ਮੁੰਬਈ- ਸੰਨ ਪਿਕਚਰਜ਼ ਦੇ ਪ੍ਰੋਡਕਸ਼ਨ ਦੀ ਰਜਨੀਕਾਂਤ–ਲੋਕੇਸ਼ ਕਨਗਰਾਜ ਦੀ ਮੈਗਾ ਪੈਨ-ਇੰਡੀਆ ਐਕਸ਼ਨ ਸਪੈਕਟੇਕਲ ‘ਕੁਲੀ : ਦਿ ਪਾਵਰਹਾਊਸ’ ਦੇ ਗ੍ਰੈਂਡ ਪ੍ਰਮੋਸ਼ਨਲ ਈਵੈਂਟ ਵਿਚ ਸੁਪਰਸਟਾਰ ਰਜਨੀਕਾਂਤ ਨੇ ਆਪਣੇ ਸ਼ੁਰੁਆਤੀ ਦਿਨਾਂ ਦਾ ਬੇਹੱਦ ਨਿੱਜੀ ਅਤੇ ਭਾਵੁਕ ਕਿੱਸਾ ਸੁਣਾਇਆ, ਜਿਸ ਨੇ ਸਾਰਿਆਂ ਨੂੰ ਪਲ ਭਰ ਲਈ ਖਾਮੋਸ਼ ਕਰ ਦਿੱਤਾ।
ਸੁਪਰਸਟਾਰ ਰਜਨੀਕਾਂਤ ਨੇ ਕਿਹਾ, ‘‘ਇਕ ਵਾਰ ਪਿਤਾ ਜੀ ਨੇ ਸਖ਼ਤੀ ਨਾਲ ਕਿਹਾ ਕਿ ਕੁਲੀ ਦਾ ਕੰਮ ਕਰਨਾ ਹੈ, ਬੋਰੀਆਂ ਢੋਹਣੀਆਂ ਹਨ। ਮੈਂ ਤਿੰਨ ਬੋਰੀਆਂ ਠੇਲੇ ’ਤੇ ਲੱਦ ਲਈਆਂ ਅਤੇ ਨਿਕਲ ਪਿਆ। ਇਕ ਹਾਦਸੇ ਦੀ ਵਜ੍ਹਾ ਨਾਲ ਟ੍ਰੈਫਿਕ ਡਾਈਵਰਜ਼ਨ ਹੋਣ ਕਾਰਨ 500 ਮੀਟਰ ਦਾ ਸਫਰ 1 ਤੋਂ 1.5 ਕਿਲੋਮੀਟਰ ਦਾ ਬਣ ਗਿਆ।
ਸੜਕ ’ਤੇ ਬੋਰੀ ਡਿੱਗਣ ’ਤੇ ਚੀਕਣ ਲੱਗੇ ਲੋਕ
ਹਾਲਾਂਕਿ ਬੋਰੀਆਂ ਨੂੰ ਸੰਤੁਲਿਤ ਰੱਖਣਾ ਆਸਾਨ ਨਹੀਂ ਸੀ। ਸੜਕ ਗੱਡੀਆਂ ਨਾਲ ਭਰੀ ਸੀ ਅਤੇ ਹਰ ਟੋਇਆ ਜਾਂ ਉਭਾਰ ਮੇਰੇ ਬੋਝ ਨੂੰ ਸੁੱਟਣ ਲਈ ਤਿਆਰ ਸੀ। ਇਕ ਜਗ੍ਹਾ ਸੰਤੁਲਨ ਵਿਗੜ ਗਿਆ ਤੇ ਇਕ ਬੋਰੀ ਹੇਠਾਂ ਡਿੱਗ ਗਈ। ਲੋਕ ਚੀਕਣ ਲੱਗੇ ਕਿ ‘ਇਹ ਠੇਲਾ ਸੜਕ ’ਤੇ ਕਿਉਂ ਲਿਆਇਆਂ ਹੈਂ, ਕਿਸ ਨੇ ਦਿੱਤਾ ਤੈਨੂੰ?’’ ਸ਼ਾਇਦ ਮੈਂ ਬਹੁਤ ਪਤਲਾ ਦਿਸਦਾ ਸੀ, ਉਸ ਕੰਮ ਲਈ। ਮੈਂ ਬੋਰੀ ਫਿਰ ਚੁੱਕੀ, ਝਿੜਕਾਂ ਖਾਧੀਆਂ ਤੇ ਕਿਸੇ ਤਰ੍ਹਾਂ ਅੱਗੇ ਵਧਿਆ। ਉੱਥੇ ਪੁੱਜ ਕੇ ਮੇਰੇ ਮਾਮੇ ਨੇ ਕਿਹਾ, ‘‘ਤਿੰਨ ਬੋਰੀਆਂ ਆਈਆਂ ਹਨ, ਇਨ੍ਹਾਂ ਨੂੰ ਟੈਂਪੂ ’ਤੇ ਚੜ੍ਹਾ ਦੇ।’ ਮੈਂ ਕਿਹਾ ‘ਠੀਕ ਹੈ’ ਅਤੇ ਕਰ ਦਿੱਤਾ। ਫਿਰ ਮੈਂ ਪੈਸੇ ਮੰਗੇ।”
ਰਜਨੀਕਾਂਤ ਨੇ ਕਿਹਾ ਕਿ ਉਸ ਆਦਮੀ ਨੇ ਮੈਨੂੰ 2 ਰੁਪਏ ਦਿੱਤੇ ਅਤੇ ਕਿਹਾ, ‘ਟਿਪ ਸਮਝ ਕੇ ਰੱਖ ਲੈ।’ ਆਵਾਜ਼ ਜਾਣੀ-ਪਛਾਣੀ ਲੱਗੀ ਤਾਂ ਉਹ ਮੇਰਾ ਕਾਲਜ ਦਾ ਦੋਸਤ ਮੁਨੀਸਵਾਮੀ ਸੀ, ਜਿਸ ਨੂੰ ਮੈਂ ਅਕਸਰ ਚਿੜ੍ਹਾਉਂਦਾ ਸੀ। ਉਸ ਨੇ ਕਿਹਾ, ‘ਬਹੁਤ ਆਕੜ ਦਿਖਾਉਂਦਾ ਸੀ, ਹੁਣ ਦੇਖ ਹਾਲਤ।’ ਮੈਂ ਉਨ੍ਹਾਂ ਬੋਰੀਆਂ ਦੇ ਸਹਾਰੇ ਟਿਕ ਗਿਆ ਅਤੇ ਰੋ ਪਿਆ। ਜ਼ਿੰਦਗੀ ਵਿਚ ਪਹਿਲੀ ਵਾਰ ਮੈਂ ਰੋਇਆ ਸੀ?”
ਸਪਨਾ ਚੌਧਰੀ ਨੇ ਕਿਉਂ ਖਾਧਾ ਸੀ ਜ਼ਹਿਰ? ਸਾਲਾਂ ਬਾਅਦ ਦੱਸਿਆ ਸੱਚ...
NEXT STORY