ਸੰਗਰੂਰ (ਗੋਇਲ)-ਸਿੱਖਿਆ ਵਿਭਾਗ ਅਤੇ ਜ਼ਿਲਾ ਸਿੱਖਿਆ ਅਫਸਰ (ਸੈ. ਸਿੱ.) ਸੰਗਰੂਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲਡ਼ਕੇ) ਲਹਿਰਾਗਾਗਾ ਵਿਖੇ ਸਾਲਾਨਾ ਸਮਾਗਮ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਵਿਚ ਸੂਬਾ ਸਿੰਘ ਐੱਸ.ਡੀ.ਐੱਮ. ਲਹਿਰਾ ਮੁੱਖ ਮਹਿਮਾਨ ਅਤੇ ਉਪ ਜ਼ਿਲਾ ਸਿੱਖਿਆ ਅਫਸਰ ਸੁਖਵੀਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਵਿਦਿਆਰਥੀਆਂ ਦੁਆਰਾ ਸੱਭਿਆਚਾਰਕ ਪ੍ਰੋਗਰਾਮ ਜਿਸ ਵਿਚ ਗੀਤ, ਕਵਿਤਾ, ਕੋਰੀਓਗ੍ਰਾਫੀ, ਸਕਿੱਟਾਂ, ਭੰਗਡ਼ਾ ਅਤੇ ਮਲਵਈ ਗਿੱਧਾ ਪੇਸ਼ ਕੀਤਾ ਗਿਆ। ਪ੍ਰੋਗਰਾਮ ਦੌਰਾਨ ਸਕੂਲ ਦੇ ਸਹਿਯੋਗੀ ਸੱਜਣ ਜਗਦੀਸ਼ ਰਾਏ, ਸੰਦੀਪ ਦੀਪੂ, ਸੱਤਪਾਲ ਸਿੰਘ, ਪਵਨ ਕੁਮਾਰ, ਬਲਵੰਤ ਸਿੰਘ, ਪ੍ਰਸ਼ੋਤਮ ਠੇਕੇਦਾਰ, ਮੈਡਮ ਕਾਂਤਾ ਦੇਵੀ, ਅਨੀਲ ਐਡਵੋਕੇਟ ਅਤੇ ਅਰੁਣ ਮਾਸਟਰ ਦਾ ਸਨਮਾਨ ਕੀਤਾ ਗਿਆ। ਪੁਰਾਣੇ ਵਿਦਿਆਰਥੀਆਂ ਰਜੀਵ ਸ਼ਰਮਾ, ਭੂਸ਼ਨ ਗੋਇਲ, ਸੁਨੀਲ ਗੋਇਲ ਤੇ ਮਹੇਸ਼ ਨੀਟੂ ਨੇ ਸਕੂਲ ’ਚ ਆ ਕੇ ਆਪਣੀਆਂ ਯਾਦਾਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ। ਸਮਾਜ ਸੇਵੀ ਜਸ ਪੇਂਟਰ, ਸੰਜੀਵ ਕੁਮਾਰ, ਸਤੀਸ਼ ਡੇਅਰੀ ਵਾਲੇ,ਓਮ ਪ੍ਰਕਾਸ਼ ਮੀਨਾ ਅਤੇ ਗੁਰਦੀਪ ਸਿੰਘ ਚੇਅਰਮੈਨ ਸਕੂਲ ਮੈਨੇਜਮੈਂਟ ਕਮੇੇਟੀ ਨੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਨਰਿੰਦਰਪਾਲ ਅਤੇ ਮੈਡਮ ਹਰਵਿੰਦਰ ਕੌਰ ਵੱਲੋਂ ਨਿਭਾਈ ਗਈ। ਸੰਜੀਵ ਕੁਮਾਰ, ਯੁਧਿਸ਼ਟਰ ਗੁਲਾਟੀ ਤੇ ਕੁਸ਼ਲ ਦੇਵ ਨੇ ਵਿਦਿਆਰਥੀਆਂ ਨੂੰ ਪਡ਼੍ਹਾਈ ਅਤੇ ਚੰਗੇ ਭਵਿੱਖ ਲਈ ਜਾਗਰੂਕ ਕੀਤਾ। ਸਕੂਲ ਵਿਚ ਚੰਗੇ ਨੰਬਰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਹਰ ਰੋਜ਼ ਹਾਜ਼ਰ ਹੋਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਸਨਮਾਨਤ ਕੀਤਾ ਗਿਆ। ਮੈਡਮ ਰਵਿੰਦਰ ਕੌਰ, ਵੰਦਨਾ ਰਾਣੀ ਤੇ ਰਿੰਪਲ ਕੌਰ ਨੇ ਵਿਦਿਅਰਥੀਆਂ ਦੇ ਮਾਪਿਆਂ ਨੂੰ ਦਾਖਲੇ ਲਈ ਪ੍ਰੇਰਿਤ ਕੀਤਾ। ਸਮਾਗਮ ਦੇ ਅੰਤ ’ਚ ਪ੍ਰਿੰਸੀਪਲ ਮੁਕੇਸ਼ ਕੁਮਾਰ ਨੇ ਸਕੂਲ ਪ੍ਰਗਤੀ ਰਿਪੋਰਟ ਪੇਸ਼ ਕੀਤੀ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮੇਂ ਨੱਥੂ ਰਾਮ, ਬਹਾਦਰ ਸਿੰਘ, ਰਾਣਾ ਸਿੰਘ , ਸਤਗੁਰ ਸਿਘ ਅਤੇ ਸਮੂਹ ਸਟਾਫ ਹਾਜ਼ਰ ਸੀ।
ਤੋਲਾਵਾਲ ਦੇ ਹਾਈ ਸਕੂਲ ’ਚ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ
NEXT STORY