ਸੰਗਰੂਰ—ਨਹਿਰੀ ਵਿਭਾਗ ਦੀ ਪੋਲ ਖੋਲਦੀ ਇਹ ਮੂੰਹ ਬੋਲਦੀ ਤਸਵੀਰ ਸੰਗਰੂਰ 'ਚ ਬਣੇ ਰਜਵਾਹੇ ਤੇ ਡਰੇਨਾਂ ਦੀ ਹੈ, ਜਿਨ੍ਹਾਂ ਦੀ ਪਿਛਲੇ ਲੰਬੇ ਤੋਂ ਸਫਾਈ ਤੇ ਮੁਰੰਮਤ ਨਹੀਂ ਹੋਈ । ਇਨ੍ਹਾਂ ਦੀ ਹਾਲਤ ਇੰਨੀ ਜ਼ਿਆਦਾ ਖਰਾਬ ਹੋ ਚੁੱਕੀ ਹੈ ਕਿ ਇਨ੍ਹਾਂ ਦੇ ਟੁੱਟਣ ਦਾ ਖਤਰਾ ਬਣੀਆਂ ਰਹਿੰਦਾ ਹੈ। ਜੇਕਰ ਕੋਈ ਅਣਸੁਖਾਵੀ ਘਟਣਾ ਵਾਪਰਦੀ ਹੈ ਤਾਂ ਕਿਸਾਨਾਂ ਨੂੰ ਇਸਦਾ ਭਾਰੀ ਨੁਕਸਾਨ ਹੋਵੇਗਾ। ਕਿਸਾਨਾਂ ਨੇ ਵਿਭਾਗ ਤੋਂ ਇਸ ਨੂੰ ਜਲਦੀ ਸਾਫ ਕਰਾਉਣ ਦੀ ਮੰਗ ਕੀਤੀ ਹੈ।
ਉਧਰ ਐੱਸ. ਡੀ. ਓ. ਗੁਰਸਾਗਰ ਸਿੰਘ ਮੁਤਾਬਕ ਇਨ੍ਹਾਂ ਦੀ ਸਫਾਈ ਦਾ ਕੰਮ ਚਲ ਰਿਹਾ ਹੈ ਅਤੇ ਜੋ ਕੰਮ ਰਹਿ ਗਿਆ ਹੈ ਉਸ ਨੂੰ ਜਲਦੀ ਹੀ ਪੂਰਾ ਕੀਤਾ ਜਾਵੇਗਾ। ਫਿਲਹਾਲ ਮਾਨਸੂਨ ਸ਼ੁਰੂ ਹੋਣ 'ਚ ਅਜੇ ਥੋੜਾ ਸਮਾਂ ਬਾਕੀ ਹੈ। ਜੇਕਰ ਪ੍ਰਸ਼ਾਸਨ ਹੁਣ ਵੀ ਕੁੰਭਕਰਨ ਦੀ ਨੀਂਦ ਤੋਂ ਨਾ ਉਠਿਆ ਤਾਂ ਕਿਸਾਨਾਂ ਨੂੰ ਇਸਦਾ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ।
ਵਿਧਾਇਕਾਂ ਨੇ ਕਿਹਾ ਕੈਪਟਨ ਸਰਕਾਰ ਬਣੀ ਨੂੰ ਸਮਾਂ ਹੀ ਕਿੰਨਾ ਕੁ ਹੋਇਆ, ਫਿਲਮ ਤਾਂ ਅਜੇ ਬਾਕੀ ਹੈ
NEXT STORY