ਸੰਗਰੂਰ (ਬੇਦੀ, ਯਾਦਵਿੰਦਰ, ਜਨੂਹਾ, ਹਰਜਿੰਦਰ)- ਸਥਾਨਕ ਵਾਰ ਹੀਰੋਜ਼ ਸਟੇਡੀਅਮ ਵਿਖੇ ਪੰਜਾਬ ਸਰਕਾਰ ਖੇਡ ਵਿਭਾਗ ਵੱਲੋ ਘਨਸ਼ਿਆਮ ਥੋਰੀ, ਆਈ.ਏ.ਐੱਸ. ਮਾਣਯੋਗ ਡਿਪਟੀ ਕਮਿਸ਼ਨਰ, ਸੰਗਰੂਰ ਅਤੇ ਜ਼ਿਲਾ ਪ੍ਸ਼ਾਸਨ ਦੀ ਯੋਗ ਅਗਵਾਈ ’ਚ ਚੱਲ ਰਹੀਆਂ ਪੰਜਾਬ ਰਾਜ ਖੇਡਾਂ ਗੇਮ ਅਥਲੈਟਿਕਸ (ਲਡ਼ਕੀਆਂ) ਅਤੇ ਰੋਲਰ ਸਕੇਟਿੰਗ (ਲਡ਼ਕੀਆਂ) ਅੰਡਰ-18 ਦੇ ਦੂਜੇ ਦਿਨ ਵੀ ਜਾਰੀ ਰਹੀਆਂ । ਖੇਡ ਨਤੀਜੇ ਗੇਮ ਰੋਲਰ ਸਕੇਟਿੰਗ ਕੁਆਰਡਰ ਰੇਸ ’ਚ ਡੇਜੀ ਚੀਮਾ ਸੰਗਰੂਰ ਨੇ ਪਹਿਲਾ ਸਥਾਨ, ਕਸ਼ਿਸ਼ ਅੰਮ੍ਰਿਤਸਰ ਨੇ ਦੂਸਰਾ ਅਤੇ ਸਿਮਰਦੀਪ ਕੌਰ ਲੁਧਿਆਣਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਨਲਾਈਨ ਰੇਸਿਜ਼ ’ਚ ਤਹਿਦਿਲ ਕੌਰ ਲੁਧਿਆਣਾ ਨੇ ਪਹਿਲਾ ਸਥਾਨ, ਕਾਵਿਆ ਸੂਦ ਲੁਧਿਆਣਾ ਨੇ ਦੂਸਰਾ ਸਥਾਨ ਅਤੇ ਮੁਸਕਾਨ ਅੰਮ੍ਰਿਤਸਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਰੋਡ ਰੇਸ 3000 ਮੀਟਰ ਕੁਆਰਡ ’ਚ ਅਰਸ਼ਪ੍ਰੀਤ ਕੌਰ ਸੰਗਰੂਰ ਨੇ ਪਹਿਲਾ, ਜੀਵਨ ਕੌਰ ਪਟਿਆਲਾ ਨੇ ਦੂਸਰਾ ਅਤੇ ਜਸ਼ਨਦੀਪ ਕੌਰ ਸੰਗਰੂਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਵਨ ਲੈਪ ਰੋਡ ਰੇਸ ’ਚ ਜਾਨਵੀ ਸ਼ਰਮਾ ਲੁਧਿਆਣਾ ਨੇ ਪਹਿਲਾ, ਕਾਵਿਆ ਸੂਦ ਲੁਧਿਆਣਾ ਨੇ ਦੂਸਰਾ ਅਤੇ ਮੀਨਾਕਸ਼ੀ ਅੰਮ੍ਰਿਤਸਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਰੋਲਰ ਸਕੇਟਿੰਗ ਦੀਆਂ ਜੇਤੂ ਖਿਡਾਰਨਾਂ ਨੂੰ ਜਗਦੀਪ ਕੌਰ, ਪ੍ਰੋਫੈਸਰ ਮਸਤੂਆਣਾ ਸਾਹਿਬ ਕਾਲਜ ਨੇ ਇਨਾਮ ਤਕਸੀਮ ਕੀਤੇ। ਗੇਮ ਅਥਲੈਟਿਕਸ ਦੀ 3000 ਮੀਟਰ ਰੇਸ ’ਚ ਬ੍ਰਹਮਜੋਤ ਕੌਰ ਨਵਾਂ ਸ਼ਹਿਰ ਨੇ ਪਹਿਲਾ, ਰਾਧਾ ਕੁਮਾਰੀ ਨੇ ਦੂਸਰਾ ਅਤੇ ਮਨਦੀਪ ਕੌਰ ਬਠਿੰਡਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ’ਚ ਲਵਪ੍ਰੀਤ ਕੌਰ ਜਲੰਧਰ ਨੇ ਪਹਿਲਾ, ਨਵਪ੍ਰੀਤ ਕੌਰ ਤਰਨਤਾਰਨ ਨੇ ਦੂਸਰਾ ਅਤੇ ਨਮਨੀਤ ਕੌਰ ਬਠਿੰਡਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, ਗੋਲਾ ਸੁੱਟਣ ’ਚ ਇਮਰੋਜ ਸੰਧੂ ਫਰੀਦਕੋਟ ਨੇ ਪਹਿਲਾ ਸਥਾਨ, ਮਨਜੋਤ ਕੌਰ ਤਰਨਤਾਰਨ ਨੇ ਦੂਸਰਾ ਸਥਾਨ ਅਤੇ ਜੰਨਤਪ੍ਰੀਤ ਕੌਰ ਪਟਿਆਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਈਵੈਂਟ ਡਿਸਕਸ ਥ੍ਰੋਅ ’ਚ ਜਸਮੀਤ ਕੌਰ ਲੁਧਿਆਣਾ ਨੇ ਪਹਿਲਾ ਸਥਾਨ, ਮਨਜੋਤ ਕੌਰ ਤਰਨਤਾਰਨ ਨੇ ਦੂਜਾ ਸਥਾਨ ਅਤੇ ਮਨਦੀਪ ਕੌਰ ਸੰਗਰੂਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਹਾਈ ਜੰਪ ’ਚ ਹਰਪ੍ਰੀਤ ਕੌਰ ਸੰਗਰੂਰ ਨੇ ਪਹਿਲਾ, ਹਰਪ੍ਰੀਤ ਕੌਰ ਅੰਮ੍ਰਿਤਸਰ ਨੇ ਦੂਸਰਾ ਸਥਾਨ ਅਤੇ ਕਮਲਜੀਤ ਕੌਰ ਜਲੰਧਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਖੇਡਾਂ ’ਚ ਹਿੱਸਾ ਲੈ ਰਹੀਆ ਖਿਡਾਰਨਾਂ ਨੂੰ ਵਿਭਾਗ ਵੱਲੋਂ 200 ਰੁਪਏ ਪ੍ਰਤੀ ਖਿਡਾਰੀ ਪ੍ਰਤੀ ਦਿਨ ਦੀ ਦਰ ਨਾਲ ਖੁਰਾਕ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਮੌਕੇ ਸ਼੍ਰੀ ਯੋਗਰਾਜ ਜ਼ਿਲਾ ਖੇਡ ਅਫਸਰ ਸੰਗਰੂਰ, ਸ਼੍ਰੀ ਸੰਜੇ ਕੁਮਾਰ ਪੰਜਾਬ ਪੁਲਸ, ਨਵਦੀਪ ਸਿੰਘ ਜੂਨੀਅਰ ਰੋਲਰ ਸਕੇਟਿੰਗ ਕੋਚ, ਰਣਬੀਰ ਸਿੰਘ ਜੂਨੀਅਰ ਅਥਲੈਟਿਕਸ ਕੋਚ, ਗੁਰਪ੍ਰੀਤ ਸਿੰਘ ਹਾਕੀ ਕੋਚ ਸੁਨਾਮ, ਗੁਰਦਿੱਤ ਸਿੰਘ ਅਥਲੈਟਿਕਸ ਕੋਚ, ਰਾਜਬੀਰ ਸਿੰਘ ਲੇਖਾਕਾਰ ਤੋਂ ਇਲਾਵਾ ਖੇਡ ਵਿਭਾਗ ਦੇ ਸਮੂਹ ਕੋਚਿਜ਼ ਅਤੇ ਆਫੀਸ਼ੀਅਲਜ਼ ਹਾਜ਼ਰ ਸਨ।
ਆਈ. ਈ. ਓ. ਦਾ ਨਤੀਜਾ ਰਿਹਾ ਸ਼ਾਨਦਾਰ
NEXT STORY