ਸੰਗਰੂਰ : ਪਤੰਗ ਉਡਾਉਣ ਲਈ ਇਸਤੇਮਾਲ ਕੀਤੇ ਜਾਣ ਵਾਲੀ 'ਚਾਈਨਾ ਡੋਰ' ਨੂੰ ਭਾਵੇਂ ਹੀ ਪੰਜਾਬ 'ਚ ਬੈਨ ਕੀਤਾ ਹੋਇਆ ਹੈ ਪਰ ਫਿਰ ਵੀ ਗੈਰ ਕਾਨੂੰਨੀ ਤੌਰ 'ਤੇ ਇਸ ਦੀ ਵਿਕਰੀ ਦਾ ਕੰਮ ਜਾਰੀ ਹੈ। ਸੰਗਰੂਰ ਪੁਲਸ ਨੇ ਅਜਿਹੇ ਹੀ ਮਾਮਲੇ 'ਚ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਲੁਧਿਆਣਾ ਤੋਂ ਚਾਈਨਾ ਡੋਰ ਲਿਆ ਰਹੇ ਸਨ ਅਤੇ ਇਨ੍ਹਾਂ ਲੋਕਾਂ ਨੇ ਸੰਗਰੂਰ 'ਚ ਇਸ ਨੂੰ ਵੇਚਣਾ ਸੀ। ਫਿਲਹਾਲ ਪੁਲਸ ਨੇ ਦੋਹਾਂ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਜਦੋਂ ਕਿ ਉਕਤ ਦੋਹਾਂ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਚਾਈਨਾ ਡੋਰ ਨੂੰ ਪੰਜਾਬ 'ਚ ਬੈਨ ਕੀਤਾ ਹੋਇਆ ਹੈ ਕਿਉਂਕਿ ਇਹ ਸ਼ਰੇਆਮ ਆਮ ਦੁਕਾਨਾਂ 'ਚ ਮਿਲ ਰਹੀ ਹੈ।
ਦੱਸ ਦੇਈਏ ਕਿ ਚਾਈਨਾ ਡੋਰ ਦੇ ਇਸਤੇਮਾਲ ਨਾਲ ਪੰਛੀਆਂ ਅਤੇ ਰਾਹ 'ਚ ਚੱਲਣ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਤਾਂ ਪੰਛੀਆਂ ਅਤੇ ਲੋਕਾਂ ਦੇ ਗਲੇ ਤੱਕ ਇਹ ਡੋਰ ਕੱਟ ਦਿੰਦੀ ਹੈ, ਜਿਸ ਕਾਰਨ ਪੰਜਾਬ 'ਚ ਚਾਈਨਾ ਡੋਰ 'ਤੇ ਪਾਬੰਦੀ ਲਾਈ ਗਈ ਹੈ।
ਤੇਂਦੂਏ ਨੂੰ ਜਾਲ ਪਾਉਣ ਦੌਰਾਨ ਜ਼ਖਮੀ ਹੋਏ ਨੌਜਵਾਨ ਨੇ ਮੰਗੀ ਸਰਕਾਰੀ ਨੌਕਰੀ
NEXT STORY