ਰੋਹਤਕ — ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਜੇਲ 'ਚ ਮਿਲਣ ਵਾਲੀਆਂ ਸੁਵੀਧਾਵਾਂ ਦੀ ਪੋਲ ਖੋਲ੍ਹਣ ਵਾਲੇ ਸੰਤ ਗੋਪਾਲਦਾਸ ਨੇ ਹੁਣ ਰਾਮ ਰਹੀਮ ਦੇ ਨਾਰਕੋ ਟੈਸਟ ਦੀ ਮੰਗ ਕੀਤੀ ਹੈ।
ਗੋਪਾਲ ਦਾਸ ਨੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਡੇਰੇ ਦੀ ਤਲਾਸ਼ੀ 'ਚ ਹੋ ਰਹੀ ਦੇਰ ਦੇ ਪਿੱਛੇ ਦਾ ਕਾਰਨ ਵੀ ਰਾਮ ਰਹੀਮ ਦੇ ਨਾਰਕੋ ਟੈਸਟ ਤੋਂ ਸਾਫ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਇਸ ਮਾਮਲੇ 'ਚ ਕਈ ਰਾਜ਼ ਲੁਕੇ ਹਨ ਜੋ ਕਿ ਸਰਕਾਰ ਦੀ ਦਖਲ ਅੰਦਾਜ਼ੀ ਦੇ ਕਾਰਨ ਖੁੱਲ ਨਹੀਂ ਪਾ ਰਹੇ। ਜੇਲ ਪ੍ਰਸ਼ਾਸਨ ਦੂਸਰੇ ਕੈਦੀਆਂ ਤੋਂ ਵੱਖ ਰਸੌਈ 'ਚੋਂ ਰਾਮ ਰਹੀਮ ਨੂੰ ਭੋਜਨ ਦੇ ਰਿਹਾ ਹੈ। ਸੁਵੀਧਾਵਾਂ ਦਾ ਇੰਤਜ਼ਾਮ ਕਰਨ ਦੇ ਨਾਲ ਹੀ ਉਸਦੀ ਸਿਹਤ ਚੈੱਕਅੱਪ ਲਈ ਇੰਪੋਰਟਿਡ ਮਸ਼ੀਨਾਂ ਮੰਗਵਾਈਆਂ ਗਈਆਂ ਹਨ।

ਸੰਤ ਗੋਪਾਲ ਦਾਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਵੀਰਵਾਰ ਨੂੰ ਤਬੀਅਤ ਖਰਾਬ ਹੋ ਗਈ ਸੀ, ਜਿਸ ਦੇ ਕਾਰਨ ਉਨ੍ਹਾਂ ਨੂੰ ਸੁਮਾਰੀਆ ਜੇਲ ਤੋਂ ਪੀਜੀਆਈ ਦੀ ਐਮਰਜੈਂਸੀ 'ਚ ਭਰਤੀ ਕਰਵਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਜੇਲ ਹਸਪਤਾਲ ਦੀ ਵੱਖਰੀ ਰਸੌਈ ਹੈ ਜਿਥੇ ਰਾਮ ਰਹੀਮ ਦਾ ਭੋਜਨ ਅਤੇ ਨਾਸ਼ਤਾ ਤਿਆਰ ਹੁੰਦਾ ਹੈ।

ਬੈਰਕਾਂ 'ਚ ਬੰਦ ਕੈਦੀ ਰਾਮ ਰਹੀਮ ਨੂੰ ਉੱਚੀ-ਉੱਚੀ ਅਪਸ਼ਬਦ ਬੋਲਦੇ ਹਨ, ਤਾਂ ਜੋ ਉਹ ਬੇਚੈਨ ਹੋਵੇ ਅਤੇ ਜੇਲ ਪ੍ਰਸ਼ਾਸਨ ਉਸਨੂੰ ਕਿਸੇ ਹੋਰ ਜੇਲ 'ਚ ਸ਼ਿਫਟ ਕਰ ਦੇਵੇ। ਰਾਮ ਰਹੀਮ ਦੇ ਕੋਲ ਡਿਊਟੀ ਕਰ ਚੁੱਕੇ ਜੇਲ ਹਸਪਤਾਲ ਦੇ ਨੰਬਰਦਾਰ ਨੇ ਦੱਸਿਆ ਕਿ ਰਾਮ ਰਹੀਮ ਨੂੰ ਹਰ ਤਰ੍ਹਾਂ ਦੀਆਂ ਸੁਵੀਧਾਵਾਂ ਦਿੱਤੀਆਂ ਜਾ ਰਹੀਆਂ ਹਨ।

ਡੀ.ਐਸ. ਪੀ. ਪਿਆਰਾ ਸਿੰਘ ਅਤੇ ਥਾਣਾ ਮੁਖੀ ਵਲਟੋਹਾ ਹਰਚੰਦ ਸਿੰਘ ਡੀ. ਜੀ. ਪੀ ਡਿਸਕ ਅਵਾਰਡ ਨਾਲ ਸਨਮਾਨਤ
NEXT STORY