂ ਵਿਚ ਪਹਿਨੇ ਜਾਣ ਵਾਲੇ ਕੱਪਡ਼ੇ, ਖਾਣ-ਪੀਣ, ਖੇਲ-ਕੁੱਦ ਆਦਿ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਗਈ। ਬੱਚਿਆਂ ਨੂੰ ਉਨ੍ਹਾਂ ਦੀ ਸਿਹਤ ਨਾਲ ਜੁਡ਼ੇ ਕਾਰਨਾਂ ਬਾਰੇ ਵੀ ਦੱਸਿਆ ਗਿਆ। ਇਸ ਗਤੀਵਿਧੀ ਨੂੰ ਹੋਰ ਚੰਗਾ ਬਣਾਉਣ ਲਈ ਵੱਖ-ਵੱਖ ਚਾਰਟ, ਪੀ. ਪੀ. ਟੀ. ਅਤੇ ਵੱਖ-ਵੱਖ ਵਸਤੂਆਂ ਦਾ ਪ੍ਰਯੋਗ ਕੀਤਾ ਗਿਆ। ਬੱਚਿਆਂ ਨੇ ਬਡ਼ੇ ਹੀ ਰੌਚਕ ਢੰਗ ਨਾਲ ਇਸ ਗਤੀਵਿਧੀ ਵਿਚ ਭਾਗ ਲਿਆ। ਅਧਿਆਪਕਾ ਦੀਪਿਕਾ ਨੇ ਸਰਦੀਆਂ ਤੋਂ ਬਚਾਅ ਲਈ ਬੱਚਿਆਂ ਨੂੰ ਮਹੱਤਵਪੂਰਨ ਉਪਾਅ ਦੱਸੇ। ਇਹ ਗਤੀਵਿਧੀ ਪਰਮਿੰਦਰ ਦੀ ਦੇਖ -ਰੇਖ ਵਿਚ ਹੋਈ, ਜਿਸ ’ਚ ਸਕੂਲ ਦੀ ਪ੍ਰਿੰਸੀਪਲ ਸਰਿਤਾ ਨੇ ਵੀ ਬੱਚਿਆਂ ਨੂੰ ਸਰਦੀਆਂ ਵਿਚ ਆਪਣਾ ਧਿਆਨ ਰੱਖਣ ਨੂੰ ਕਿਹਾ ਅਤੇ ਬੁੱਚਿਆਂ ਦੇ ਵਿਕਾਸ ਨਾਲ ਸਬੰਧਤ ਇਸ ਪ੍ਰਕਾਰ ਦੀਆਂ ਗਤੀਵਿਧੀਆਂ ਸਮੇਂ-ਸਮੇਂ ’ਤੇ ਕਰਵਾਈਆਂ ਜਾ ਰਹੀਆਂ ਹਨ, ਜਿਸ ਨਾਲ ਉਨ੍ਹਾਂ ਦੇ ਗਿਆਨ ਵਿਚ ਵਾਧਾ ਹੋ ਸਕੇ ਅਤੇ ਉਨ੍ਹਾਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਹੋ ਸਕੇ। ਇਸ ਪ੍ਰਕਾਰ ਦੀਆਂ ਗਤੀਵਿਧੀਆਂ ਸਮੇਂ ਸਮੇਂ ’ਤੇ ਬੱਚਿਆਂ ਨੂੰ ਕਰਵਾਈਆਂ ਜਾ ਰਹੀਆਂ ਹਨ। ਅਜਿਹੀਆਂ ਗਤੀਵਿਧੀਆਂ ਕਰਵਾਉਣ ਦਾ ਮਕਸਦ ਬੱਚਿਆਂ ਵਿਚ ਆਤਮ ਵਿਸ਼ਵਾਸ ਵਧਾਉਣਾ ਹੈ।
ਡੀ. ਸੀ. ਵੱਲੋਂ ‘ਸੰਗਰੂਰ ਹਾਫ਼ ਮੈਰਾਥਨ’ ਦੇ ਪ੍ਰਬੰਧਾਂ ਦੀ ਸਮੀਖਿਆ
NEXT STORY