ਸੰਗਰੂਰ (ਬੋਪਾਰਾਏ)-1762 ਨੂੰ ਵੱਡੇ ਘੱਲ਼ੂਘਾਰੇ ਦੌਰਾਨ ਸ਼ਹੀਦ ਹੋਏ ਸਿੰਘਾਂ,ਸਿੰਘਣੀਆਂ,ਭੁਝੰਗੀਆਂ ਦੀ ਯਾਦ ’ਚ ਗੁਰਦੁਆਰਾ ਸ਼ਹੀਦ ਗੰਜ ਵੱਡਾ ਘੱਲੂਘਾਰਾ ਪਿੰਡ ਰੋਹੀਡ਼ਾ ਵਿਖੇ ਸਾਲਾਨਾ ਤਿੰਨ ਰੋਜ਼ਾ ਧਾਰਮਕ ਸਮਾਗਮ 3 ਤੋਂ 5 ਫਰਵਰੀ ਤੱਕ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਬਾਬਾ ਜਗਤਾਰ ਸਿੰਘ ਕਾਰ ਸੇਵਾ ਤਰਨਤਾਰਨ ਅਤੇ ਬਾਬਾ ਕ੍ਰਿਪਾਲ ਸਿੰਘ ਕਾਰ ਸੇਵਾ ਭਵਾਨੀਗਡ਼੍ਹ ਵਾਲਿਆਂ ਨੇ ਦੱਸਿਆ ਕਿ 3 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਤੇ ਇਸੇ ਦਿਨ ਸਹੀਦਾਂ ਦੀ ਯਾਦ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। 4 ਫਰਵਰੀ ਨੂੰ ਮਹਾਨ ਗੁਰਮਤ ਸਮਾਗਮ ’ਚ ਭਾਈ ਅਵਤਾਰ ਸਿੰਘ ਖਾਲਸਾ ਖੰਨਾ ਕਥਾਵਾਚਕ, ਭਾਈ ਜਸਪਾਲ ਸਿੰਘ ਨੂਰ ਕਥਾਵਾਚਕ, ਭਾਈ ਧਰਮਵੀਰ ਸਿੰਘ ਘਰਾਂਗਣੇ ਵਾਲੇ ਤੇ ਬਾਬਾ ਭਗਵਾਨ ਸਿੰਘ ਬੇਗੋਵਾਲ ਸੰਗਤਾਂ ਨੂੰ ਗੁਰਜਸ ਨਾਲ ਜੋਡ਼ਨਗੇ। 5 ਫਰਵਰੀ ਨੂੰ ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਭਾਈ ਅਵਤਾਰ ਸਿੰਘ ਖਾਲਸਾ ਖੰਨਾ ਕਥਾਵਾਚਕ, ਭਾਈ ਜਸਪਾਲ ਸਿੰਘ ਨੂਰ ਕਥਾ ਵਾਚਕ, ਭਾਈ ਗੁਰਮੁੱਖ ਸਿੰਘ ਰੁਪਾਲਾਂ ਵਾਲੇ ਕਵੀਸ਼ਰੀ ਜਥੇ, ਭਾਈ ਮਨਜਿੰਦਰ ਸਿੰਘ ਸ੍ਰੀਨਗਰ ਵਾਲੇ ਕਥਾ ਕੀਰਤਨ ਵਿਖਿਆਨ ਰਾਹੀਂ ਸੰਗਤਾਂ ਨੂੰ ਗੁਰ ਮਹਿਮਾ ਤੇ ਇਤਿਹਾਸ ’ਤੇ ਚਾਨਣਾ ਪਾਉਣਗੇ। 4 ਫਰਵਰੀ ਨੂੰ ਵਿਰਸਾ ਸੰਭਾਲ ਸਰਦਾਰੀ ਲਹਿਰ ਵੱਲੋਂ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਜਾਣਗੇ। ਜੇਤੂਆਂ ਨੂੰ ਨਕਦ ਇਨਾਮ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਫ੍ਰੀ ਮੈਗਾ ਮੈਡੀਕਲ ਕੈਂਪ ਚ ਅਸਿਸਟੈਂਟ ਲੇਬਰ ਕਮਿਸ਼ਨਰ ਨੇ ਕੀਤਾ ਦੌਰਾ
NEXT STORY