ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਜ਼ਿਲ੍ਹਾ ਪੁਲਸ ਸੰਗਰੂਰ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਅਤੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਸੰਗਰੂਰ ਵਿਖੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 05 ਮੈਂਬਰ ਗ੍ਰਿਫਤਾਰ ਕੀਤਾ। ਐੱਸ.ਐੱਸ.ਪੀ. ਸੰਗਰੂਰ ਸੁਰੇਂਦਰ ਲਾਂਬਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਕੋਲੋਂ 05 ਸੋਨੇ ਦੀਆਂ ਚੈਨਾਂ ਤੇ 02 ਮੋਟਰਸਾਇਕਲ ਬਰਾਮਦ ਹੋਏ ਹਨ। ਸੁਰੇਂਦਰ ਲਾਂਬਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਕਿ ਕਰਨ ਸੰਧੂ ਪੀ.ਪੀ.ਐਸ. ਉਪ-ਕਪਤਾਨ ਪੁਲਸ (ਡਿਟੈਕਟਿਵ) ਸੰਗਰੂਰ ਦੀ ਯੋਗ ਅਗਵਾਈ ਹੇਠ ਥਾਣਾ ਸਿਟੀ ਸੰਗਰੂਰ ਦੀ ਪੁਲਸ ਨੂੰ ਵੱਡੀ ਸਫ਼ਲਤਾ ਮਿਲੀ ਜਦੋਂ ਸਹਾਇਕ ਥਾਣੇਦਾਰ ਬਾਦਲ ਸਿੰਘ ਸਿਟੀ ਸੰਗਰੂਰ ਵੱਲੋਂ ਸਮੇਤ ਪੁਲਸ ਪਾਰਟੀ ਦੇ ਮੁਖਬਰੀ 'ਤੇ ਦੌਰਾਨੇ ਨਾਕਾਬੰਦੀ ਨਾਭਾ ਰੋਡ ਮਾਝੀ ( ਭਵਾਨੀਗੜ੍ਹ ), ਬੱਸ ਸਟੈਂਡ ਭਵਾਨੀਗੜ੍ਹ ਅਤੇ ਨੇੜੇ ਨਾਨਕਿਆਣਾ ਚੌਂਕ ਸੰਗਰੂਰ ਤੋਂ ਰਾਊਂਡਅੱਪ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਇਹ ਵੀ ਪੜ੍ਹੋ : UP ਤੋਂ ਨਾਜਾਇਜ਼ ਅਸਲਾ ਲਿਆ ਕੇ ਗੈਂਗਸਟਰਾਂ ਨੂੰ ਸਪਲਾਈ ਕਰਨ ਵਾਲਾ ਹਥਿਆਰਾਂ ਸਣੇ ਕਾਬੂ
ਕਾਬੂ ਕੀਤੇ ਮੁਲਜ਼ਮਾਂ ਸਰੋਵਰ ਸਿੰਘ ਉਰਫ ਲਵਲੀ ਪੁੱਤਰ ਜਤਿਅਦਰ ਸਿੰਘ ਵਾਸੀ ਰੋਹਟੀ ਬਸਤਾ ਥਾਣਾ ਸਦਰ ਨਾਭਾ, ਜ਼ਿਲ੍ਹਾ-ਪਟਿਆਲਾ, ਜਸਵਿੰਦਰ ਸਿੰਘ ਉਰਫ ਜਤਿਨ ਪੁੱਤਰ ਮਨਜੀਤ ਸਿੰਘ ਵਾਸੀ ਬੌੜਾਂ ਗੇਟ, ਨਾਭਾ, ਭੁਪਿੰਦਰ ਸਿੰਘ ਉਰਫ ਬਿੱਟੂ ਪੁੱਤਰ ਬਲਵੀਰ ਸਿੰਘ ਵਾਸੀ ਬੌੜਾਂ ਗੇਟ, ਨਾਭਾ, ਗੁਰਪ੍ਰੀਤ ਸਿੰਘ ਉਰਫ ਬੱਬਰ ਪੁੱਤਰ ਬਿੰਦਰ ਸਿੰਘ ਵਾਸੀ ਥੋੜਾਂ ਗੇਟ, ਨਾਭਾ, ਹਰਮਨਜੀਤ ਸਿੰਘ ਉਰਫ ਹਰਮਨ ਪੁੱਤਰ ਗੁਰਦੀਪ ਸਿੰਘ ਵਾਸੀ ਬੌੜਾਂ ਗੇਟ, ਨਾਭਾ ਕੋਲੋਂ 04 ਸੰਗਰੂਰ ਅਤੇ 01 ਭਵਾਨੀਗੜ੍ਹ ਤੋਂ ਝਪਟ ਮਾਰ ਕੇ ਖੋਹੀਆਂ ਕੁੱਲ 05 ਸੋਨੇ ਦੀਆਂ ਚੇਨੀਆਂ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਮੁਲਜ਼ਮਾਂ ਕੋਲੋਂ 02 ਚੋਰੀ-ਸ਼ੁਦਾ ਮੋਟਰਸਾਈਕਲ, ਇੱਕ ਮੋਟਰਸਾਈਕਲ ਮਾਰਕਾ ਅਪਾਚੇ ਬਿਨਾਂ ਨੰਬਰੀ ਅਤੇ ਇੱਕ ਹੀਰੋ ਹਾਂਡਾ ਸਪਲੈਡਰ ਪਲੱਸ ਰੰਗ ਕਾਲਾ ਬਿਨਾ ਨੰਬਰੀ ਬਰਾਮਦ ਕਰਵਾਏ।

ਦੋਸ਼ੀਆਨ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕਰਨ ਪਰ ਇਹ ਗੱਲ ਸਾਹਮਣੇ ਆਈ ਹੈ ਕਿ 02 ਸ਼ਹਿਰ ਖੰਨਾ ਅਤੇ (1 ਸ਼ਹਿਰ ਪਟਿਆਲਾ ਵਿਖੇ ਸੋਨਾ ਚੇਨੀਆਂ ਝਪਟ ਮਾਰ ਕੇ ਖੋਹਣਾ ਮੰਨਿਆ ਹੈ। ਜੋ ਇੰਨਾਂ ਵਾਰਦਾਤਾਂ ਸਬੰਧੀ ਮੁਕੱਦਮਾਂ ਨੰ:178, ਮਿਤੀ 06-11-22 ਅ/ਧ 379-ਬੀ, ਥਾਣਾ ਸਿਟੀ-1 ਖੰਨਾ, ਮੁਕੱਦਮਾਂ ਨੰ:201, ਮਿਤੀ 28-11- 22 ਅਧ 379-ਬੀ, ਥਾਣਾ ਸਿਟੀ-2 ਖੰਨਾ ਅਤੇ ਮੁਕੱਦਮਾਂ ਨੰ:262, ਮਿਤੀ 06-12-22 ਅ/ਧ 379-ਬੀ, ਥਾਣਾ ਸਿਵਲ ਲਾਈਨ ਪਟਿਆਲਾ ਦਰਜ ਹਨ।

ਦੌਰਾਨੇ ਤਫਤੀਸ਼ ਪਾਇਆ ਪੰਜੇ ਝਪਟਮਾਰ ਆਪਸ ਵਿੱਚ ਦੋਸਤ ਹਨ, ਜੋ ਵਾਰਦਾਤ ਕਰਨ ਸਮੇਂ 02 ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਉਂਦੇ ਸਨ ਜੋ 02 ਪਾਰਟੀਆਂ ਬਣਾ ਕੇ ਇੱਕ ਪਾਰਟੀ ਰਾਹੀਂ ਚੇਨੀ ਝਪਟ ਕਰਦੇ ਹਨ ਅਤੇ ਦੂਸਰੀ ਪਾਰਟੀ ਉਨ੍ਹਾਂ ਨੂੰ ਕਵਰ ਕਰਕੇ ਪਬਲਿਕ/ਪੁਲਸ ਤੋਂ ਬਚਾਉਣ ਲਈ ਅਤੇ ਖੋਹ ਕੀਤਾ ਸਾਮਾਨ ਛਿਪਾਉਣ ਅਤੇ ਰਸਤੇ ਬਦਲਣ ਵਿੱਚ ਮਦਦ ਕਰਦੇ ਹਨ। ਦੋਸ਼ੀ ਭੁਪਿੰਦਰ ਸਿੰਘ ਖਿਲਾਫ਼ ਅਸਲਾ ਐਕਟ/ ਖੋਹ/ ਐੱਨ.ਡੀ.ਪੀ.ਐੱਸ ਦੇ 02 ਮੁਕੱਦਮੇ ਦਰਜ ਹਨ। ਦੋਸ਼ੀਆਂ ਦੀ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜੋ ਅੱਜ ਮਿਤੀ 06-12-2022 ਨੂੰ ਪੇਸ਼ ਅਦਾਲਤ ਕਰਕੇ ਦੋਸ਼ੀਆਨ ਦਾ ਪੁਲਸ ਰਿਮਾਂਡ ਹਾਸਲ ਕਰਕੇ ਉਹਨਾਂ ਵੱਲੋਂ ਹੋਰ ਵਾਰਦਾਤਾਂ ਸਬੰਧੀ ਪੁੱਛ ਗਿੱਛ ਕੀਤੀ ਜਾਵੇਗੀ। ਪੁਲਸ ਦੀ ਇਸ ਕਾਰਵਾਈ ਦੀ ਆਮ ਪਬਲਿਕ ਵਿੱਚ ਸ਼ਲਾਘਾ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਵਿਜੀਲੈਂਸ ਨੇ 7 ਘੰਟੇ ਕੀਤੀ ਵਿਧਾਇਕ ਪਾਹੜਾ ਤੇ ਪਰਿਵਾਰਕ ਮੈਂਬਰਾਂ ਕੋਲੋਂ ਪੁੱਛਗਿੱਛ, ਕੀਤੇ ਇਹ ਸਵਾਲ
ਅਗਵਾ ਨੌਜਵਾਨ ਨੂੰ 4 ਘੰਟਿਆਂ ’ਚ ਛੁਡਵਾਇਆ, 4 ਕਿਡਨੈਪਰ ਹਥਿਆਰਾਂ ਤੇ ਵ੍ਹੀਕਲਾਂ ਸਣੇ ਕਾਬੂ
NEXT STORY