ਜਲੰਧਰ (ਸੋਨੂੰ)— ਆਉਣ ਵਾਲੇ ਦਿਨਾਂ 'ਚ ਜਲੰਧਰ ਸ਼ਹਿਰ ਦਾ ਸੀਵਰੇਜ ਸਿਸਟਮ ਅਪਗ੍ਰੇਡ ਕੀਤਾ ਜਾਵੇਗਾ, ਇਹ ਕਹਿਣਾ ਹੈ ਲੋਕ ਸਭਾ ਸੰਸਦ ਮੈਂਬਰ ਸੰਤੋਖ ਚੌਧਰੀ ਦਾ। ਸੰਤੋਖ ਸਿੰਘ ਚੌਧਰੀ ਜਲੰਧਰ ਦੇ ਪੱਕਾ ਬਾਗ ਵਾਰਡ ਨੰਬਰ 51 'ਚ ਸੜਕ ਨਿਰਮਾਣ ਦਾ ਨੀਂਹ ਪੱਥਰ ਰੱਖਣ ਲਈ ਪਹੁੰਚੇ ਹੋਏ ਸਨ। ਇਸ ਮੌਕੇ ਉਨ੍ਹਾਂ ਨਾਲ 'ਪੰਜਾਬ ਕੇਸਰੀ' ਪੱਤਰ ਸਮੂਹ ਦੇ ਮੁੱਖ ਸੰਪਾਦਕ ਪਦਮਸ਼੍ਰੀ ਵਿਜੇ ਚੋਪੜਾ ਜੀ, ਵਿਧਾਇਕ ਰਜਿੰਦਰ ਬੇਰੀ ਅਤੇ ਮੇਅਰ ਜਗਦੀਸ਼ ਰਾਜਾ ਵੀ ਸਨ। ਸੰਸਦ ਮੈਂਬਰ ਸੰਤੋਖ ਚੌਧਰੀ ਨੇ ਦੱਸਿਆ ਕਿ ਸੜਕ ਨਿਰਮਾਣ ਲਈ ਐੱਮ. ਪੀ. ਕੋਟੇ 'ਚੋਂ 8 ਲੱਖ ਰੁਪਏ ਦਾ ਫੰਡ ਦਿੱਤਾ ਗਿਆ ਹੈ।
ਦੱਸ ਦਈਏ ਕਿ ਜਲੰਧਰ ਸ਼ਹਿਰ ਸਮਾਰਟ ਸਿਟੀ ਦੀ ਦੌੜ 'ਚ ਸ਼ਾਮਲ ਹੈ ਅਤੇ ਉਸ ਨੂੰ ਹਰ ਪੱਖੋਂ ਸਮਾਰਟ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਪਾਰਟੀ 'ਚ ਚੱਲ ਰਹੇ ਵਿਵਾਦ 'ਤੇ ਕੇਜਰੀਵਾਲ ਨੇ ਸੱਦੀ ਮੀਟਿੰਗ (ਵੀਡੀਓ)
NEXT STORY