ਸੰਗਰੂਰ (ਗੋਇਲ)-ਸ਼ਿਵ ਸਕਤੀ ਗਰੁੱਪ ਆਫ ਕਾਲਜ ਭੀਖੀ ਦੇ ਡੀ. ਪੀ. ਆਈ. ਪ੍ਰੋਫੈਸਰ ਸਨੀ ਕੁਮਾਰ ਨੇ ਨਾਸਿਕ, ਮਹਾਰਾਸ਼ਟਰ ਵਿਖੇ ਆਯੋਜਿਤ ਕੀਤੀ ਗਈ 39ਵੀਂ ਅਥਲੈਟਿਕਸ ਚੈਂਪੀਅਨਸ਼ਿਪ ’ਚ ਮੈਡਲ ਜਿੱਤ ਕੇ ਕਾਲਜ ਤੇ ਪੰਜਾਬ ਦਾ ਨਾਂ ਰੌਸ਼ਨ ਕਰ ਕੇ ਕਾਲਜ ਪਰਤਣ ’ਤੇ ਸੰਸਥਾ ਦੇ ਚੇਅਰਮੈਨ ਡਾ. ਸੋਮ ਨਾਥ ਮਹਿਤਾ ਨੇ ਸਨਮਾਨਤ ਕੀਤਾ। ਇਸ ਮੌਕੇ ਸਨੀ ਕੁਮਾਰ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ’ਚ 28 ਰਾਜਾਂ ਦੇ ਖਿਡਾਰੀਆਂ ਵੱਲੋਂ ਭਾਗ ਲੈਣ ਦੇ ਨਾਲ ਸ਼੍ਰੀਲੰਕਾ ਦੇ ਖਿਡਾਰੀਆਂ ਨੇ ਵੀ ਹਿੱਸਾ ਲਿਆ ਸੀ। ਡਾ. ਸੋਮ ਨਾਥ ਮਹਿਤਾ, ਸਕੱਤਰ ਰਾਜ ਕੁਮਾਰ ਮਹਿਤਾ ਨੇ ਉਸ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਕਾਲਜ ਦਾ ਸਟਾਫ ਤੇ ਵਿਦਿਆਰਥੀ ਵੀ ਹਾਜ਼ਰ ਸਨ।
ਹਵਾਲਾਤੀਆਂ ਲਈ ‘ਅੰਡਰਟਰਾਇਲ ਇਨਫਾਰਮੇਸ਼ਨ ਕਾਰਡ’ ਜਾਰੀ
NEXT STORY