ਭਵਾਨੀਗੜ੍ਹ, (ਕਾਂਸਲ)- ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਅੱਜ ਬਲਾਕ ਭਵਾਨੀਗੜ੍ਹ ਅਧੀਨ ਪੈਂਦੇ ਜ਼ਿਲ੍ਹਾ ਪ੍ਰੀਸ਼ਦ ਦੇ ਦੋ ਜ਼ੋਨਾਂ ’ਚੋਂ ਇਕ ਜ਼ੋਨ ਅਤੇ ਬਲਾਕ ਸੰਮਤੀ ਦੇ 15 ਜ਼ੋਨਾਂ ਦੇ ਸਹਾਮਣੇ ਆਏ ਨਤੀਜਿਆਂ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਨਰਾਸ਼ਾ ਜਨਕ ਸਥਿਤੀ ਦੇ ਚਲਦਿਆਂ ਇਕ ਨਿਰਵਿਰੋਧੀ ਸਮੇਤ 6 ਜ਼ੋਨਾਂ ਉਪਰ ਹੀ ਜਿੱਤ ਦਰਜ ਕਰ ਸਕੀ ਜਦੋਂ ਕਿ ਕਾਂਗਰਸ ਪਾਰਟੀ ਨੇ ਇਸ ਚੋਣ ‘ਚ ਸ਼ਾਨਦਾਰ ਪ੍ਰਦਰਸ਼ਨ ਰਾਹੀ 6 ਜ਼ੋਨਾਂ ਅਤੇ 3 ਆਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਅਤੇ ਇਸ ਚੋਣ ’ਚ ਇਲਾਕੇ ਅੰਦਰ ਲੀਡਰਸਿੱਪ ਦੀ ਘਾਟ ਕਾਰਨ ਅਕਾਲੀ ਦਲ ਦੀ ਝੋਲੀ ਪੂਰੀ ਤਰ੍ਹਾਂ ਖਾਲੀ ਰਹੀ।
ਅੱਜ ਸਾਹਮਣੇ ਆਏ ਚੋਣ ਨਤੀਜ਼ਿਆਂ ’ਚ ਜ਼ਿਲ੍ਹਾਂ ਪ੍ਰੀਸ਼ਦ ਦੇ ਮਾਝੀ ਜ਼ੋਨ ਤੋਂ ਕਾਂਗਰਸ ਦੀ ਸੰਦੀਪ ਕੌਰ 1915 ਵੋਟਾਂ ਦੇ ਵੱਡੇ ਫ਼ਰਕ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਇਸੇ ਤਰ੍ਹਾਂ ਬਲਾਕ ਸੰਮਤੀ ਦੇ 15 ਜ਼ੋਨਾਂ ਵਿਚੋਂ 14 ਜ਼ੋਨਾਂ ਦੇ ਆਏ ਨਤੀਜਿਆਂ ਵਿਚ ਕਾਕੜਾ ਜ਼ੋਨ ਤੋਂ ਆਪ ਦੇ ਕੁਲਵੀਰ ਸਿੰਘ 15 ਵੋਟਾਂ ਨਾਲ ਜੇਤੂ ਰਹੇ। ਬਾਸੀਅਰਖ਼ ਜ਼ੋਨ ਤੋਂ ਆਪ ਦੀ ਕੁਲਦੀਪ ਕੌਰ 72 ਵੋਟਾਂ ਨਾਲ ਜੇਤੂ ਰਹੀ। ਘਰਾਚੋਂ ਜ਼ੋਨ ਤੋਂ ਆਪ ਦੇ ਰਜਿੰਦਰ ਸਿੰਘ ਰਾਜੀ 927 ਵੋਟਾਂ ਨਾਲ ਜੇਤੂ ਰਹੇ। ਬਾਲਦ ਕਲ੍ਹਾਂ ਜ਼ੋਨ ਤੋਂ ਆਪ ਦੇ ਵਿਕਰਮਜੀਤ ਸਿੰਘ 59 ਵੋਟਾਂ ਨਾਲ ਜੇਤੂ ਰਹੇ ਅਤੇ ਬਲਿਆਲ ਜ਼ੋਨ ਤੋਂ ਆਪ ਦੇ ਬਲਜਿੰਦਰ ਸਿੰਘ 479 ਵੋਟਾਂ ਨਾਲ ਜੇਤੂ ਰਹੇ। ਭੜ੍ਹੋ ਜ਼ੋਨ ਤੋਂ ਕਾਂਗਰਸ ਦੀ ਉਮੀਦਵਾਰ ਸੀਮਾ ਕੌਰ 841 ਵੋਟਾਂ ਨਾਲ ਜੇਤੂ ਰਹੀ। ਫੱਗੂਵਾਲਾ ਜ਼ੋਨ ਤੋਂ ਕਾਂਗਰਸ ਦੀ ਉਮੀਦਵਾਰ ਗੁਰਪ੍ਰੀਤ ਕੌਰ 199 ਵੋਟਾਂ ਨਾਲ ਜੇਤੂ ਰਹੀ। ਨਦਾਮਪੁਰ ਜ਼ੋਨ ਤੋਂ ਕਾਂਗਰਸ ਦੀ ਹਰਪ੍ਰੀਤ ਕੌਰ 434 ਵੋਟਾਂ ਨਾਲ ਜੇਤੂ ਰਹੀ। ਚੰਨੋਂ ਜ਼ੋਨ ਤੋਂ ਕਾਂਗਰਸ ਦੀ ਰਜਿੰਦਰ ਕੌਰ 266 ਵੋਟਾਂ ਨਾਲ ਜੇਤੂ ਰਹੀ। ਆਲੋਅਰਖ਼ ਜ਼ੋਨ ਤੋਂ ਕਾਂਗਰਸ ਦੇ ਸੁਖਵੀਰ ਸਿੰਘ 120 ਵੋਟਾਂ ਨਾਲ ਜੇਤੂ ਰਹੇ। ਸਕਰੌਦੀ ਜ਼ੋਨ ਤੋਂ ਕਾਂਗਰਸ ਦੀ ਨਰਦੀਪ ਕੌਰ ਨੇ 200 ਵੋਟਾਂ ਨਾਲ ਜੇਤੂ ਰਹੀ। ਭੱਟੀਵਾਲਕਲ੍ਹਾਂ ਜ਼ੋਨ ਤੋਂ ਅਜ਼ਾਦ ਉਮੀਦਵਾਰ ਅਮਨਿੰਦਰ ਕੌਰ 264 ਵੋਟਾਂ ਨਾਲ ਜੇਤੂ ਰਹੀ। ਝਨੇੜੀ ਜ਼ੋਨ ਤੋਂ ਅਜ਼ਾਦ ਉਮੀਦਵਾਰ ਮਾਲਵਿੰਦਰ ਸਿੰਘ 101 ਵੋਟਾਂ ਨਾਲ ਜੇਤੂ ਰਹੇ। ਇਨ੍ਹਾਂ ਚੋਣਾਂ ’ਚ ਬਲਾਕ ਸੰਮਤੀ ਦੇ ਕਾਲਾਝਾੜ ਜ਼ੋਨ ਵਿਚੋਂ ਆਪ ਦੇ ਨਿਰਭੈ ਸਿੰਘ ਪਹਿਲਾਂ ਹੀ ਨਿਰਵਿਰੋਧ ਜੇਤੂ ਰਹੇ ਸਨ।
ਦਿੱਲੀ ਏਅਰਪੋਰਟ ਤੋਂ ਫੜਿਆ ਗਿਆ ਰਾਣਾ ਬਲਾਚੌਰੀਆ ਕਤਲ ਮਾਮਲੇ 'ਚ ਲੋੜੀਂਦਾ ਸ਼ੂਟਰ
NEXT STORY