ਧੂਰੀ (ਦਵਿੰਦਰ ਖਿੱਪਲ, ਜੈਨ,ਬੇਦੀ, ਯਾਦਵਿੰਦਰ, ਹਰਜਿੰਦਰ) : ਸੰਗਰੂਰ ਦੇ ਵਾਰਡ ਨੰਬਰ 23, ਧੁਰੀ ਦੇ ਵਾਰਡ ਨੰਬਰ 6 ਅਤੇ ਮਾਲੇਰਕੋਟਲਾ ਦੇ ਵਾਰਡ ਨੰਬਰ 29 ਵਿਚ ਅੱਜ ਜ਼ਿਮਨੀ ਚੋਣਾਂ ਪੂਰੇ ਅਮਨ-ਅਮਾਨ ਨਾਲ ਸੰਪੰਨ ਹੋਈਆਂ। ਸਵੇਰੇ 8 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋਈਆਂ ਜੋ ਸ਼ਾਮ 4 ਵਜੇ ਤੱਕ ਚੱਲਦੀਆਂ ਰਹੀਆਂ। ਸੰਗਰੂਰ ਵਾਰਡ ਨੰ: 23 ਦੀ ਅਣਸੂਚਿਤ ਜਾਤੀ ਲਈ ਰਿਜ਼ਰਵ ਨਗਰ ਕੌਂਸਲ ਦੀ ਜ਼ਿਮਨੀ 'ਚ ਕਾਂਗਰਸ ਦੇ ਅਸ਼ੋਕ ਕੁਮਾਰ ਨੇ ਵੱਡੇ ਸਖਤ ਮੁਕਾਬਲੇ ਨਾਲ ਭਾਜਪਾ ਦੇ ਸੂਰਜ ਚੌਹਾਨ ਨੂੰ 184 ਵੋਟਾਂ ਨਾਲ ਪਛਾੜਦਿਆਂ ਜਿੱਤ ਹਾਸਲ ਕੀਤੀ ਹੈ। ਕਾਂਗਰਸੀ ਉਮੀਦਵਾਰ ਅਸ਼ੋਕ ਕੁਮਾਰ ਜਿੱਤ ਦੇ ਐਲਾਨ ਨਾਲ ਹੀ ਕਾਂਗਰਸ ਵਰਕਰਾਂ ਤੇ ਆਗੂਆਂ 'ਚ ਖੁਸ਼ੀ ਦੀ ਲਹਿਰ ਦੌੜ ਗਈ। ਦੱਸਣਯੋਗ ਉਕਤ ਵਾਰਡ 'ਚ ਪਹਿਲਾਂ ਐਮ.ਸੀ. ਚੰਨਣ ਰਾਮ ਦੀ ਮੌਤ ਹੋ ਜਾਣ ਕਾਰਨ ਉਕਤ ਵਾਰਡ 'ਚ ਜ਼ਿਮਨੀ ਚੋਣ ਕਰਵਾਈ ਗਈ।

ਇਸੇ ਤਰ੍ਹਾਂ ਵਾਰਡ ਨੰਬਰ 6 ਵਿਖੇ ਐਮ.ਸੀ. ਦੇ ਅਹੁਦੇ ਲਈ ਹੋਣ ਜ਼ਿਮਨੀ ਚੋਣ ਵਿਚ ਆਜ਼ਾਦ ਉਮੀਦਵਾਰ ਅਸ਼ਵਨੀ ਕੁਮਾਰ ਮਿੱਠੂ ਨੇ ਆਪਣੇ ਮੁਕਾਬਲੇ ਖੜ੍ਹੇ ਮੁਨੀਸ਼ ਜਿੰਦਲ ਰਿੰਕੂ ਨੂੰ 56 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਇਹ ਸੀਟ ਨਗਰ ਕੌਂਸਲ ਧੂਰੀ ਦੇ ਮਰਹੂਮ ਪ੍ਰਧਾਨ ਪੁਰਸ਼ੋਤਮ ਕਾਂਸਲ ਦੇ ਦਿਹਾਂਤ ਕਾਰਨ ਖਾਲੀ ਹੋਈ ਸੀ। ਇਸ ਵਾਰਡ ਦੀ ਚੋਣ ਵਿਚ ਕੁੱਲ 3 ਉਮੀਦਵਾਰ ਮੈਦਾਨ ਵਿਚ ਸਨ ਅਤੇ ਅੱਜ ਹੋਈ ਇਸ ਚੋਣ ਵਿਚ 1537 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਸੀ। ਇਨ੍ਹਾਂ ਵਿਚੋਂ ਜੇਤੂ ਰਹੇ ਅਸ਼ਵਨੀ ਕੁਮਾਰ ਮਿੱਠੂ ਨੂੰ 757 ਵੋਟਾਂ ਪਈਆਂ, ਮੁਨੀਸ਼ ਜਿੰਦਲ ਰਿੰਕੂ ਨੂੰ 701 ਵੋਟਾਂ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈਪੀ ਗਰਗ ਨੂੰ ਸਿਰਫ 67 ਵੋਟਾਂ ਪਈਆਂ ਸਨ, ਜਦਕਿ 12 ਵੋਟਾਂ ਨੋਟਾ ਨੂੰ ਪਈਆਂ ਸਨ। ਇਸ ਤਰ੍ਹਾਂ ਅਸ਼ਵਨੀ ਕੁਮਾਰ ਮਿੱਠੂ 56 ਵੋਟਾਂ ਦੇ ਫਰਕ ਨਾਲ ਜੇਤੂ ਕਰਾਰ ਦਿੱਤੇ ਗਏ ਹਨ। ਉਥੇ ਹੀ ਮਾਲੇਰਕੋਟਲਾ ਦੇ ਵਾਰਡ ਨੰਬਰ 29 ਤੋਂ ਕਾਂਗਰਸੀ ਉਮੀਦਵਾਰ ਅਸ਼ਰਫ ਅਬਦੁੱਲਾ 358 ਵੋਟਾਂ ਨਾਲ ਜੇਤੂ ਅਲਾਨੇ ਗਏ।
ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ
NEXT STORY