ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਰੈਡੀਮੇਡ ਗਾਰਮੈਂਟਸ ਐਸੋਸੀਏਸ਼ਨ ਬਰਨਾਲਾ ਦੀ ਐਗਜੈਕਟਿਵ ਕਮੇਟੀ ਦੀ ਮੀਟਿੰਗ ਰਾਮਲੀਲਾ ਗਰਾਊਂਡ ਬਰਨਾਲਾ ’ਚ ਹੋਈ, ਜਿਸ ਵਿਚ ਰੈਡੀਮੇਡ ਗਾਰਮੈਂਟਸ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਆ ਰਹੀਆਂ ਮੁਸ਼ਕਲਾਂ ’ਤੇ ਵਿਚਾਰ ਕੀਤਾ ਗਿਆ। ਮੈਂਬਰਾਂ ਨੇ ਇਹ ਸ਼ਿਕਾਇਤ ਕੀਤੀ ਕਿ ਬ੍ਰਾਂਡੇਡ ਕੰਪਨੀਆਂ ਵੱਲੋਂ ਕਾਪੀ ਰਾਈਟ ਦੇ ਨਾਂ ’ਤੇ ਆਮ ਦੁਕਾਨਦਾਰ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ। ਬ੍ਰਾਂਡੇਡ ਕੰਪਨੀਆਂ ਨੇ ਇਕ ਦੋ ਵਿਅਕਤੀਆਂ ਨੂੰ ਆਥੋਰਾਈਜ਼ਡ ਕੀਤਾ ਹੋਇਆ ਹੈ। ਉਹ ਆ ਕੇ ਲੋਕਾਂ ਅਤੇ ਲੋਗੋ ਅਤੇ ਲੇਬਲ ਦੇ ਨਾਂ ’ਤੇ ਦੁਕਾਨਦਾਰ ਨੂੰ ਬਲੈਕਮੇਲ ਕਰ ਰਿਹਾ ਹੈ। ਇਸ ਲਈ ਇਸ ਸਾਰੇ ਮੈਟਰ ’ਤੇ ਵਿਚਾਰ ਕਰਨ ਲਈ ਰੈਡੀਮੇਡ ਗਾਰਮੈਂਟਸ ਦੀ ਜਨਰਲ ਮੀਟਿੰਗ ਅਤੇ ਇਕ ਪ੍ਰੈੱਸਕਾਨਫਰੰਸ 2 ਫਰਵਰੀ ਨੂੰ ਰਾਮ ਲੀਲਾ ਗਰਾਊਂਡ ’ਚ ਰੱਖੀ ਗਈ ਹੈ।
ਪੰਜਾਬ ਰਾਜ ਖੇਡਾਂ ਲਡ਼ਕੀਆਂ ਅੰਡਰ-18 ਦਾ ਦੂਜਾ ਦਿਨ
NEXT STORY