ਸੰਗਰੂਰ (ਸ਼ਾਮ)-ਸਿਹਤ ਵਿਭਾਗ ਦੇ ਅਧਿਕਾਰੀਆਂ ਦੀਆਂ ਹਦਾਇਤਾਂ ’ਤੇ ਸਿਵਲ ਹਸਪਤਾਲ ਤਪਾ ’ਚ ਖਾਣ-ਪੀਣ ਦੀਆਂ ਵਸਤਾਂ ਵੇਚਣ ਵਾਲੇ ਦੁਕਾਨਦਾਰਾਂ ਫੂਡ ਸੇਫਟੀ ਐਕਟ ਅਧੀਨ ਲਾਇਸੈਂਸ ਲੈਣ ਲਈ ਇਕ ਟ੍ਰੇਨਿੰਗ ਕੈਂਪ ਡਾ. ਰਾਜ ਕੁਮਾਰ ਜ਼ਿਲਾ ਸਿਹਤ ਅਫਸਰ ਦੀ ਦੇਖ-ਰੇਖ ਹੇਠ ਲਾਇਆ ਗਿਆ, ਜਿਸ ’ਚ ਚਾਰ ਦਰਜਨ ਦੇ ਕਰੀਬ ਪੁੱਜੇ ਦੁਕਾਨਦਾਰਾਂ ਨੂੰ ਸੰਬੋਧਨ ਕਰਦਿਆਂ ਸੌਰਵ ਸਿੰਘ ਡਾਇਰੈਕਟਰ ਟ੍ਰੇਨਿੰਗ ਟੀਮ ਅਤੇ ਸੁਮਿਤ ਸੈਗਨ ਟ੍ਰੇਨਿੰਗ ਹੈੱਡ ਦਿੱਲੀ ਨੇ ਦੁਕਾਨਦਾਰਾਂ ਨੂੰ ਦੱਸਿਆ ਕਿ ਖਾਣ-ਪੀਣ ਦੀਆਂ ਵਸਤਾਂ ਬਣਾ ਕੇ ਵੇਚਣ ਵਾਲੇ ਫੂਡ ਆਪ੍ਰੇਟਰ ਜਿਵੇਂ ਹਲਵਾਈ, ਕਰਿਆਨਾ ਵਿਕਰੇਤਾ, ਦੌਧੀ, ਫਡ਼੍ਹੀ ਰੇਹਡ਼ੀ ਵਾਲਿਆਂ, ਸਬਜ਼ੀ ਵਿਕਰੇਤਾ ਅਤੇ ਹੋਰ ਦੁਕਾਨਦਾਰਾਂ ਨੂੰ ਟ੍ਰੇਨਿੰਗ ਦਿੱਤੀ ਗਈ। ਉਨ੍ਹਾਂ ਦੁਕਾਨਦਾਰਾਂ ਨੂੰ ਕਿਹਾ ਕਿ ਚੰਗੀ ਕੁਆਲਿਟੀ ਦੇ ਉਤਪਾਦ ਦੀ ਵਿਕਰੀ ਯਕੀਨੀ ਬਣਾਉਣ, ਉਨ੍ਹਾਂ ਦੁਕਾਨਦਾਰਾਂ ਨੂੰ ਕਿਹਾ ਕਿ ਉਹ ਖਾਣ-ਪੀਣ ਦੀਆਂ ਵਸਤਾਂ ’ਚ ਡੁਪਲੀਕੇਟ ਰੰਗਾਂ ਦੀ ਥਾਂ ਕੁਦਰਤੀ ਰੰਗਾਂ ਦੀ ਵਰਤੋਂ ਨੂੰ ਪਹਿਲ ਦੇਣ। ਉਨ੍ਹਾਂ ਦੁਕਾਨਦਾਰਾਂ ਨੂੰ ਲਾਇਸੈਂਸ ਬਣਾਉਣ ਅਤੇ ਇਸ ਨੂੰ ਡਿਸਪਲੇਅ ਕਰਨਾ ਵੀ ਯਕੀਨੀ ਬਣਾਇਆ ਜਾਵੇ ਤਾਂ ਜੋ ਗਾਹਕ ਨੂੰ ਪਤਾ ਲੱਗ ਸਕੇ ਕਿ ਇਸ ਕੋਲ ਉਚ ਕੁਆਲਿਟੀ ਦਾ ਸਾਮਾਨ ਹੈ। ਉਨ੍ਹਾਂ ਸਮੁੱਚੇ ਦੁਕਾਨਦਾਰਾਂ ਨੂੰ ਇਨਕਮ ਦੇ ਹਿਸਾਬ ਨਾਲ ਲਾਇਸੈਂਸ ਬਣਾਉਣ ਸਬੰਧੀ ਦੱਸਿਆ ਕਿ ਇਸ ਲਾਇਸੈਂਸ ਦੀ ਮਿਆਦ ਘੱਟੋ-ਘੱਟ ਇਕ ਸਾਲ ਅਤੇ ਵੱਧ ਤੋਂ ਵੱਧ ਪੰਜ ਸਾਲ ਤੱਕ ਹੁੰਦੀ ਹੈ, ਜਿਸ ਨੂੰ ਕਿ ਮਿਆਦ ਪੂਰੀ ਹੋਣ ’ਤੇ ਰੀਨਿਊ ਕਰਵਾਉਣਾ ਪੈਂਦਾ ਹੈ ਅਤੇ ਇਨਕਮ ਦੇ ਹਿਸਾਬ ਨਾਲ ਇਸ ਦੀ ਫੀਸ ਆਨਲਾਈਨ ਜਮ੍ਹਾ ਕਰਵਾਉਣੀ ਪੈਂਦੀ ਹੈ। ਟ੍ਰੇਨਿੰਗ ਲੈਣ ਤੋਂ ਬਾਅਦ 26 ਦੇ ਕਰੀਬ ਦੁਕਾਨਦਾਰਾਂ ਨੇ ਸਰਟੀਫਿਕੇਟ ਜਾਰੀ ਕਰਨ ਸਬੰਧੀ ਆਪਣੇ ਫਾਰਮ ਵੀ ਭਰੇ। ਇਸ ਮੌਕੇ ਫੂਡ ਸੇਫਟੀ ਅਫਸਰ ਡਾ. ਅਭਿਨਵ ਖੋਸਲਾ, ਬਲਾਕ ਐਕਸਟੈਨਸ਼ਨ ਅਫਸਰ ਗੌਤਮ ਰਿਸ਼ੀ, ਐੱਸ.ਆਈ, ਜਗਰੂਪ ਸਿੰਘ,ਜਸਵੀਰ ਸਿੰਘ, ਜਗਸੀਰ ਸਿੰਘ, ਮਹਿੰਦਰ ਸਿੰਘ ਆਦਿ ਹਾਜ਼ਰ ਸਨ।
ਵੋਟ ਦਾ ਸਹੀ ਇਸਤੇਮਾਲ ਕਰ ਕੇ ਹੀ ਦੇਸ਼ ਨੂੰ ਮਜ਼ਬੂਤ ਬਣਾਇਆ ਜਾ ਸਕਦੈ : ਜ਼ਿਲਾ ਚੋਣ ਅਫ਼ਸਰ
NEXT STORY