ਸੰਗਰੂਰ (ਬੇਦੀ, ਯਾਦਵਿੰਦਰ)–ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਸ਼ੁਰੂ ਕੀਤੀ ਯੂਥ ਕਾਂਗਰਸ ਵੱਲੋਂ ਯੁਵਾ ਕ੍ਰਾਂਤੀ ਯਾਤਰਾ ਅੱਜ ਸੰਗਰੂਰ ਪਹੁੰਚੀ, ਜਿਥੇ ਬੀਬੀ ਪੂਨਮ ਕਾਂਗਡ਼ਾ ਮੈਂਬਰ ਪੀ. ਪੀ. ਸੀ. ਸੀ. ਜਨਰਲ ਸਕੱਤਰ ਪੰਜਾਬ ਯੂਥ ਕਾਂਗਰਸ ਦੀ ਅਗਵਾਈ ਹੇਠ ਸਥਾਨਕ ਪਟਿਆਲਾ ਰੋਡ ’ਤੇ ਸੈਂਕਡ਼ੇ ਵਰਕਰਾਂ ਦੇ ਵੱਡੇ ਕਾਫਿਲੇ ਨਾਲ ਭਰਵਾਂ ਸਵਾਗਤ ਕੀਤਾ ਗਿਆ। ਯਾਤਰਾ ’ਚ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਕੇਸ਼ਵ ਯਾਦਵ, ਉਪ ਪ੍ਰਧਾਨ ਸ਼੍ਰੀ ਨਿਵਾਸ, ਸੂਬਾ ਇੰਚਾਰਜ ਵਨੀਤ ਕੰਬੋਜ ਅਤੇ ਸੂਬਾ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਹਾਜ਼ਰ ਸਨ, ਜਿਨ੍ਹਾਂ ਨੂੰ ਬੀਬੀ ਕਾਂਗਡ਼ਾ ਵੱਲੋਂ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਸਮੇਂ ਸੰਬੋਧਨ ਕਰਦਿਆਂ ਕੇਸ਼ਵ ਯਾਦਵ ਨੇ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ’ਚ ਵੱਡੇ ਘੁਟਾਲੇ ਕਰ ਕੇ ਦੇਸ਼ ਨੂੰ ਕੰਗਾਲ ਕਰ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਨੇ ਦੇਸ਼ ਅੰਦਰ ਇਸ ਯਾਤਰਾ ਦੌਰਾਨ ਦੇਸ਼ ਵਾਸੀਆਂ ਨੂੰ ਮੋਦੀ ਸਰਕਾਰ ਦੀਆਂ ਦੇਸ਼ ਵਿਰੋਧੀ ਤੇ ਲੋਕ ਵਿਰੋਧੀ ਨੀਤੀਆਂ ਤੋਂ ਜਾਗਰੂਕ ਕੀਤਾ ਗਿਆ। ਅਮਰਪ੍ਰੀਤ ਲਾਲੀ ਤੇ ਪੂਨਮ ਕਾਂਗਡ਼ਾ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਜਿਸ ਤਰ੍ਹਾਂ ਮੋਦੀ ਅਤੇ ਭਾਜਪਾ ਨੇ ਦੇਸ਼ ਵਾਸੀਆਂ ਨੂੰ ਬਰਬਾਦ ਕੀਤਾ ਹੈ, ਲੋਕ ਇਸ ਦਾ ਲੋਕ ਸਭਾ ਚੋਣਾਂ ’ਚ ਪੂਰਾ-ਪੂਰਾ ਹਿਸਾਬ ਲੈਣਗੇ। ਉਨ੍ਹਾਂ ਕਿਹਾ ਕਿ ਦੇਸ਼ ਲਈ ਅੱਛੇ ਦਿਨ ਲਿਆਉਣ ਦਾ ਵਾਅਦਾ ਕਰਨ ਵਾਲੇ ਨਰਿੰਦਰ ਮੋਦੀ ਨੇ ਜੀ. ਐੱਸ. ਟੀ., ਨੋਟਬੰਦੀ ਅਤੇ ਰਾਫਲ ਵਰਗੇ ਵੱਡੇ ਘੁਟਾਲੇ ਕਰ ਕੇ ਦੇਸ਼ ਵਾਸੀਆਂ ਦੇ ਸਭ ਤੋਂ ਮਾਡ਼ੇ ਦਿਨ ਲਿਆ ਦਿੱਤੇ ਹਨ। ਇਸ ਸਮੇਂ ਹੋਰਨਾਂ ਤੋਂ ਇਲਾਵਾ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਜਸਵਿੰਦਰ ਜੱਸੀ, ਬੰਨੀ ਖਹਿਰਾ, ਰਾਜੀਵ ਜਿੰਦਲ ਜ਼ੋਨ ਪ੍ਰਧਾਨ, ਸ਼ਵੇਤਾ ਚੋਪਡ਼ਾ, ਸਤਪਾਲ ਕੌਰ, ਰਾਜਪਾਲ ਰਾਜੂ, ਜਸਵਿੰਦਰ ਕੌਰ, ਬਲਜੀਤ ਕੌਰ (ਸਾਰੇ ਮੈਂਬਰ ਬਲਾਕ ਸੰਮਤੀ) ਸਰਪੰਚ ਅਵਤਾਰ ਸਿੰਘ, ਸੁਖਪਾਲ ਸਿੰਘ ਭੰਮਾਬੱਦੀ, ਸੁਖਵੀਰ ਸਿੰਘ ਕਸਬਾ, ਦਲਵਾਰਾ ਸਿੰਘ ਲਿੱਦਡ਼ਾ, ਹੈਪੀ ਲਿੱਦਡ਼ਾ, ਰਾਜਵੀਰ ਸਿੰਘ, ਇੰਦਰਜੀਤ ਕੌਰ, ਸੰਦੀਪ ਕੌਰ, ਰਾਜਵੀਰ ਕੌਰ, ਸਾਜਨ ਕਾਂਗਡ਼ਾ, ਜਗਸੀਰ ਸਿੰਘ ਜਖੇਪਲ, ਲਖਮੀਰ ਸਿੰਘ ਸੇਖੋਂ, ਜੋਨੀ ਗਰਗ ਧੂਰੀ, ਸੁਖਜਿੰਦਰ ਘਾਬਦਾਂ, ਕਰਮਜੀਤ ਸਿੰਘ ਚੰਗਾਲ, ਅਮਨ ਚੋਪਡ਼ਾ, ਰਾਜਨ ਕਾਂਗਡ਼ਾ, ਜਗਸੀਰ ਸਿੰਘ ਜੱਗਾ, ਰਾਣਾ ਬਾਲੂ, ਰਵੀ ਚੌਹਾਨ ਤੋਂ ਇਲਾਵਾ ਹੋਰ ਵੀ ਕਾਂਗਰਸੀ ਹਾਜ਼ਰ ਸਨ।
ਮਦਰੱਸੇ ਦੇ ਬੱਚਿਆਂ ਨੂੰ ਕੋਟੀਆਂ ਵੰਡੀਆਂ
NEXT STORY