ਸੰਗਰੂਰ (ਯਾਦਵਿੰਦਰ)—ਸੰਗਰੂਰ ਦੇ ਪਿੰਡ ਭਗਵਾਨਪੁਰਾ 'ਚ ਕਈ ਦਿਨਾਂ ਤੋਂ ਬੋਰਵੈਲ 'ਚ ਫਸੇ ਫਤਿਹਵੀਰ ਸਿੰਘ ਜੋ ਜ਼ਿੰਦਗੀ ਅਤੇ ਮੌਤ ਦੀ ਜੰਗ 'ਚ ਫਤਿਹ ਨਹੀਂ ਪਾ ਸਕਿਆ ਤੇ ਮੌਤ ਅੱਗੇ ਹਾਰ ਗਿਆ । ਉਸਦੀ ਮੌਤ ਤੋਂ ਬਾਅਦ ਲੋਕਾਂ ਦਾ ਸਰਕਾਰ ਅਤੇ ਪ੍ਰਸ਼ਾਸਨ ਪ੍ਰਤੀ ਗੁੱਸਾ ਸੱਤਵੇਂ ਆਸਮਾਨ 'ਤੇ ਹੈ। ਲੋਕਾਂ ਮੁਤਾਬਕ ਫਤਿਹ ਵੀਰ ਨੂੰ ਬੋਰ 'ਚ ਬਾਹਰ ਕੱਢਣ ਦੇ ਮਾਮਲੇ ਹੋਈ ਦੇਰੀ ਉਸਦੀ ਮੌਤ ਦਾ ਕਾਰਨ ਬਣੀ ਹੈ ਤੇ ਲੋਕ ਸਬੰਧਿਤ ਪ੍ਰਸ਼ਾਸਨ ਅਧਿਕਾਰੀਆਂ ਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਮੰਨ ਰਹੇ ਹਨ, ਜਿਸਦੇ ਚੱਲਦਿਆਂ ਅੱਜ ਜ਼ਿਲਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਦੀ ਸੰਗਰੂਰ ਵਿਚਲੀ ਰਿਹਾÎਇਸ਼ ਅਤੇ ਦਫ਼ਤਰ ਅੱਗੇ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕਰਕੇ ਵੱਡੀ ਗਿਣਤੀ 'ਚ ਪੁਲਸ ਕਰਮੀ ਤਾਇਨਾਤ ਕੀਤੇ ਨਜ਼ਰ ਆਏੇ। 'ਜਗ ਬਾਣੀ' ਟੀਮ ਨੇ ਅੱਜ ਜਦੋਂ ਦਿੱਲੀ ਲੁਧਿਆਣਾ ਮੁੱਖ ਮਾਰਗ ਤੇ ਸਥਿਤ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦਾ ਦੌਰਾ ਕੀਤਾ ਤਾਂ ਰਿਹਾਇਸ਼ ਅੱਗੇ ਜਿੱਥੇ ਬੈਰੀਕੇਡ ਪਏ ਸਨ, ਉੱਥੇ ਹੀ ਕੋਠੀ ਦੇ ਅੰਦਰ ਤੇ ਬਾਹਰ ਵੱਡੀ ਗਿਣਤੀ 'ਚ ਪੁਲਸ ਕਰਮੀ ਵੀ ਮੌਜੂਦ ਸਨ। ਮੌਕੇ 'ਤੇ ਖੜੇ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋ ਦਰਜਨ ਦੇ ਕਰੀਬ ਪੁਲਸ ਮੁਲਾਜ਼ਮਾਂ ਚੌਕਸੀ ਵਜੋਂ ਤਾਇਨਾਤ ਕੀਤੇ ਗਏ ਹਨ।
ਡੀ.ਸੀ. ਦਫ਼ਤਰ ਅੱਗੇ ਵਧਾਈ ਸੁਰੱਖਿਆ
ਜ਼ਿਲਾ ਪ੍ਰਬੰਧਕੀ ਕੰਪਲੈਕਸ ਜਿੱਥੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਦਾ ਦਫਤਰ ਹੈ ਉੱਥੇ ਵੀ ਸਪੈਸ਼ਲ ਏ.ਬੀ.ਪੀ. ਪੁਲਸ ਮੁਲਾਜ਼ਮ ਸੁਰੱਖਿਆ ਵਜੋਂ ਮੌਜੂਦ ਸਨ। ਇਨ੍ਹਾਂ ਮੁਲਾਜ਼ਮਾਂ ਵਲੋਂ ਦਫਤਰ ਦੇ ਚੱਪੇ-ਚੱਪੇ ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਪ੍ਰਬੰਧਕੀ ਕੰਪਲੈਕਸ ਦੇ ਗੇਟਾਂ ਤੇ ਵੀ ਵਿਸ਼ੇਸ਼ ਤੌਰ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਜਿੱਥੇ ਤਾਇਨਾਤ ਪੁਲਸ ਕਰਮੀ ਜੋ ਕਿ ਅੰਦਰ ਆਉਣ ਵਾਲਿਆਂ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਅੰਦਰ ਆਉਣ ਦੇ ਰਹੇ ਸਨ।
ਫਤਿਹ ਦੀ ਮੌਤ ਤੋਂ ਬਾਅਦ ਸਾਹਮਣੇ ਆਏ ਦਾਦਾ, ਕੀਤੀ ਇਹ ਅਪੀਲ
NEXT STORY