ਸੰਗਰੂਰ (ਸ਼ਰਮਾ)-ਸਰਕਾਰੀ ਮਿਡਲ ਸਕੂਲ ਹਸਨਪੁਰ ਵਿਖੇ ਡੇਪੋ ਤਹਿਤ ਵਿਦਿਆਰਥੀਆਂ ਦਾ ਨਸ਼ਿਆਂ ਵਿਰੁੱਧ ਭਾਸ਼ਣ ਮੁਕਾਬਲਾ ਨੋਡਲ ਇੰਚਾਰਜ ਸ਼੍ਰੀ ਸੌਰਭ ਜੋਸ਼ੀ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਵੱਖ-ਵੱਖ ਜਮਾਤਾਂ ’ਚੋਂ ਬਣੇ ਬੱਡੀਜ਼ ਗਰੁੱਪਾਂ ’ਚੋਂ ਵਿਦਿਆਰਥੀਆਂ ਨੇ ਨਸ਼ਿਆਂ ਵਿਰੁੱਧ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਜ਼ਿੰਦਗੀ ’ਚ ਕਦੇ ਵੀ ਨਸ਼ਾ ਨਾ ਕਰਨ ਦਾ ਪ੍ਰਣ ਲਿਆ। ਨੋਡਲ ਇੰਚਾਰਜ ਸੌਰਭ ਜੋਸ਼ੀ ਨੇ ਨਸ਼ਿਆਂ ਦੇ ਮਾਡ਼ੇ ਪ੍ਰਭਾਵਾਂ ਬਾਰੇ ਬੱਚਿਆਂ ਨੂੰ ਜਾਗਰੂਕ ਕੀਤਾ। ਇਸ ਸਮੇਂ ਸਕੂਲ ਮੁਖੀ ਗੁਰਪ੍ਰੀਤ ਸਿੰਘ, ਸਕੂਲ ਸਟਾਫ ’ਚੋਂ ਮਲਕੀਤ ਸਿੰਘ, ਕਮਲਜੀਤ ਕੌਰ, ਸੰਦੀਪ ਕੌਰ, ਪੰਕਜ ਕੁਮਾਰ ਹਾਜ਼ਰ ਸਨ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਲਾਭਪਾਤਰੀਆਂ ਨੂੰ ਚੈੱਕ ਵੰਡੇ
NEXT STORY