ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)- ਲੋਕ ਸਭਾ ਚੋਣਾਂ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ। ਹਜ਼ਾਰਾਂ ਦੀ ਗਿਣਤੀ ’ਚ ਅੱਜ ਡੇਰਾ ਪ੍ਰੇਮੀ ਬਰਨਾਲਾ ਦੇ ਨਾਮ ਚਰਚਾ ਘਰ ਪਹੁੰਚੇ ਹੋਏ ਸਨ। ਡੇਰਾ ਪ੍ਰੇਮੀਆਂ ਦੀ ਭਾਰੀ ਸੰਖਿਆ ਦੇਖ ਕੇ ਡੇਰੇ ਦੇ ਭੰਗੀਦਾਸਾਂ ਦੀਆਂ ਵੀ ਬਾਂਛਾਂ ਖਿਡ਼ ਗਈਆਂ। ਅੱਜ ਦੀ ਇਕੱਤਰਤਾ ਨੂੰ ਦੇਖ ਕੇ ਰਾਜਨੀਤਕ ਪਾਰਟੀਆਂ ਦੀ ਨੀਂਦ ਵੀ ਉੱਡ ਗਈ। ਕਹਿਣ ਨੂੰ ਤਾਂ ਇਹ ਨਾਮ ਚਰਚਾ ਇਸ ਲਈ ਰੱਖੀ ਗਈ ਸੀ ਕਿ ਡੇਰੇ ਦੀ ਇਹ 71ਵੀਂ ਵਰ੍ਹੇਗੰਢ ਹੈ। ਬਰਨਾਲਾ ਬਲਾਕ ਦੇ ਭੰਗੀਦਾਸ ਹਰਦੀਪ ਸਿੰਘ ਠੇਕੇਦਾਰ ਨੇ ਦੱਸਿਆ ਕਿ 2 ਅਪ੍ਰੈਲ 1948 ਨੂੰ ਡੇਰਾ ਸੱਚਾ ਸੌਦਾ ਦੇ ਪਹਿਲੇ ਮੁਖੀ ਸ਼ਾਹ ਮਸਤਾਨਾ ਜੀ ਦੇ ਸਿਰਸਾ ਵਿਚ ਡੇਰਾ ਸੱਚਾ ਸੌਦਾ ਦੀ ਨੀਂਹ ਰੱਖੀ ਸੀ। ਹਜ਼ਾਰਾਂ ਨਰ-ਨਾਰੀ ਸਨ ਸੰਕੀਰਤਨ ਵਿਚ ਲੀਨ ਬੇਸ਼ੱਕ ਸੱਚਾ ਸੌਦਾ ਸਿਰਸਾ ਵਾਲਿਆਂ ਨੇ ਸਤਸੰਗ ਦਾ ਸਮਾਂ ਦੁਪਹਿਰ 2 ਵਜੇ ਦਾ ਰੱਖਿਆ ਹੋਇਆ ਸੀ ਪਰ ਡੇਰਾ ਪ੍ਰੇਮੀ 12 ਵਜੇ ਤੋਂ ਹੀ ਨਾਮ ਚਰਚਾ ਘਰ ਵਿਚ ਪਹੁੰਚਣੇ ਸ਼ੁਰੂ ਹੋ ਗਏ ਸਨ। ਹੌਲੀ-ਹੌਲੀ ਕਰ ਕੇ ਸਾਰਾ ਪੰਡਾਲ ਭਰ ਚੁੱਕਿਆ ਸੀ। ਦੁਪਹਿਰ 2 ਵਜੇ ਨਾਮ ਚਰਚਾ ਸ਼ੁਰੂ ਕੀਤੀ ਗਈ ਅਤੇ ਹਜ਼ਾਰਾਂ ਨਰ ਨਾਰੀ ਸੰਕੀਰਤਨ ’ਚ ਲੀਨ ਹੋ ਗਏ। ਇਸ ਤੋਂ ਬਾਅਦ ’ਚ ਸੰਗਤਾਂ ਦਾ ਉਤਸ਼ਾਹ ਵਧਾਉਣ ਲਈ ਭੰਗੀਦਾਸ ਸੰਗਤਾਂ ਦੇ ਦੋਵਾਂ ਹੱਥਾਂ ਉਪਰ ਚੁੱਕ ਕੇ ਤਾਡ਼ੀ ਵਜਾਉਣ ਨੂੰ ਕਹਿੰਦੇ ਸਨ। ਸ਼ਰਧਾਲੂਆਂ ਦੇ ਉਤਸ਼ਾਹ ਨੂੰ ਦੇਖ ਕੇ ਬਰਨਾਲਾ ਬਲਾਕ ਦੇ ਭੰਗੀਦਾਸ ਹਰਦੀਪ ਸਿੰਘ ਠੇਕੇਦਾਰ ਵੀ ਭਾਰੀ ਉਤਸ਼ਾਹ ਵਿਚ ਆ ਗਏ ਅਤੇ ਉਨ੍ਹਾਂ ਕਿਹਾ ਕਿ ਉਹ ਲੋਕ ਦੇਖ ਲੈਣ ਜਿਨ੍ਹਾਂ ਨੇ ਬਾਬਾ ਨੂੰ ਅੰਦਰ ਕੀਤਾ ਸੀ। ਉਨ੍ਹਾਂ ਨੂੰ ਤਾਂ ਇਹ ਸੀ ਕਿ ਬਾਬਾ ਦੇ ਅੰਦਰ ਜਾਣ ’ਤੇ ਸੰਗਤ ਸੌਂ ਜਾਵੇਗੀ ਪਰ ਸੰਗਤ ਸੁੱਤੀ ਨਹੀਂ ਜਾਗ ਰਹੀ ਹੈ। ਜੇਕਰ ਅਸੀਂ ਰਾਤ ਨੂੰ ਵੀ ਸੰਗਤ ਨੂੰ ਮੈਸੇਜ ਭੇਜ ਦੇਈਏ ਤਾਂ ਸੰਗਤ ਆਪਣੇ ਪੈਰ ਵਿਚ ਜੁੱਤੀ ਨਹੀਂ ਪਾਵੇਗੀ। ਤੁਰੰਤ ਉਥੇ ਪਹੁੰਚ ਜਾਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਦਾ ਇਕੱਠ ਤਾਂ ਅਸੀਂ ਸੰਗਤ ਦੀ ਏਕਤਾ ਬਣਾਈ ਰੱਖਣ ਲਈ ਰੱਖਿਆ ਸੀ ਪਰ ਮਈ ਮਹੀਨੇ ਵਿਚ ਫਿਰ ਤੋਂ ਵੱਡਾ ਇਕੱਠ ਰੱਖਿਆ ਜਾਵੇਗਾ। ਇਸ ਇਕੱਠ ਵਿਚ ਕੋਈ ਵੱਡਾ ਫੈਸਲਾ ਲਿਆ ਜਾਵੇਗਾ। ਉਨ੍ਹਾਂ ਦਾ ਇਸ਼ਾਰਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਵੱਲ ਸੀ। ਇਸ ਮੌਕੇ 15 ਮੈਂਬਰੀ ਕਮੇਟੀ ਦੇ ਮੈਂਬਰ ਬਲਜਿੰਦਰ ਭੰਡਾਰੀ, ਸੰਜੀਵ ਕੁਮਾਰ, ਸੁਖਦੇਵ ਸਿੰਘ, ਕੁਲਵਿੰਦਰ ਸਿੰਘ, ਜਗਦੇਵ ਸਿੰਘ, ਤਰਸੇਮ ਸਿੰਘ, ਸੁਰਿੰਦਰ ਕੁਮਾਰ ਆਦਿ ਹਾਜ਼ਰ ਸਨ।
ਦੀਪਕ ਕੁਮਾਰ ਲਾਇਨ ਕਲੱਬ ਸ਼ੇਰਪੁਰ ਦੇ ਬਣੇ ਪ੍ਰਧਾਨ
NEXT STORY