ਸੰਗਰੂਰ : ਪਿੰਡ ਚੰਗਾਲੀਵਾਲਾ 'ਚ ਹੋਏ ਦਲਿਤ ਨੌਜਵਾਨ ਦੇ ਕਤਲ ਦੇ ਮਾਮਲੇ 'ਚ ਬੋਲਦਿਆਂ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਕੋਰਟ ਦੇ ਹੁਕਮਾਂ ਅਨੁਸਾਰ ਜੋ ਮੁਆਵਜ਼ਾ ਸਰਕਾਰ ਦੇ ਸਕਦੀ ਹੈ ਉਸ ਦਾ ਐਲਾਨ ਹੋ ਚੁੱਕਾ ਹੈ। ਉਨ੍ਹਾਂ ਨੇ ਅਕਾਲੀ ਦਲ 'ਤੇ ਵਰ੍ਹਦਿਆਂ ਕਿਹਾ ਕਿ ਜਦੋਂ ਬਾਦਲਾਂ ਦੀ ਓਰਬਿਟ ਬੱਸ ਕਾਰਨ ਕਈ ਲੋਕ ਹਾਦਸੇ ਦਾ ਸ਼ਿਕਾਰ ਹੋਏ ਸਨ ਤਾਂ ਉਦੋਂ ਉਨ੍ਹਾਂ ਦੀ ਸਰਕਾਰ ਨੇ ਕਿਸ ਨੂੰ 50 ਲੱਖ ਦਾ ਮੁਆਵਜ਼ਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਮਾਮਲੇ 'ਚ ਸਿਰਫ ਰਾਜਨੀਤੀ ਕਰ ਰਿਹਾ ਹੈ, ਜੋ ਕਿ ਗਲਤ ਹੈ।
ਇਸ ਮਾਮਲੇ ਨੂੰ ਭਗਵੰਤ ਮਾਨ ਵਲੋਂ ਸੰਸਦ 'ਚ ਚੁੱਕੇ ਜਾਣ 'ਤੇ ਬੋਲਦਿਆਂ ਬੀਬੀ ਭੱਠਲ ਨੇ ਰਾਜਨੀਤਿਕ ਪਾਰਟੀਆਂ ਤੇ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਨੂੰ ਤੂਲ ਨਾ ਦੇਣ। ਉਨ੍ਹਾਂ ਕਿਹਾ ਕਿ ਉਹ ਪਰਿਵਾਰ ਦੀ ਆਪਣੇ ਤੌਰ 'ਤੇ ਜੋ ਮਦਦ ਕਰ ਸਕਦੇ ਉਹ ਜਰੂਰ ਕਰਨਗੇ।
ਜਗਮੇਲ ਦੀ ਪਤਨੀ ਨੇ ਰੋਂਦੇ ਹੋਏ ਸੁਣਾਇਆ ਦੁੱਖੜਾ, ਕਿਹਾ-ਨਹੀਂ ਚੁੱਕਾਂਗੇ ਲਾਸ਼ (ਵੀਡੀਓ)
NEXT STORY