ਸੰਗਰੂਰ(ਪ੍ਰਿੰਸ)— ਸੰਗਰੂਰ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਰਿਟਰਨਿੰਗ ਅਫਸਰ ਵਿਰੁੱਧ ਸਰੰਪਚੀ ਦੇ ਉਮੀਦਵਾਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਦਰਅਸਲ, ਪਿੰਡ ਕਲੌਂਧੀ ਤੇ ਘਾਵਦਾ ਤੋਂ ਸਰਪੰਚੀ ਦੇ ਕੁਝ ਉਮੀਦਵਾਰਾਂ ਦੇ ਕਾਗਜ਼ ਇਹ ਕਹਿੰਦੇ ਹੋਏ ਰੱਦ ਕਰ ਦਿੱਤੇ ਗਏ ਸਨ ਕਿ ਉਨ੍ਹਾਂ ਦੀ ਫਾਈਲ 'ਚ ਕੁਝ ਕਮੀਆਂ ਹਨ। ਅੱਜ ਇਹ ਸਾਰੇ ਉਮੀਦਵਾਰ ਆਪਣੇ ਵਕੀਲ ਸਮੇਤ ਰਿਟਰਨਿੰਗ ਅਫਸਰ ਕੋਲ ਆਪਣੇ ਕਾਗਜ਼ ਵੇਖ ਕੇ ਸ਼ੱਕ ਦੂਰ ਕਰਨ ਲਈ ਆਏ ਸਨ ਪਰ ਰਿਟਰਨਿੰਗ ਅਫਸਰ ਨੇ ਇਨ੍ਹਾਂ ਦੀ ਗੱਲ ਹੀ ਨਹੀਂ ਸੁਣੀ, ਜਿਸ ਤੋਂ ਬਾਅਦ ਉਮੀਦਵਾਰਾਂ ਨੇ ਸਰਕਾਰ 'ਤੇ ਧੱਕੇਸ਼ਾਹੀ ਦੇ ਦੋਸ਼ ਲਾਉਂਦਿਆਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਇਨ੍ਹਾਂ ਦੋਸ਼ਾਂ ਬਾਰੇ ਜਦੋਂ ਰਿਟਰਨਿੰਗ ਅਫਸਰ ਨਾਲ ਗੱਲ ਕਰਨੀ ਚਾਹੀ ਤਾਂ ਉਹ ਮੀਡੀਆ ਤੋਂ ਬਚਦੇ ਨਜ਼ਰ ਆਏ ਤੇ ਕਾਹਲੀ ਨਾਲ ਗੱਡੀ 'ਚ ਬੈਠ ਨੌ-ਦੋ ਗਿਆਰਾਂ ਹੋ ਗਏ। ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਰਿਟਰਨਿੰਗ ਅਫਸਰ ਵਲੋਂ ਉਮੀਦਵਾਰਾਂ ਨੂੰ ਰੱਦ ਕੀਤੇ ਕਾਗਜ਼ ਨਾ ਵਿਖਾਉਣਾ ਜਿਥੇ ਕਾਨੂੰਨ ਦੀ ਉਲੰਘਣਾ ਹੈ, ਉਥੇ ਹੀ ਕਿਤੇ ਨਾ ਕਿਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਸੱਤਾਧਾਰੀ ਪਾਰਟੀ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ 'ਚ ਹੈ।
ਵੋਟਾਂ ਲੈਣ ਲਈ ਵੰਡੀਆਂ ਬੋਤਲਾਂ, ਪਿੰਡ ਵਾਸੀਆਂ ਨੇ ਚੋਰਾਹੇ 'ਤੇ ਸੁੱਟੀਆਂ
NEXT STORY