ਸੰਗਰੂਰ (ਗਰਗ)-ਸਹਾਇਕ ਰਿਟਰਨਿੰਗ ਅਫਸਰ ਵਿਧਾਨ ਸਭਾ ਹਲਕਾ 099 ਲਹਿਰਾ ਤੇ ਲੋਕ ਸਭਾ ਹਲਕਾ ਸੰਗਰੂਰ ਕਮ ਉੱਪ ਮੰਡਲ ਮੈਜਿਸਟ੍ਰੇਟ ਸਰਦਾਰ ਸੂਬਾ ਸਿੰਘ ਦੇ ਨਿਰਦੇਸ਼ਾਂ ਹੇਠ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਪਰਮਜੀਤ ਕੌਰ ਦੀ ਅਗਵਾਈ ਹੇਠ ਦਫਤਰ ਵਿਖੇ ਲੋਕ ਸਭਾ ਚੋਣਾਂ 2019 ਲਈ ਵੀ. ਵੀ. ਪੈਟ ਮਸ਼ੀਨਾਂ ਦੀ ਟ੍ਰੇਨਿੰਗ ਦਿੱਤੀ ਗਈ, ਜਿਸ ਵਿਚ ਸਮੂਹ ਸਟਾਫ, ਫੀਲਡ ਸਟਾਫ ਪੰਚ, ਸਰਪੰਚ ਅਤੇ ਆਮ ਪਬਲਿਕ ਨੇ ਵਧ-ਚਡ਼੍ਹ ਕੇ ਸ਼ਿਰਕਤ ਕਰਦਿਆਂ ਵੀ. ਵੀ. ਪੈਟ ਮਸ਼ੀਨਾਂ ਸਬੰਧੀ ਟ੍ਰੇਨਿੰਗ ਹਾਸਲ ਕੀਤੀ। ਇਸ ਮੌਕੇ ਬੀ. ਡੀ. ਪੀ. ਓ. ਪਰਮਜੀਤ ਕੌਰ ਨੇ ਕਿਹਾ ਕਿ ਹਰ ਵੋਟਰ ਨੂੰ ਆਪਣੀ ਵੋਟ ਦਾ ਇਸਤੇਮਾਲ ਕਰ ਕੇ ਜਿਥੇ ਲੋਕਤੰਤਰ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਉੱਥੇ ਇਕ ਵਧੀਆ ਦੇਸ਼ ਤੇ ਸਮਾਜ ਵਿਚ ਬਣਦਾ ਰੋਲ ਅਦਾ ਕਰਨਾ ਚਾਹੀਦਾ ਹੈ , ਉਨ੍ਹਾਂ ਟ੍ਰੇਨਿੰਗ ਕੈਂਪ ਵਿਚ ਸ਼ਾਮਲ ਵਿਅਕਤੀਆਂ ਨੂੰ ਵੀ ਕਿਹਾ ਕਿ ਉਹ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਪ੍ਰੇਰਿਤ ਕਰਨ। ਇਸ ਮੌਕੇ ਸੁਪਰਡੈਂਟ ਰਾਜੇਸ਼ ਕੁਮਾਰ, ਟੈਕਸ ਕੁਲੈਕਟਰ ਗੁਰਜੰਟ ਸਿੰਘ, ਹਰਪਾਲ ਸਿੰਘ ਸਹਾਇਕ ਜੂਨੀਅਰ, ਨੀਸ਼ਾ, ਪੰਚਾਇਤ ਸਕੱਤਰ ਨੀਰਜ ਸਿੰਗਲਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
ਬਿਜਲੀ ਸਪਾਰਕਿੰਗ ਨਾਲ ਘਰ ਨੂੰ ਲੱਗੀ ਅੱਗ
NEXT STORY