ਸੰਗਰੂਰ (ਸ਼ਾਮ)-ਨਗਰ ਕੌਂਸਲ ਤਪਾ ਵਿਖੇ ਰੇਲਵੇ ਸਟੇਸ਼ਨ ਕੋਲ ਕੁਝ ਦੁਕਾਨਦਾਰਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਸਨ। ਨਗਰ ਕੌਂਸਲ ਨੇ ਉਨ੍ਹਾਂ ਕਬਜ਼ਿਆਂ ਨੂੰ ਹਟਾ ਕੇ ਉਥੇ ਇੰਟਰਲਾਕਿੰਗ ਟਾਈਲਾਂ ਦਾ ਫਰਸ਼ ਲਾ ਕੇ ਮਿੰਨੀ ਬੱਸਾਂ ਦੇ ਖਡ਼੍ਹਨ ਲਈ ਮਿੰਨੀ ਬੱਸ ਸਟੈਂਡ ਬਣਾ ਦਿੱਤਾ ਹੈ ਕਿਉਂਕਿ ਸ਼ਹਿਰ ’ਚ ਮਿੰਨੀ ਬੱਸਾਂ ਦਾ ਕੋਈ ਬੱਸ ਸਟਾਪ ਨਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਬੱਸ ਸਟੈਂਡ ’ਤੇ ਇਕ ਸਮਾਜ ਸੇਵੀ ਪਰਿਵਾਰ ਨੇ ਸਵਾਰੀਆਂ ਦੇ ਬੈਠਣ ਲਈ ਆਪਣੇ ਬਜ਼ੁਰਗਾਂ ਦੀ ਯਾਦ ’ਚ ਬੈਠਣ ਲਈ ਬੈੱਡ ਦਾਨ ਦੇ ਦਿੱਤੇ ਹਨ, ਜਿਸ ਦਾ ਨਗਰ ਕੌਂਸਲ ਤਪਾ ਦੇ ਪ੍ਰਧਾਨ ਅਸ਼ਵਨੀ ਕੁਮਾਰ ਭੂਤ, ਕੌਂਸਲਰ ਗੁਰਮੀਤ ਰੋਡ਼, ਕੌਂਸਲਰ ਬੁੱਧ ਰਾਮ ਢਿੱਲਵਾਂ ਨੇ ਸਮਾਜ ਸੇਵੀ ਪਰਿਵਾਰ ਦਾ ਧੰਨਵਾਦ ਕੀਤਾ। ਇਸ ਮੌਕੇ ਰਾਜ ਰਾਣੀ ਤਨੇਜਾ, ਰਮੇਸ਼ ਭੈਣੀ, ਸ਼ੰਟੀ ਤਨੇਜਾ, ਰਿੰਕੂ ਗਰਗ, ਵੇਦ ਪ੍ਰਕਾਸ਼ ਸੱਤਪਾਲ ਗੋਇਲ, ਹੈਪੀ ਸਿੰਗਲਾ, ਗੋਲਡੀ ਮਿੱਤਲ, ਯਸ਼ ਅਰੋਡ਼ਾ, ਵਿੱਕੀ ਤਨੇਜਾ ਆਦਿ ਮੌਜੂਦ ਸਨ।
ਸੰਗਰੂਰ ਪਹੁੰਚੀ ਯੁਵਾ ਕ੍ਰਾਂਤੀ ਯਾਤਰਾ
NEXT STORY