ਸੰਗਰੂਰ (ਸ਼ਾਮ, ਮਾਰਕੰਡਾ)-ਪੁਲਸ ਨੇ ਕਾਰ ’ਚ ਸਵਾਰ ਵਿਅਕਤੀਆਂ ਤੋਂ 180 ਬੋਤਲਾਂ ਠੇਕਾ ਸ਼ਰਾਬ ਬਰਾਮਦ ਕਰ ਕੇ 2 ਵਿਅਤਕੀਆਂ ਖਿਲਾਫ ਮੁਕੱਦਮਾ ਦਰਜ ਕਰਨ ਬਾਰੇ ਜਾਣਕਾਰੀ ਮਿਲੀ ਹੈ। ਇੰਸਪੈਕਟਰ ਜਾਨਪਾਲ ਸਿੰਘ ਹੰਝਰਾਂ ਐੱਸ.ਐੱਚ.ਓ. ਤਪਾ ਨੇ ਦੱਸਿਆ ਕਿ ਹੌਲਦਾਰ ਸੁਖਚੈਨ ਸਿੰਘ ਦੀ ਅਗਵਾਈ ’ਚ ਪੁਲਸ ਪਾਰਟੀ ਤਾਜੋ ਕੈਂਚੀਆਂ ਮੌਜੂਦ ਸੀ ਤਾਂ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਇਕ ਨੰਬਰੀ ਕਾਰ ਜਿਸ ’ਚ ਲਵਪ੍ਰੀਤ ਸਿੰਘ ਉਰਫ ਲਵੀ ਪੁੱਤਰ ਬਖਤੌਰ ਸਿੰਘ ਵਾਸੀ ਰਵਿਦਾਸ ਧਰਮਸ਼ਾਲਾ ਵਾਸੀ ਤਾਜੋਕੇ ਅਤੇ ਗੋਬਿੰਦ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਬੱਸ ਅੱਡਾ ਦਰਾਜ ਹਰਿਆਣਾ ਮਾਰਕਾ ਦੀ ਸ਼ਰਾਬ ਬਾਹਰੋਂ ਲਿਆ ਕੇ ਮਹਿੰਗੇ ਭਾਅ ਵੇਚਣ ਦੇ ਆਦੀ ਹਨ ਅੱਜ ਉਕਤ ਨੰਬਰ ਦੀ ਕਾਰ ’ਚ ਉਕਤ ਦੋਵੇਂ ਵਿਅਕਤੀ ਸ਼ਰਾਬ ਲੈ ਕੇ ਆ ਰਹੇ ਹਨ ਅਗਰ ਇਨ੍ਹਾਂ ਨੂੰ ਰੋਕ ਕੇ ਤਲਾਸ਼ੀ ਲਈ ਜਾਵੇ ਤਾਂ ਸ਼ਰਾਬ ਬਰਾਮਦ ਹੋ ਸਕਦੀ ਹੈ ਤਾਂ ਪੁਲਸ ਦੀ ਨਾਕਾਬੰਦੀ ਦੌਰਾਨ ਜਦ ਉਕਤ ਗੱਡੀ ਰੋਕੀ ਗਈ ਤਾਂ ਉਸ ’ਚੋਂ 2 ਪੇਟੀਆਂ ਸ਼ਰਾਬ ਠੇਕਾ ਦੇਸੀ ਮਾਰਕਾ ਫਸਟ ਚੁਆਇਸ਼ 9 ਪੇਟੀਆਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਹਿਨਾਈ (ਹਰਿਆਣਾ) ਅਤੇ 4 ਪੇਟੀਆਂ ਸ਼ਰਾਬ ਠੇਕਾ ਦੇਸੀ ਮਾਰਕਾ ਹੀਰ ਸੋਫੀ (ਹਰਿਆਣਾ) ਮਾਰਕਾ ਬਰਾਮਦ ਕਰ ਕੇ ਲਵਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਜਦ ਕਿ ਉਸ ਦਾ ਦੂਸਰਾ ਸਾਥੀ ਗੋਬਿੰਦ ਸਿੰਘ ਅਜੇ ਪੁਲਸ ਗ੍ਰਿਫਤ ਤੋਂ ਬਾਹਰ ਦੱਸਿਆ ਜਾ ਰਿਹਾ ਹੈ ਪੁਲਸ ਨੇ ਦੋਵਾਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ।
ਜੈ ਵਾਟਿਕਾ ਪਬਲਿਕ ਸਕੂਲ ’ਚ ਕੈਂਪਸ ਵਿਜ਼ਿਟ ਐਕਟੀਵਿਟੀ ਕਰਵਾਈ
NEXT STORY