ਸੰਗਰੂਰ (ਬੇਦੀ, ਹਰਜਿੰਦਰ)-ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਲੋਕ ਸਭਾ ਚੋਣਾਂ ਸਬੰਧੀ ਹਲਕੇ ਦੇ ਦਰਜਨਾਂ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਗੁਰਦਾਸਪੁਰਾ ਗੁਡ਼ਥਲੀ, ਕਲੌਦੀ, ਘਾਬਦਾਂ, ਵਾਲੀਆਂ, ਭਿੰਡਰਾਂ ਅਤੇ ਫਤਿਹਗਡ਼੍ਹ ਛੰਨਾ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਦੀ ਸਰਕਾਰ ਨੇ ਲੋਡ਼ਵੰਦ ਲੋਕਾਂ ਦੀਆਂ ਸਾਰੀਆਂ ਸਹੂਲਤਾਂ ਖੋਹ ਲਈਆਂ ਹਨ, ਜਿਸ ਕਰਕੇ ਲੋਕਾਂ ਵਿਚ ਕਾਂਗਰਸ ਪ੍ਰਤੀ ਬੇਹੱਦ ਨਿਰਾਸ਼ਾ ਹੈ। ਜਿੰਨੇ ਵਾਅਦੇ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰਾਂ ਨਾਲ ਕੀਤੇ ਸਨ, ਉਨ੍ਹਾਂ ਵਾਅਦਿਆਂ ਵਿਚੋਂ ਇਕ ਵਾਅਦਾ ਵੀ ਕਾਂਗਰਸ ਪਾਰਟੀ ਨੇ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਲੋਕ ਸਭਾ ਹਲਕਾ ਸੰਗਰੂੁਰ ਦੇ ਵੋਟਰਾਂ ਨੇ ਭਗਵੰਤ ਮਾਨ ਨੂੰ ਜਿਤਾ ਕੇ ਭੇਜਿਆ ਸੀ ਪਰ ਭਗਵੰਤ ਮਾਨ ਨੇ ਹਲਕੇ ਦਾ ਕੋਈ ਮੁੱਦਾ ਠੋਸ ਢੰਗ ਨਾਲ ਨਹੀਂ ਚੁੱਕਿਆ ਅਤੇ ਨਾ ਹੀ ਲੋਕਾਂ ਦਾ ਕੋਈ ਕੰਮ ਕੀਤਾ ਹੈ। ਲੋਕਾਂ ਨੂੰ ਚੁਟਕਲੇ ਸੁਣਾ ਕੇ ਹੀ ਬੁੱਤਾ ਸਾਰਦਾ ਰਿਹਾ ਹੈ। ਸ਼੍ਰੀ ਗਰਗ ਨੇ ਕਿਹਾ ਕਿ ਲੋਕ ਸਭਾ ਚੋਣਾਂ ਪ੍ਰਤੀ ਅਕਾਲੀ –ਭਾਜਪਾ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ। ਲੋਕ ਅਕਾਲੀ-ਭਾਜਪਾ ਗਠਜੋਡ਼ ਦੇ ਉਮੀਦਵਾਰ ਨੂੰ ਜਿਤਾਉਣ ਲਈ ਉਤਾਵਲੇ ਹਨ। ਇਸ ਸਮੇਂ ਉਨ੍ਹਾਂ ਨਾਲ ਸਰਕਲ ਪ੍ਰਧਾਨ ਚਿਤਵੰਤ ਸਿੰਘ ਹਨੀ, ਪ੍ਰੇਮ ਚੰਦ ਗਰਗ, ਬਲਜੀਤ ਸਿੰਘ ਭਿੰਡਰ, ਅਵਤਾਰ ਸਿੰਘ ਲੱਡੀ, ਅਮਰਜੀਤ ਸਿੰਘ ਘੋਕਾ ਘਾਬਦਾਂ, ਗੁਰਵਿੰਦਰ ਸਿੰਘ ਮਰੂਤੀ ਸਾਬਕਾ ਸਰਪੰਚ ਕਲੋਦੀ, ਹਨੀ ਗਰੇਵਾਲ ਕਲੋਦੀ, ਬਲਵਿੰਦਰ ਸਿੰਘ ਗਡ਼ਥਲੀ, ਵਰਿਆਮ ਸਿੰਘ ਚੰਦਡ਼ ਸਾਬਕਾ ਸਰਪੰਚ, ਸੁਖਚੈਨ ਸਿੰਘ ਸਾਰੋ ਆਦਿ ਆਗੂ ਹਾਜ਼ਰ ਸਨ।
ਤੀਸਰਾ ਵਿਸ਼ਾਲ ਖੂਨ ਦਾਨ ਕੈਂਪ ਲਾਇਆ
NEXT STORY