Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, SEP 27, 2026

    2:46:35 AM

  • fine for driving without puc from october 1

    1 ਅਕਤੂਬਰ ਤੋਂ ਬਿਨਾਂ PUC ਵਾਹਨ ਚਲਾਉਣ 'ਤੇ...

  • chandigarh university athletes won 3 gold medals at asian games

    Asian Games: ਜਪਾਨ 'ਚ ਛਾਏ ਚੰਡੀਗੜ੍ਹ ਯੂਨੀਵਰਸਿਟੀ...

  • bjp captain amarinder singh congress

    ਭਾਜਪਾ ਛੱਡਣ ਦੀਆਂ ਅਟਕਲਾਂ ਵਿਚਾਲੇ ਕੈਪਟਨ ਅਮਰਿੰਦਰ...

  • major revelation in head constable murder case chandigarh

    ਚੰਡੀਗੜ੍ਹ: ਹੈੱਡ ਕਾਂਸਟੇਬਲ ਕਤਲ ਮਾਮਲੇ 'ਚ ਵੱਡਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Malwa News
  • Chandigarh
  • ਸਿਆਸਤ ਦਾ ਕੇਂਦਰ ਬਿੰਦੂ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਗੁੜ੍ਹਤੀ 'ਚ ਮਿਲਿਆ ਸੀ ਸੰਘਰਸ਼, ਜਾਣੋ ਜ਼ਿੰਦਗੀ ਦੇ ਅਹਿਮ ਪੜ੍ਹਾਅ

MALWA News Punjabi(ਮਾਲਵਾ)

ਸਿਆਸਤ ਦਾ ਕੇਂਦਰ ਬਿੰਦੂ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਗੁੜ੍ਹਤੀ 'ਚ ਮਿਲਿਆ ਸੀ ਸੰਘਰਸ਼, ਜਾਣੋ ਜ਼ਿੰਦਗੀ ਦੇ ਅਹਿਮ ਪੜ੍ਹਾਅ

  • Updated: 26 Apr, 2023 05:01 PM
Chandigarh
sardar prakash singh badal
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਮੰਗਲਵਾਰ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦਿਹਾਂਤ ਹੋ ਗਿਆ। ਉਹ ਪਿਛਲੇ ਲੰਮੇ ਸਮੇਂ ਤੋਂ ਬੀਮਾਰ ਸਨ ਤੇ ਕਈ ਦਿਨਾਂ ਤੋਂ ਜ਼ੇਰੇ ਇਲਾਜ ਸਨ। ਉਨ੍ਹਾਂ ਦੇ ਦਿਹਾਂਤ 'ਤੇ ਦੇਸ਼ ਦੇ ਵੱਡਾ ਨੇਤਾਵਾਂ ਨੇ ਦੁੱਖ਼ ਦਾ ਪ੍ਰਗਟਾਵਾ ਕੀਤਾ। ਪ੍ਰਕਾਸ਼ ਸਿੰਘ ਬਾਦਲ ਭਾਰਤ ਦੀ ਸਿਆਸਤ ਦੇ ਵੱਡੇ ਕੱਦ ਵਾਲੇ ਖੇਤਰੀ ਆਗੂਆਂ ਵਿੱਚ ਸ਼ੁਮਾਰ ਹਨ। ਉਹ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਅਤੇ 1996 ਤੋਂ 2008 ਤੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਕੰਮ ਕਰਦੇ ਰਹੇ। ਦੱਸ ਦੇਈਏ ਕਿ ਪ੍ਰਕਾਸ਼ ਸਿੰਘ ਬਾਦਲ 43 ਸਾਲਾਂ ਦੀ ਉਮਰ 'ਚ 1970 ਵਿਚ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣਨ ਵਾਲੇ ਸਭ ਤੋਂ ਛੋਟੀ ਉਮਰ ਦੇ ਆਗੂ ਸਨ ਤੇ ਜਦੋਂ 2017 ਵਿੱਚ ਉਨ੍ਹਾਂ ਦਾ 5ਵਾਂ ਕਾਰਜਕਾਲ ਪੂਰਾ ਹੋਇਆ ਤਾਂ ਉਹ ਸਭ ਤੋਂ ਵਡੇਰੀ ਉਮਰ ਦੇ ਮੁੱਖ ਮੰਤਰੀ ਸਨ। 1970 ਤੋਂ 1980 ਤੱਕ ਉਹ ਕੇਂਦਰ ਵਿੱਚ ਚੌਧਰੀ ਚਰਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿੱਚ ਖੇਤੀ ਮੰਤਰੀ ਬਣੇ ਸਨ ਪਰ ਉਨ੍ਹਾਂ ਮੁੜ ਕੇ ਕਦੇ ਵੀ ਕੇਂਦਰੀ ਵੱਲ ਨਹੀਂ ਵੇਖਿਆ ਤੇ ਪੂਰਾ ਧਿਆਨ ਸੂਬਾਈ ਸਿਆਸਤ 'ਚ ਲਗਾਇਆ।

ਪ੍ਰਕਾਸ਼ ਸਿੰਘ ਬਾਦਲ ਦਾ ਮੁੱਢਲਾ ਜੀਵਨ

ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8 ਦਸੰਬਰ 1927 ਨੂੰ ਬਠਿੰਡਾ ਦੇ ਪਿੰਡ ਅਬੁਲ-ਖੁਰਾਣਾ 'ਚ ਹੋਇਆ। ਉਨ੍ਹਾਂ ਦੀ ਮਾਤਾ ਦਾ ਨਾਂ ਸੁੰਦਰੀ ਕੌਰ ਅਤੇ ਪਿਤਾ ਦਾ ਨਾਂ ਰਘੂਰਾਜ ਸਿੰਘ ਸੀ। ਉਨ੍ਹਾਂ ਆਪਣੀ ਮੁੱਢਲੀ ਸਿੱਖਿਆ ਇਕ ਸਥਾਨਕ ਅਧਿਆਪਕ ਤੋਂ ਲਈ ਅਤੇ ਫਿਰ ਲੰਬੀ ਦੇ ਸਕੂਲ 'ਚ ਪੜ੍ਹਾਈ ਕਰਨ ਲੱਗੇ, ਜਿੱਥੇ ਉਹ ਬਾਦਲ ਪਿੰਡ ਤੋਂ ਘੋੜੀ 'ਤੇ ਪੜ੍ਹਣ ਜਾਇਆ ਕਰਦੇ ਸਨ। ਅਗਲੇਰੀ ਪੜ੍ਹਾਈ ਲਈ ਉਹ ਫਿਰੋਜ਼ਪੁਰ ਦੇ ਮਨੋਹਰ ਲਾਲ ਮੈਮੋਰੀਅਲ ਹਾਈ ਸਕੂਲ ਗਏ। ਉਚੇਰੀ ਸਿੱਖਿਆ ਲਈ ਉਨ੍ਹਾਂ ਸਿੱਖ ਕਾਲਜ ਲਾਹੌਰ 'ਚ ਦਾਖ਼ਲਾ ਲਿਆ ਪਰ ਮਾਈਗ੍ਰੇਸ਼ਨ ਲੈ ਕੇ ਉਹ ਫੋਰਮਨ ਕ੍ਰਿਸ਼ਚੀਅਨ ਕਾਲਜ ਆ ਗਏ ਅਤੇ ਉੱਥੋਂ ਉਨ੍ਹਾਂ ਨੇ ਆਪਣੀ ਗਰੈਜ਼ੂਏਸ਼ਨ ਦੀ ਡਿਗਰੀ ਹਾਸਲ ਕੀਤੀ। ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਪੀ. ਸੀ. ਐੱਸ ਅਫ਼ਸਰ ਬਣਨਾ ਚਾਹੁੰਦੇ ਸਨ ਪਰ ਅਕਾਲੀ ਆਗੂ ਗਿਆਨੀ ਕਰਤਾਰ ਸਿੰਘ ਦੇ ਪ੍ਰਭਾਵ ਹੇਠ ਉਹ ਸਿਆਸਤ ਵਿੱਚ ਆ ਗਏ।

ਸਰਪੰਚੀ ਤੋਂ ਸ਼ੁਰੂ ਹੋਈ ਸਿਆਸਤ

ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਦੀ ਸ਼ੁਰੂਆਤ 1947 ਤੋਂ ਹੋਈ। ਉਹ ਆਪਣੇ ਪਿਤਾ ਰਘੂਰਾਜ ਸਿੰਘ ਵਾਂਗ ਪਿੰਡ ਦੇ ਸਰਪੰਚ ਬਣੇ ਤੇ ਫਿਰ ਉਹ ਲੰਬੀ ਬਲਾਕ ਸਮਿਤੀ ਦੇ ਚੇਅਰਮੈਨ ਨਿਯੁਕਤ ਹੋਏ। ਸਾਲ 1956 'ਚ ਜਦੋਂ ਪੈਪਸੂ ਸਟੇਟ ਪੰਜਾਬ ਵਿਚ ਸ਼ਾਮਲ ਹੋਈ ਤਾਂ ਕਾਂਗਰਸ ਅਤੇ ਅਕਾਲੀ ਦਲ ਨੇ ਇਕੱਠਿਆ ਚੋਣਾਂ ਲੜੀਆਂ। ਪ੍ਰਕਾਸ਼ ਸਿੰਘ ਬਾਦਲ 1957 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਕੇ ਪਹਿਲੀ ਵਾਰ ਵਿਧਾਇਕ ਬਣੇ। ਦੱਸ ਦੇਈਏ ਕਿ ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਆਗੂਆਂ 'ਚ ਆਉਂਦੇ ਹਨ ਜਿਹੜੇ ਅਕਾਲੀ ਦਲ ਨੂੰ ਵੱਖਰੀ ਹੋਂਦ ਦੀ ਕਾਇਮੀ ਅਤੇ ਦੇਸ਼ ਵਿੱਚ ਖੇਤਰੀ ਪਾਰਟੀਆਂ ਨੂੰ ਸ਼ਕਤੀਸ਼ਾਲੀ ਕਰਨ ਦੇ ਮੁੱਦਈ ਰਹੇ ਹਨ। 

ਮੋਰਚੇ ਅਤੇ ਸੰਘਰਸ਼ ਦੀ ਗੁੜ੍ਹਤੀ

ਅਕਾਲੀ ਦਲ ਦਾ ਸੰਘਰਸ਼ ਨਾਲ ਮੁੱਢ ਤੋਂ ਹੀ ਵਾਸਤਾ ਰਿਹਾ ਹੈ। ਭਾਵੇਂ ਉਹ ਭਾਰਤ ਦੀ ਆਜ਼ਾਦੀ ਦੀ ਲੜਾਈ ਹੋਵੇ ਚਾਹੇ ਗੁਰਦੁਆਰਾ ਸੁਧਾਰ ਲਹਿਰ ਜਾਂ ਆਜ਼ਾਦੀ ਤੋਂ ਬਾਅਦ ਪੰਥਕ ਤੇ ਪੰਜਾਬੀਆਂ ਮਸਲੇ, ਅਕਾਲੀ ਦਲ ਹਮੇਸ਼ਾ ਤੋਂ ਸੰਘਰਸ਼ ਕਰਦੀ ਆਈ ਹੈ। ਮਾਸਟਰ ਤਾਰਾ ਸਿੰਘ ਅਤੇ ਹੋਰ ਟਕਸਾਲੀ ਪੰਥਕ ਆਗੂਆਂ ਦੀ ਸੰਗਤ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਪਾਰਟੀ ਦਾ ਜ਼ਾਬਤੇਬੱਧ ਤੇ ਵਫ਼ਾਦਾਰ ਕਾਡਰ ਬਣਾਇਆ। ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਮੁਤਾਬਕ 1983 ਵਿੱਚ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਫ਼ੈਸਲਾ ਕੀਤਾ ਸੀ ਕਿ ਸੰਵਿਧਾਨ ਦੀ ਧਾਰਾ 25 ਵਿੱਚ ਸੋਧ ਦੀ ਮੰਗ ਤਹਿਤ ਪ੍ਰਕਾਸ਼ ਸਿੰਘ ਬਾਦਲ ਸੰਵਿਧਾਨ ਦੀਆਂ ਕਾਪੀਆਂ ਪਾੜ੍ਹਨਗੇ। ਜਿਸ ਤੋਂ ਬਾਅਦ ਗਿਆਨੀ ਜ਼ੈਲ ਸਿੰਘ ਨੇ ਤਰਲੋਚਨ ਸਿੰਘ ਦੀ ਡਿਊਟੀ ਲਗਾਈ ਕਿ ਉਹ ਅਕਾਲੀ ਆਗੂਆਂ ਨੂੰ ਰੋਕਣ। ਜਿਸ ਤੋਂ ਬਾਅਦ ਤਰਲੋਚਨ ਸਿੰਘ ਨੇ ਫੋਨ 'ਤੇ ਦੋਹਾਂ ਦੀ ਗੱਲ ਕਰਵਾਈ ਪਰ ਪ੍ਰਕਾਸ਼ ਸਿੰਘ ਬਾਦਲ ਨਹੀਂ ਮੰਨੇ ਤੇ ਕਿਹਾ ਕਿ ਉਹ ਸੰਤ ਲੌਂਗੋਵਾਲ ਦੇ ਹੁਕਮਾਂ ਤੋਂ ਬਿਨਾਂ ਨਹੀਂ ਰੁਕ ਸਕਦੇ। 

ਇਸ ਤੋਂ ਇਲਾਵਾ ਤਰਲੋਚਨ ਸਿੰਘ ਇਹ ਵੀ ਦਾਅਵਾ ਕਰਦੇ ਹਨ ਕਿ ਐਮਰਜੈਂਸੀ ਦੌਰਾਨ ਇੰਦਰਾ ਗਾਂਧੀ ਅਕਾਲੀ ਦਲ ਨਾਲ ਸਮਝੌਤੇ ਦੇ ਮੂਡ ਵਿੱਚ ਸਨ। ਐਮਰਜੈਂਸੀ 25 ਜੂਨ 1975 ਨੂੰ ਲੱਗੀ ਸੀ ਅਤੇ ਰਾਤੋਂ-ਰਾਤ ਵੱਡੇ ਤੋਂ ਵੱਡੇ ਅੱਗੇ ਜੇਲ੍ਹਾਂ ਵਿੱਚ ਬੰਦ ਕਰ ਦਿੱਤੇ ਗਏ ਸਨ। ਅਕਾਲੀ ਦਲ ਦੇ ਪਹਿਲੇ ਜਥੇ ਨੇ 9 ਜੁਲਾਈ 1975 ਨੂੰ ਗ੍ਰਿਫ਼ਤਾਰੀ ਦਿੱਤੀ ਸੀ। ਇਸ ਤੋਂ ਪਹਿਲਾਂ 15 ਦਿਨ ਕਿਸੇ ਸਿੱਖ ਆਗੂ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਸੀ। ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਦੇ ਹੁਕਮਾਂ ਮੁਤਾਬਕ ਪਹਿਲੇ ਜਥੇ 'ਚ ਗ੍ਰਿਫ਼ਤਾਰੀ ਦਿੱਤੀ ਅਤੇ 19 ਮਹੀਨੇ ਜੇਲ੍ਹ ਵਿਚ ਰਹੇ। ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਵਾਰ ਖ਼ੁਦ ਮੀਡੀਆ ਅੱਗੇ ਦਾਅਵਾ ਕੀਤਾ ਕਿ ਉਨ੍ਹਾਂ 17 ਸਾਲ ਜੇਲ੍ਹ ਕੱਟੀ ਹੈ। ਦੱਸ ਦੇਈਏ ਕਿ ਬਾਦਲ ਦੇ ਸਮਰਥਕ ਉਨ੍ਹਾਂ ਨੂੰ ਨੈਲਸਨ ਮੰਡੇਲਾ ਤੋਂ ਬਾਅਦ ਦੂਜਾ ਸਭ ਤੋਂ ਵੱਧ ਜੇਲ੍ਹ ਕੱਟਣ ਵਾਲਾ ਸਿਆਸਤਦਾਨ ਦੱਸਦੇ ਹਨ। ਉਨ੍ਹਾਂ ਦੀ ਵਜਾਰਤ ਦੇ ਇੱਕ ਭਾਜਪਾ ਦੇ ਸਾਬਕਾ ਮੰਤਰੀ ਤੀਕਸ਼ਣ ਸੂਦ ਨੇ ਤਾਂ 2011 ਵਿੱਚ ਉਨ੍ਹਾਂ ਨੂੰ 'ਨੋਬਲ ਪੀਸ' ਪੁਰਸਕਾਰ ਦੇਣ ਦੀ ਮੰਗ ਤੱਕ ਕਰ ਦਿੱਤੀ ਸੀ ਪਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਦਾਅਵੇ ਨੂੰ ਕੋਰਾ ਝੂਠ ਦੱਸਦਿਆਂ ਕਿਹਾ ਕਿ ਇਸ ਦਾ ਕੋਈ ਰਿਕਾਰਡ ਨਹੀਂ ਹੈ।

... ਜਦੋਂ PM ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਨੈਲਸਨ ਮੰਡੇਲਾ ਕਿਹਾ

2015 ਵਿੱਚ ਜੈ ਪ੍ਰਕਾਸ਼ ਨਰਾਇਣ ਦੀ 113ਵੀਂ ਬਰਸੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਉਨ੍ਹਾਂ ਨੂੰ ਭਾਰਤ ਦੇ ਨੈਸਲਨ ਮੰਡੇਲਾ ਕਹਿ ਕੇ ਸੰਬੋਧਨ ਕੀਤਾ ਸੀ। ਇਕ ਨਿੱਜੀ ਚੈਨਲ ਦੀ ਰਿਪੋਰਟ ਦੇ ਮੁਤਾਬਕ ਮੋਦੀ ਨੇ ਕਿਹਾ ਸੀ ਕਿ ਬਾਦਲ ਸਾਹਿਬ ਇੱਥੇ ਬੈਠੇ ਹਨ, ਇਹ ਭਾਰਤ ਦੇ ਨੈਲਸਨ ਮੰਡੇਲਾ ਹਨ। ਬਾਦਲ ਸਾਹਿਬ ਵਰਗੇ ਲੋਕਾਂ ਦਾ ਇੱਕੋਂ ਅਪਰਾਧ ਸੀ ਕਿ ਇਹ ਸੱਤਾਧਾਰੀਆਂ ਨਾਲੋਂ ਵੱਖਰੀ ਸੋਚ ਰੱਖਦੇ ਸਨ। 

ਇਕਲੌਤੀ ਕੁੜੀ ਦੇ ਵਿਆਹ 'ਤੇ ਵੀ ਜੇਲ੍ਹ 'ਚ ਰਹੇ ਪ੍ਰਕਾਸ਼ ਸਿੰਘ ਬਾਦਲ

ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਵਾਰ-ਵਾਰ ਜੇਲ੍ਹ ਜਾਣਾ ਪਿਆ। ਪੰਜਾਹ ਅਤੇ ਸੂਬੇ ਤੋਂ ਬਾਹਰ ਕਈ ਸਾਰੀਆਂ ਵੱਡੀਆਂ ਜੇਲ੍ਹ 'ਚ ਬਾਦਲ ਨੇ ਕਰੀਬ 16 ਸਾਲ ਤੱਕ ਦੀ ਕੈਦ ਕੱਟੀ ਹੈ। ਇਕਲੌਤੀ ਕੁੜੀ ਪਰਨੀਤ ਕੌਰ ਦੇ ਵਿਆਹ ਤੈਅ ਹੋਣ ਤੋਂ ਬਾਅਦ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਜੇਲ੍ਹ ਜਾਣਾ ਪਿਆ ਸੀ। ਉਸ ਵੇਲੇ ਉਹ ਕੁੜੀ ਦੇ ਵਿਆਹ ਦੀ ਦਲੀਲ ਪੇਸ਼ ਕਰਕੇ ਪਰੋਲ 'ਤੇ ਰਿਹਾਅ ਹੋ ਸਕਦੇ ਸੀ ਪਰ ਉਹ ਜੇਲ੍ਹ 'ਚ ਹੀ ਰਹੇ। ਪ੍ਰਕਾਸ਼ ਸਿੰਘ ਬਾਦਲ ਦੀ ਪਤਨੀ ਸੁਰਿੰਦਰ ਕੌਰ ਨੂੰ ਇਕੱਲਿਆਂ ਹੀ ਕੁੜੀ ਨੂੰ ਵਿਦਾ ਕਰਨਾ ਪਿਆ ਸੀ। ਆਖਰੀ ਸਾਹ ਤੱਕ ਪ੍ਰਕਾਸ਼ ਸਿੰਘ ਬਾਦਲ ਖ਼ੁਦ ਨੂੰ ਪਾਰਟੀ ਦਾ ਸਿਪਾਹੀ ਕਰਾਰ ਦਿੰਦੇ ਰਹੇ। ਫਰਵਰੀ 2022 'ਚ ਚੋਣਾਂ ਲੜਣ 'ਤੇ ਉਨ੍ਹਾਂ ਕਿਹਾ ਸੀ ਕਿ ਪਾਰਟੀ ਦਾ ਹੁਕਮ ਮੇਰੇ ਲਈ ਸੁਪਰੀਮ ਹੈ ਤੇ ਪਾਰਟੀ ਦੇ ਹਰ ਹੁਕਮ ਦੀ ਪਾਲਣਾ ਮੈਂ ਆਖਰੀ ਸਾਹ ਤੱਕ ਕਰਨੀ ਹੈ। 

ਪੰਜਾਬ 'ਚ ਕਮਾਨ ਸੰਭਾਲਣ ਲਈ ਬਰਨਾਲਾ ਨੂੰ ਬਣਵਾਇਆ ਕੇਂਦਰੀ ਮੰਤਰੀ 

ਪੰਜਾਬ ਦੀ ਸਿਆਸਤ 'ਚ ਸਭ ਤੋਂ ਵੱਡਾ ਮੁਕਾਮ ਹਾਸਲ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਵੱਡੇ ਫ਼ੈਸਲੇ ਲੈਣ ਤੋਂ ਕਦੇ ਨਹੀਂ ਝਿੱਜਕੇ। 1977 'ਚ ਕੇਂਦ 'ਚ ਮੋਰਾਰਜੀ ਦੇਸਾਈ ਸਰਕਾਰ 'ਚ ਉਹ ਖੇਤੀ ਮੰਤਰੀ ਬਣੇ। ਉਸੇ ਸਾਲ ਪੰਜਾਬ 'ਚ ਵਿਧਾਨ ਸਭਾ ਚੋਣਾਂ ਹੋਣ 'ਤੇ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਆਪਣੀ ਥਾਂ ਸੁਰਜੀਤ ਸਿੰਘ ਬਰਨਾਲਾ ਨੂੰ ਖੇਤੀ ਮੰਤਰੀ ਬਣਵਾਇਆ। ਉਨ੍ਹਾਂ ਦੀ ਸਾਦਗੀ ਅਤੇ ਪਿਆਰ ਭਰੇ ਸੰਬੋਧਨ 'ਤੇ ਵਿਰੋਧੀ ਵੀ ਕਾਇਲ ਸਨ। ਉਹ ਸੋਸ਼ਲ ਮੀਡੀਆ ਤੋਂ ਹਮੇਸ਼ਾ ਦੂਰ ਰਹੇ ਅਤੇ ਕਰੀਬੀਆਂ ਨਾਲ ਨਿੱਜੀ ਤੌਰ 'ਤੇ ਮਿਲਣ ਤੇ ਫੋਨ 'ਤੇ ਗੱਲ ਕਰਨ 'ਚ ਯਕੀਨ ਰੱਖਦੇ ਸਨ। ਸਧਾਰਨ ਜੀਵਨ ਅਤੇ ਖਾਣ-ਪੀਣ ਉਨ੍ਹਾਂ ਦੀ ਜੀਵਨ ਸ਼ੈਲੀ ਸੀ। ਉਨ੍ਹਾਂ ਨੇ 1996 ਤੋਂ 2008 ਤੱਕ ਅਕਾਲੀ ਦਲ ਦੀ ਕਮਾਨ ਸੰਭਾਲੀ ਤੇ ਭਾਰਤੀ ਜਨਤਾ ਪਾਰਟੀ ਦੇ ਨਾਲ 24 ਸਾਲ ਤੱਕ ਗੱਠਜੋੜ ਨੂੰ ਵੀ ਬਾਖੂਬੀ ਨਿਭਾਇਆ। 

ਪੰਥਕ ਸਿਆਸਤ ਤੇ ਬਾਦਲ

ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥਕ ਸਿਆਸਤ ਦਾ ਧੁਰਾ ਮੰਨਿਆ ਜਾਂਦਾ ਹੈ। ਅਕਾਲੀ ਦਲ ਦਾ ਗਠਨ ਸਿੱਖ ਕੌਮ ਦੀ ਸਿਆਸੀ ਨੁਮਾਇੰਦਗੀ ਲਈ ਕੀਤਾ ਗਿਆ ਸੀ ਪਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਨੂੰ ਪੰਜਾਬੀ ਪਾਰਟੀ ਵਜੋਂ ਹੋਰ ਮੋਕਲਾ ਕੀਤਾ। ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਤੋਂ ਪੰਥ ਰਤਨ ਫਖਰ-ਏ-ਕੌਮ ਦਾ ਸਨਮਾਨ ਦਿੱਤਾ ਗਿਆ। ਸਰਦਾਰ ਬਾਦਲ ਉੱਤੇ ਕਈ ਪੰਥਕ ਆਗੂ ਸਿੱਖੀ ਰਵਾਇਤਾਂ ਨੂੰ ਢਾਅ ਲਾਉਣ, ਆਪਣੇ ਨਿੱਜੀ ਹਿੱਤਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਨੂੰ ਵਰਤਣ ਦੇ ਦੋਸ਼ ਲਗਾਉਂਦੇ ਰਹੇ ਪਰ ਉਨ੍ਹਾਂ ਨੇ ਪੰਥਕ ਸਿਆਸਤ ਵਿਚ ਕਦੇ ਵੀ ਮਾਰ ਨਹੀਂ ਖਾਧੀ। 2012-2017 ਦੇ ਮੁੱਖ ਮੰਤਰੀ ਵਜੋਂ ਕਾਰਜਕਾਲ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਂਡ ਦੀਆਂ ਘਟਨਾਵਾਂ ਨੇ ਪੰਥਕ ਹਲਕਿਆਂ ਵਿਚ ਬਾਦਲ ਪਰਿਵਾਰ ਖ਼ਿਲਾਫ਼ ਰੋਸ ਨੂੰ ਸਿਖ਼ਰਾਂ ਉੱਤੇ ਪਹੁੰਚਾ ਦਿੱਤਾ। ਪ੍ਰਕਾਸ਼ ਸਿੰਘ ਬਾਦਲ ਆਪਣੇ ਮੰਤਰੀਆਂ ਅਤੇ ਲੀਡਰਸ਼ਿਪ ਨਾਲ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਭੁੱਲਾਂ ਵੀ ਬਖਸ਼ਾ ਕੇ ਆਏ ਪਰ ਇਸ ਦਾ ਕੋਈ ਖਾਸਾ ਅਸਰ ਨਹੀਂ ਹੋਇਆ, ਜਿਸ ਕਾਰਣ ਅਕਾਲੀ ਦਲ ਨੂੰ 2017 ਅਤੇ ਫਿਰ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ।

ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

 

  • Shrimoni Akali Dal
  • Prakash Singh Badal
  • life story
  • political career
  • ਸ਼੍ਰੋਮਣੀ ਅਕਾਲੀ ਦਲ
  • ਪ੍ਰਕਾਸ਼ ਸਿੰਘ ਬਾਦਲ
  • ਜੀਵਨ
  • ਸਿਆਸੀ ਕੈਰੀਅਰ

ਸ਼ਹੀਦ ਕੁਲਵੰਤ ਸਿੰਘ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ

NEXT STORY

Stories You May Like

  • punjab politics  akali dal  bjp
    ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਬਾਦਲ ਪਰਿਵਾਰ ਦੇ ਨਜ਼ਦੀਕੀ ਹੋਣਗੇ ਭਾਜਪਾ 'ਚ ਸ਼ਾਮਲ
  • sukhbir badal expresses grief of akali leader varinder singh bajwa death
    ਸੁਖਬੀਰ ਬਾਦਲ ਵੱਲੋਂ ਅਕਾਲੀ ਆਗੂ ਵਰਿੰਦਰ ਸਿੰਘ ਬਾਜਵਾ ਦੇ ਦਿਹਾਂਤ 'ਤੇ ਦੁੱਖ਼ ਦਾ ਪ੍ਰਗਟਾਵਾ
  • punjab politics news
    ਪੰਜਾਬ ਦੀ ਸਿਆਸਤ 'ਚ ਭੂਚਾਲ! ਭਾਜਪਾ 'ਚ ਸ਼ਾਮਲ ਹੋਇਆ ਬਾਦਲ ਪਰਿਵਾਰ ਦਾ ਬੇਹੱਦ ਕਰੀਬੀ ਆਗੂ
  • sukhbir badal rally
    ਸੁਖਬੀਰ ਬਾਦਲ ਦੀ ਖਰੜ 'ਚ ਵੱਡੀ ਰੈਲੀ, ਪੰਜਾਬੀਆਂ ਲਈ ਕੀਤੇ ਅਹਿਮ ਐਲਾਨ
  • children falling victim to online sexual abuse  figures will shock
    ਆਨਲਾਈਨ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਬੱਚੇ, ਗੁਆਂਢੀ ਮੁਲਕ ਦੇ ਅੰਕੜੇ ਕਰਨਗੇ ਹੈਰਾਨ
  • huge fall in gold and silver prices
    ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ MCX 'ਤੇ ਕਿੰਨੇ ਹੋਏ ਪੀਲੀ ਧਾਤੂ ਦੇ ਭਾਅ
  • dismissed aig rajjit singh produced in mohali court 5 day police remand
    ਬਰਖ਼ਾਸਤ AIG ਰਾਜਜੀਤ ਸਿੰਘ ਦੀ ਮੋਹਾਲੀ ਅਦਾਲਤ 'ਚ ਪੇਸ਼ੀ, 5 ਦਿਨਾਂ ਦਾ ਮਿਲਿਆ ਰਿਮਾਂਡ
  • big stir in punjab politics before elections
    ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਸਰਵੇਖਣ 'ਚ ਹੈਰਾਨ ਕਰਦੇ ਅੰਕੜੇ ਆਏ ਸਾਹਮਣੇ
  • heavy storm and rain alert in punjab
    Weather Update: ਪੰਜਾਬ 'ਚ 9 ਜ਼ਿਲ੍ਹਿਆਂ ਲਈ Alert! ਪਵੇਗਾ ਮੀਂਹ ਤੇ ਆਵੇਗਾ...
  • shri sidh baba sodal mela jalandhar
    ਜਲੰਧਰ ਦੇ ਇਤਿਹਾਸਕ ਬਾਬਾ ਸੋਢਲ ਦੇ ਮੇਲੇ ’ਚ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਹੋਏ...
  • special train will run between jalandhar city barhni jalandhar city
    ਜਲੰਧਰ ਸਿਟੀ-ਬੜ੍ਹਨੀ-ਜਲੰਧਰ ਸਿਟੀ ਵਿਚਕਾਰ ਚੱਲੇਗੀ ਸਪੈਸ਼ਲ ਟਰੇਨ
  • lottery shop owner jackpot wins a prize of one lakh rupees in jalandhar
    ਪੰਜਾਬ: ਕਿਸਮਤ ਨੇ ਮਾਰੀ ਪਲਟੀ! 120 ਰੁਪਏ 'ਚ ਲੱਖਪਤੀ ਬਣਿਆ ਲਾਟਰੀ ਵੇਚਣ ਵਾਲਾ...
  • collision between car and bike  2 accused arrested
    ਕਾਰ ਤੇ ਬਾਈਕ ਦੀ ਟੱਕਰ ਮਗਰੋਂ ਨੌਜਵਾਨ 'ਤੇ ਹਥਿਆਰ ਨਾਲ ਹਮਲਾ, 2 ਮੁਲਜ਼ਮ...
  • government holiday in punjab on monday too
    ਪੰਜਾਬ 'ਚ ਸੋਮਵਾਰ ਨੂੰ ਵੀ ਸਰਕਾਰੀ ਛੁੱਟੀ !
  • video of youth doing drugs at dussehra ground in jalandhar goes viral
    ਜਲੰਧਰ ਵਿਖੇ ਦੁਸਹਿਰਾ ਗਰਾਊਂਡ 'ਚ ਨਸ਼ਾ ਕਰਦੇ ਨੌਜਵਾਨਾਂ ਦੀ ਵੀਡੀਓ ਵਾਇਰਲ
  • activa stolen in broad daylight during the sodal mela
    ਲੁਟੇਰਿਆਂ ਦੇ ਬੁਲੰਦ ਹੌਂਸਲੇ! ਸੋਢਲ ਮੇਲੇ ਦੌਰਾਨ ਸ਼ਰੇਆਮ ਐਕਟਿਵਾ ਕੀਤੀ ਚੋਰੀ
Trending
Ek Nazar
major incident in phagwara

ਫਗਵਾੜਾ 'ਚ ਵੱਡੀ ਵਾਰਦਾਤ! ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਹੀ ਔਰਤ ਦਾ ਬੇਰਹਿਮੀ...

liquor  shop  female monkey  bottle  video

ਜਦੋਂ ਠੇਕੇ 'ਚ ਆ ਵੜੀ ਬਾਂਦਰੀ...! ਬੋਤਲ ਪੀ ਕੇ ਹੋ ਗਈ ਟੁੰਨ, ਵੀਡੀਓ ਵੇਖ ਤੁਸੀਂ...

trump rejects iran ceasefire expects renewed bombing after midterms

ਚੋਣਾਂ ਤੋਂ ਬਾਅਦ ਇਰਾਨ 'ਤੇ ਮੁੜ ਕਹਿਰ ਵਰ੍ਹਾਉਣਗੇ ਟਰੰਪ ! ਸਾਥੀ ਦੇਸ਼ਾਂ ਨੂੰ ਵੀ...

sachin s friend

ਸਚਿਨ ਦਾ ਸਾਥੀ ਕ੍ਰਿਕਟਰ ਬਿਰਧ ਆਸ਼ਰਮ 'ਚ ਰਹਿਣ ਲਈ ਹੋਇਆ ਮਜਬੂਰ ! ਸਾਹਮਣੇ ਆਈ...

debina and gurmeet choudhary shared   good news

ਕੀ 43 ਸਾਲ ਦੀ ਉਮਰ 'ਚ ਤੀਜੀ ਵਾਰ ਪ੍ਰੈਗਨੈਂਟ ਹੈ ਅਦਾਕਾਰਾ? ਦੇਬੀਨਾ ਤੇ ਗੁਰਮੀਤ...

ajmal kasab issue raised on kbc

'ਦੁਸ਼ਮਣਾਂ ਨੂੰ ਸਹੀ ਔਕਾਤ ਦਿਖਾਉਣਾ ਬੇਹੱਦ ਜ਼ਰੂਰੀ..!' KBC 'ਚ ਉੱਠਿਆ ਕਸਾਬ...

shradh the festival commemorating ancestors

ਪੁਰਖਿਆਂ ਦੀ ਯਾਦ ਦਾ ਤਿਉਹਾਰ ‘ਸ਼ਰਾਧ’ ਭਲਕੇ ਤੋਂ ਸ਼ੁਰੂ, ਇਸ ਦਿਨ ਹੋਵੇਗਾ ਸੰਪੂਰਨ

phones suddenly started ringing sbi sent alert messages

ਅਚਾਨਕ ਖੜਕਣ ਲੱਗੇ ਫ਼ੋਨ! SBI ਸਮੇਤ ਕਈ ਵੱਡੇ ਬੈਂਕਾਂ ਨੇ ਭੇਜੇ ਅਲਰਟ ਸੰਦੇਸ਼,...

parliamentary elections

ਰੂਸੀ ਸੰਸਦੀ ਚੋਣਾਂ : ਨਤੀਜੇ ਸਾਹਮਣੇ ਆਏ, ਕ੍ਰੇਮਲਿਨ ਦੀ ਪਕੜ ਹੋਰ ਹੋਈ ਮਜ਼ਬੂਤ ​​

veteran bollywood actor mushtaq khan laid to rest

ਦਿੱਗਜ ਬਾਲੀਵੁੱਡ ਅਦਾਕਾਰ ਮੁਸ਼ਤਾਕ ਖਾਨ ਨੂੰ ਕੀਤਾ ਗਿਆ ਸਪੁਰਦ-ਏ-ਖਾਕ, ਹਰ ਅੱਖ ਹੋਈ...

navy rescues fishermen

ਸ਼੍ਰੀਲੰਕਾ ਜਲ ਸੈਨਾ ਨੇ ਬਚਾਏ 25 ਮਛੇਰੇ

heavy rain

ਨੇਪਾਲ 'ਚ ਭਾਰੀ ਮੀਂਹ,  ਜਨਤਕ ਆਵਾਜਾਈ ਸੇਵਾਵਾਂ ਠੱਪ

make in india 12 years narendra modi investment

'ਮੇਕ ਇਨ ਇੰਡੀਆ' ਦੇ 12 ਸਾਲ : PM ਮੋਦੀ ਨੇ ਉਤਪਾਦਨ ਤੇ ਨਿਵੇਸ਼ ਵਧਾਉਣ 'ਤੇ ਦਿੱਤਾ...

indian scientists

ਅਮਰੀਕੀ ਜੀਓਫਿਜ਼ੀਕਲ ਯੂਨੀਅਨ ਪੁਰਸਕਾਰ ਜੇਤੂਆਂ 'ਚ ਭਾਰਤੀ ਵਿਗਿਆਨੀ ਸ਼ਾਮਲ

midterm election message

ਟਰੰਪ ਦੇ ਮੱਧਕਾਲੀ ਚੋਣ ਸੰਦੇਸ਼ ਦਾ ਖਰਚ ਜਾਣ ਹੋ ਜਾਓਗੇ ਹੈਰਾਨ

pakistani prime minister statement

ਬੰਗਲਾਦੇਸ਼ ਅਤੇ ਈਰਾਨ ਨਾਲ ਸਬੰਧ ਕਰਾਂਗੇ ਮਜ਼ਬੂਤ , ਪਾਕਿਸਤਾਨੀ ਪ੍ਰਧਾਨ ਮੰਤਰੀ ਦਾ...

floods in nepal and china

ਨੇਪਾਲ-ਚੀਨ ਹੜ੍ਹ  : ਇੱਕ ਮਹੀਨੇ ਬਾਅਦ 50 ਤੋਂ ਵੱਧ ਯੂਕਰੇਨੀ ਨਾਗਰਿਕ ਅਜੇ ਵੀ...

security tightens

ਇਮਰਾਨ ਖ਼ਾਨ ਦੀ ਪਾਰਟੀ ਦੇ ਮਾਰਚ ਤੋਂ ਪਹਿਲਾਂ ਪਾਕਿਸਤਾਨ 'ਚ ਸੁਰੱਖਿਆ ਸਖ਼ਤ:...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮਾਲਵਾ ਦੀਆਂ ਖਬਰਾਂ
    • gulab sidhu case father of moosewala s former manager shaganpreet arrested
      ਗੁਲਾਬ ਸਿੱਧੂ ਦੇ ਘਰ 'ਤੇ ਫਾਇਰਿੰਗ ਮਾਮਲੇ 'ਚ ਮੂਸੇਵਾਲਾ ਦੇ ਸਾਬਕਾ ਮੈਨੇਜਰ...
    • police  attack  anil sarin
      ਪੁਲਸ ਉੱਤੇ ਹਮਲੇ, ਅਮਨ-ਕਾਨੂੰਨ ਦੀ ਹਾਲਤ ਸਰਕਾਰ ਦੇ ਕੰਟਰੋਲ ਤੋਂ ਬਾਹਰ ਹੋਣ ਦਾ...
    • adulterated paneer  milk  factory seal
      ਮਿਲਾਵਟੀ ਪਨੀਰ ਤੇ ਦੁੱਧ ਤਿਆਰ ਕਰਨ ਵਾਲੀ ਫੈਕਟਰੀ ਸੀਲ, 1200 ਕਿਲੋ ਪਨੀਰ ਤੇ 1800...
    • fazilka drone recovered
      ਫਾਜ਼ਿਲਕਾ 'ਚ ਪਾਕਿਸਤਾਨ ਤੋਂ ਆਏ ਦੋ ਡਰੋਨ ਅਤੇ ਹੈਰੋਇਨ ਬਰਾਮਦ
    • sangrur hospital news
      ਸੰਗਰੂਰ 'ਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਵੱਲੋਂ ਇਨਸਾਫ਼ ਮਿਲਣ ਤਕ ਸਸਕਾਰ...
    • government holiday in punjab on monday too
      ਪੰਜਾਬ 'ਚ ਸੋਮਵਾਰ ਨੂੰ ਵੀ ਸਰਕਾਰੀ ਛੁੱਟੀ !
    • de addiction center  youth  dead body
      ਨਸ਼ਾ ਛੁਡਾਊ ਕੇਂਦਰ ਤੋਂ ਪਰਤੇ 27 ਸਾਲਾ ਨੌਜਵਾਨ ਦੀ ਮਿਲੀ ਲਾਸ਼, ਲੱਤ ’ਚ ਲੱਗੀ ਸੀ...
    • water accumulated in the underpass due to a breach in the distributary
      ਰਜਵਾਹੇ 'ਚ ਪਾੜ ਪੈਣ ਕਾਰਨ ਅੰਡਰਬ੍ਰਿਜ 'ਚ ਭਰਿਆ ਪਾਣੀ
    • punjab police sho
      ਪੰਜਾਬ ਪੁਲਸ ਦੇ SHO 'ਤੇ ਡਿੱਗੀ ਗਾਜ਼! ਕਮਿਸ਼ਨਰ ਨੇ ਕੀਤਾ ਲਾਈਨ ਹਾਜ਼ਰ; ਜਾਣੋ...
    • sydney  world cup  indian team
      ਸਿਡਨੀ 'ਚ ਹੋਣ ਵਾਲੇ 12ਵੇਂ ਪੇਸਾਪਾਲੋ ਵਰਲਡ ਕੱਪ ਲਈ ਦੋਦਾ ਦੀ ਰਾਜਰਾਣੀ ਦੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +