ਸੰਗਰੂਰ (ਯਾਸੀਨ)-ਸਥਾਨਕ ਸਰਕਾਰੀ ਕਾਲਜ ਨੇ ਆਇਨ ਬਾਲ ਵਿਸ਼ਵ ਪੱਧਰੀ ਮੁਕਾਬਲਿਆਂ ਵਿਚ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਟੀਮ ਵਿਚ ਭਾਰਤ ਵਲੋਂ ਸਰਕਾਰੀ ਕਾਲਜ, ਮਾਲੇਰਕੋਟਲਾ ਦੇ 2 ਵਿਦਿਆਰਥੀ ਹਸਨ ਫਾਰੂਕੀ ਅਤੇ ਕਾਸਿਮ ਸ਼ਰੀਫ ਨੇ ਭਾਗ ਲਿਆ। ਮਰਾਕੋ (ਉੱਤਰੀ ਅਫਰੀਕਾ) ਵਿਖੇ ਆਯੋਜਿਤ ਉਕਤ ਵਿਸ਼ਵ ਕੱਪ ਵਿਚ ਪਹਿਲਾ ਸਥਾਨ ਜਾਰਡਨ ਦੀ ਟੀਮ ਨੇ ਪ੍ਰਾਪਤ ਕੀਤਾ ਜਦੋਂਕਿ ਭਾਰਤ ਦੀ ਟੀਮ ਦੂਜੇ ਸਥਾਨ ’ਤੇ ਰਹੀ। ਜੇਤੂ ਵਿਦਿਆਰਥੀਆਂ ਦੇ ਕਾਲਜ ਪਹੁੰਚਣ ’ਤੇ ਪ੍ਰਿੰਸੀਪਲ ਡਾ. ਪਰਵੀਨ ਸ਼ਰਮਾ ਨੇ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਮੁਹੰਮਦ ਆਸਿਫ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦਾ ਸਨਮਾਨ ਕੀਤਾ । ਇਸ ਸਮੇਂ ਪ੍ਰੋਫੈਸਰ ਬਲਵਿੰਦਰ ਸਿੰਘ, ਪ੍ਰੋ. ਮੁਹੰਮਦ ਸ਼ਕੀਲ, ਪ੍ਰੋ. ਮੁਹੰਮਦ ਸੁਹੈਬ, ਪ੍ਰੋ. ਇਕਰਾਮ-ਉਰ-ਰਹਿਮਾਨ, ਪ੍ਰੋ. ਮੁਹੰਮਦ ਸ਼ਾਹਿਦ, ਪ੍ਰੋ. ਹਾਰੂਨ ਸ਼ਫੀਕ ਅਤੇ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਮੁਹੰਮਦ ਸ਼ਫੀਕ, ਮੁਹੰੰਮਦ ਹਫੀਜ਼ ਫਾਰੂਕੀ, ਮੁਹੰਮਦ ਸ਼ਾਹਿਦ ਸ਼ਾਹ ਆਦਿ ਵੀ ਮੌਜੂਦ ਸਨ।
ਅੱਖਾਂ ਦਾ ਚੈੱਕਅਪ ਕੈਂਪ ਲਾਇਆ
NEXT STORY