ਸੰਗਰੂਰ (ਬੋਪਾਰਾਏ)-ਸੰਤ ਬਾਬਾ ਭਗਵਾਨ ਸਿੰਘ ਜੀ ਪਬਲਿਕ ਸੀਨੀ. ਸੈਕੰ. ਸਕੂਲ ਬੇਗੋਵਾਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ’ਚ ਨਰਸਰੀ ਤੋਂ ਬਾਰ੍ਹਵੀਂ ਤਕ ਦੇ ਵਿਅਿਾਰਥੀਆਂ ਦੁਆਰਾ ਵੱਖ–ਵੱਖ ਰਾਜਾਂ ਦੀਆਂ ਸੱਭਿਆਚਾਰਕ , ਧਾਰਮਕ ਅਤੇ ਹਾਸਰਸ ਭਰਪੂਰ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ’ਚ ਸਕੂਲ ਦੇ ਸਮੂਹ ਵਿਦਿਆਰਥੀਆਂ ਨੇ ਵਧ-ਚਡ਼੍ਹ ਕੇ ਹਿੱਸਾ ਲਿਆ। ਜਿੱਥੇ ਬੱਚਿਆਂ ਵੱਲੋਂ ਮਾਈਮ, ਮਲਵਈ ਗਿੱਧਾ, ਡਾਂਡੀਆ, ਕੋਰੀਓਗ੍ਰਾਫੀ , ਹਰਿਆਣਵੀ ਨਾਟਕ, ਢਾਡੀ ਵਾਰਾਂ ਅਤੇ ਲੋਕ ਗੀਤ ਗਾਏ ਗਏ ਤੇ ਨਾਲ ਹੀ ਗਿੱਧਾ ਤੇ ਭੰਗਡ਼ਾ ਗਤੀਵਿਧੀਆਂ ਨੇ ਆਏ ਹੋਏ ਸਮੂਹ ਇਲਾਕਾ ਨਿਵਾਸੀਆਂ ਅਤੇ ਵਿਸ਼ੇਸ਼ ਮਹਿਮਾਨਾਂ ਦਾ ਮਨ ਮੋਹ ਲਿਆ। ਇਸ ਸਮਾਰੋਹ ’ਚ ਬੱਚਿਆਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਸਾਰੇ ਬੱਚੇ ਵੱਖ-ਵੱਖ ਪਹਿਰਾਵਿਆਂ ਵਿਚ ਖੂਬ ਫਬ ਰਹੇ ਸਨ ਅਤੇ ਸਭ ਦੀ ਖਿੱਚ ਦਾ ਕੇਂਦਰ ਬਣ ਰਹੇ ਸਨ। ਪ੍ਰਿੰਸੀਪਲ ਮੈਡਮ ਹਰਦੀਪ ਕੌਰ ਢਿੱਲੋਂ ਅਤੇ ਆਏ ਹੋਏ ਸਮੂਹ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਇਸ ਇਨਾਮ ਵੰਡ ਸਮਾਰੋਹ ’ਚ ਇਲਾਕਾ ਨਿਵਾਸੀਆਂ ਦਾ ਵੀ ਭਾਰੀ ਉਤਸ਼ਾਹ ਦੇਖਣ ਵਿਚ ਆਇਆ ਜਿਥੇ ਸਕੂਲ ਦੀ ਮੈਨੇਜਮੈਂਟ ਕਮੇਟੀ ਅਤੇ ਪ੍ਰਿੰਸੀਪਲ ਮੈਡਮ ਵੱਲੋਂ ਬੱਚਿਆਂ ਦੇ ਉਜਵਲ ਭਵਿੱਖ ਅਤੇ ਉੱਚੇ ਅਹੁਦਿਆਂ ਨੂੰ ਪ੍ਰਾਪਤ ਕਰਨ ਦੀ ਕਾਮਨਾ ਕੀਤੀ ਗਈ ਨਾਲ ਹੀ ਵਿੱਦਿਅਕ ਖੇਤਰ ਵਿਚ ਪਹਿਲੇ, ਦੂਜੇ, ਤੀਜੇ ਦਰਜੇ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਟਰਾਫੀਆਂ ਨਾਲ ਸਨਮਾਨਤ ਕੀਤਾ ਗਿਆ। ਅੰਤ ’ਚ ਪ੍ਰਿੰਸੀਪਲ ਮੈਡਮ ਨੇ ਸਕੂਲ ਦੀ ਸਾਲਾਨਾ ਰਿਪੋਰਟ ਪਡ਼੍ਹੀ ਅਤੇ ਸੰਤ ਬਾਬਾ ਭਗਵਾਨ ਸਿੰਘ ਜੀ ਦੇ ਵਿਹਡ਼ੇ ਵਿਚ ਆਏ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸੇ ਮੌਕੇ ਸੰਤ ਬਾਬਾ ਭਗਵਾਨ ਸਿੰਘ ਜੀ ਟਰੱਸਟ’ ਸਥਾਪਤ ਕਰ ਕੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਵੰਡੀ ਗਈ। ਇਸ ਸਮਾਗਮ ਵਿਚ ਇਕਬਾਲ ਸਿੰਘ ਝੂੰਦਾਂ ਸਾਬਕਾ ਵਿਧਾਇਕ ਤੇ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੰਗਰੂਰ, ਸਮਾਜ ਸੇਵੀ ਸਤਵੀਰ ਸਿੰਘ ਸੀਰਾ ਬਨਭੌਰਾ, ਡਾ. ਗੋਪਾਲ , ਡਾ. ਮੱਘਰ ਸਿੰਘ ਸਾਬਕਾ ਮੰਡਲ ਸਿੱਖਿਆ ਅਫਸਰ ਨਾਭਾ, ਗੁਰਮੀਤ ਸਿੰਘ ਢਿੱਲੋਂ, ਬਾਬਾ ਜਸਪਾਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਟਰੱਕ ਯੂਨੀਅਨ ਸੰਦੌਡ਼ ਦੇ ਸਾਬਕਾ ਪ੍ਰਧਾਨ ਬਾਰਾ ਸਿੰਘ ਖੁਰਦ, ਬਲਜਿੰਦਰ ਸਿੰਘ, ਰਾਜਵਿੰਦਰ ਸਿੰਘ ਸਾਬਕਾ ਸਰਪੰਚ ਖੁਰਦ, ਸਾਬਕਾ ਸਰਪੰਚ ਕੁਲਵੰਤ ਸਿੰਘ ਬੇਗੋਵਾਲ, ਸਾਬਕਾ ਸਰਪੰਚ ਜੰਗਦੀਨ, ਸ਼ੇਰ ਸਿੰਘ ਕੰਗਣਵਾਲ, ਕ੍ਰਿਪਾਲ ਸਿੰਘ ਧਲੇਰ ਕਲਾਂ, ਸਮੂਹ ਪੰਚਾਇਤ ਮੈਂਬਰ ਪਿੰਡ ਬਾਠਾਂ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਸਮੂਹ ਮੈਂਬਰ, ਬੱਚਿਆਂ ਦੇ ਮਾਤਾ-ਪਿਤਾ ਅਤੇ ਹੋਰ ਸਮੂਹ ਸੱਜਣਾਂ ਨੇ ਹਾਜ਼ਰੀ ਭਰ ਕੇ ਇਸ ਸਾਲਾਨਾ ਇਨਾਮ ਵੰਡ ਸਮਾਰੋਹ ਨੂੰ ਚਾਰ ਚੰਨ ਲਾਏ ।
ਕਲਾ ਦੇ ਖੇਤਰ ’ਚ ਸਰਕਾਰੀ ਕਾਲਜ ਸੁਨਾਮ ਦਾ ਨਾਂ ਰੌਸ਼ਨ ਕਰਨ ਵਾਲਾ ਹੋਣਹਾਰ ਵਿਦਿਆਰਥੀ ਕਲਾਕਾਰ ਸਤਿਗੁਰ ਸਿੰਘ
NEXT STORY