ਸੰਗਰੂਰ (ਵਿਕਾਸ)-ਪੰਜਾਬੀ ਏਕਤਾ ਪਾਰਟੀ ਦੀ ਇਕ ਮੀਟਿੰਗ ਅੱਜ ਜ਼ਿਲਾ ਪ੍ਰਧਾਨ ਹਰਪ੍ਰੀਤ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਪਾਰਟੀ ਦੇ ਜ਼ਿਲਾ ਪੱਧਰੀ ਢਾਂਚੇ ਦਾ ਵਿਸਥਾਰ ਕੀਤਾ ਗਿਆ ਅਤੇ ਵਰਕਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਬਾਜਵਾ ਨੇ ਦੱਸਿਆ ਕਿ ਜ਼ਿਲਾ ਸਲਾਹਕਾਰ ਕਾਮਰੇਡ ਮੇਵਾ ਸਿੰਘ ਦੁੱਗਾਂ, ਸੀਨੀ. ਮੀਤ ਪ੍ਰਧਾਨ ਜੰਗਪਾਲ ਸਿੰਘ ਧੂਰੀ, ਮੀਤ ਪ੍ਰਧਾਨ ਸਤਪਾਲ ਸਿੰਘ ਕਡ਼ੇਲ, ਗ਼ਮਦੂਰ ਸਿੰਘ ਸੰਗਰੂਰ, ਰਸ਼ਪਾਲ ਸਿੰਘ ਭੁੱਲਰ, ਅਮੋਲਕ ਸਿੰਘ ਕੁਠਾਲਾ, ਸਾਹਿਬ ਸਿੰਘ ਸੁਨਾਮ, ਮੋਹਨ ਸਿੰਘ ਅਮਰਗਡ਼੍ਹ, ਗੁਰਪ੍ਰੀਤ ਸਿੰਘ ਧੂਰੀ, ਹਰਦੀਪ ਸਿੰਘ ਬਾਲੀਆਂ ਨੂੰ ਥਾਪਿਆ ਗਿਆ। ਇਸ ਤੋਂ ਇਲਾਵਾ ਜਨਾਬ ਭੋਲਾ ਖਾਨ, ਗੁਰਇਕਬਾਲ ਸਿੰਘ ਭੁਦਨ, ਦਲਜੀਤ ਸਿੰਘ ਮੂਨਕ, ਕੁਲਦੀਪ ਸਿੰਘ ਮਾਨਿਆਣਾ, ਜੋਰਾ ਸਿੰਘ ਮਾਝੀ, ਕੁਲਵੰਤ ਸਿੰਘ ਬਖੋਪੀਰ, ਸਤਪਾਲ ਸਿੰਘ ਮਾਝੀ, ਪ੍ਰਿੰਸ ਸੋਹੀ, ਗੁਰਚਰਨ ਸਿੰਘ ਕਾਲਾ, ਗੁਰਜੀਤ ਸਿੰਘ ਦੁੱਗਾਂ, ਲਾਲ ਸਿੰਘ ਲੌਂਗੋਵਾਲ, ਅਮਨਿੰਦਰ ਸਿੰਘ ਬਿੱਟੂ ਨੂੰ ਜਨਰਲ ਸਕੱਤਰ, ਗੁਰਪ੍ਰੀਤ ਸਿੰਘ ,ਹਰਦੀਪ ਸਿੰਘ ਲਹਿਲ ਕਲਾਂ, ਬਲਦੇਵ ਸਿੰਘ ਝਾਡ਼ੋ, ਹਰਜਿੰਦਰ ਸਿੰਘ ਦਿਓਲ, ਲਾਭ ਸਿੰਘ ਝੁਨੇਰ, ਜੰਗ ਸਿੰਘ ਨੂੰ ਸਕੱਤਰ ਐਲਾਨਿਆ ਗਿਆ।
ਡਾ. ਜਸਵਿੰਦਰ ਪਾਲ ਸਿੰਘ ਗਰੇਵਾਲ ਨੇ ਮੁੱਖ ਖੇਤੀਬਾਡ਼ੀ ਅਫ਼ਸਰ ਬਰਨਾਲਾ ਵਜੋੋਂ ਸੰਭਾਲਿਆ ਅਹੁਦਾ
NEXT STORY