ਜਲੰਧਰ (ਨਰਿੰਦਰ ਮੋਹਨ)- ਲੋਕਤੰਤਰ ਦੀ ਨੀਂਹ ਪੰਚਾਇਤੀ ਰਾਜ ’ਚ ਪੰਜਾਬ ਦੇ 13262 ਸਰਪੰਚਾਂ ਨੂੰ ਪਿਛਲੇ 8 ਸਾਲਾਂ ਤੋਂ ਸਰਕਾਰ ਕੋਲੋਂ ਮਾਣ ਭੱਤਾ ਨਹੀਂ ਮਿਲਿਆ। ਸਰਕਾਰ ਸਰਪੰਚਾਂ ਨੂੰ 1200 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੰਦੀ ਹੈ। ਇਸ ਤੋਂ ਵੱਧ ਪੈਸਾ ਉਹ ਸਰਪੰਚ ਦੇ ਅਹੁਦੇ ਦੀ ਸ਼ਾਨ ਬਰਕਰਾਰ ਰੱਖਣ ਲਈ ਚਾਹ-ਪਾਣੀ ’ਤੇ ਖ਼ਰਚ ਕਰ ਦਿੰਦੇ ਹਨ। ਬਜਟ ’ਚ ਪੈਸਿਆਂ ਦੀ ਕਮੀ ਕਾਰਨ ਸਰਕਾਰ ਇਹ ਰਾਸ਼ੀ ਜਾਰੀ ਨਹੀਂ ਕਰ ਸਕੀ।
ਇਸ ਕਾਰਨ ਸਰਕਾਰ ਸਰਪੰਚਾਂ ਦੀ 141 ਕਰੋੜ ਰੁਪਏ ਦੀ ਕਰਜ਼ਦਾਰ ਹੈ।
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦਾ ਦਾਅਵਾ ਹੈ ਕਿ ਸਰਪੰਚਾਂ ਨੂੰ 2015-16 ਤੋਂ ਹੀ ਮਾਣ ਭੱਤਾ ਨਹੀਂ ਦਿੱਤਾ ਗਿਆ, ਜਦਕਿ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਸਰਕਾਰ ਨੇ ਲਿਖਤੀ ਜਵਾਬ ਵਿੱਚ ਦੱਸਿਆ ਸੀ ਕਿ ਸਰਪੰਚਾਂ ਨੂੰ ਸਾਲ 2013-14 ਤੋਂ ਹੀ ਮਾਣ ਭੱਤਾ ਨਹੀਂ ਦਿੱਤਾ ਗਿਆ। ਭਾਵ ਇਹ ਹੈ ਪਿਛਲੇ ਦਸ ਸਾਲਾਂ ਤੋਂ ਇਹ ਭੱਤਾ ਨਹੀਂ ਦਿੱਤਾ ਗਿਆ।
ਇਹ ਵੀ ਪੜ੍ਹੋ- ਜੀਜੇ-ਸਾਲੇ ਦਾ ਕਾਰਨਾਮਾ ਜਾਣ ਹੋਵੋਗੇ ਹੈਰਾਨ, ਪੰਜਾਬ 'ਚ 65 ਵਾਰਦਾਤਾਂ ਨੂੰ ਇੰਝ ਦਿੱਤਾ ਅੰਜਾਮ
ਇਹ ਕਿਹਾ ਜਾ ਸਕਦਾ ਹੈ ਕਿ ਸਰਪੰਚਾਂ ਨੇ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਦੇਖੀਆਂ ਪਰ ਉਨ੍ਹਾਂ ਨੂੰ ਮਾਣ ਭੱਤਾ ਨਜ਼ਰ ਨਹੀਂ ਆਇਆ। ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ ਹੈ। ਸਰਕਾਰ ਨੇ ਪੰਚਾਇਤਾਂ ਭੰਗ ਕਰ ਦਿੱਤੀਆਂ ਹਨ। ਪੰਚਾਇਤਾਂ ਨੂੰ ਭੰਗ ਕਰਨ ਸਬੰਧੀ ਅਦਾਲਤ ਵਿੱਚ ਪਟੀਸ਼ਨ ਪੈਂਡਿੰਗ ਹੈ। ਪੰਜਾਬ ਵਿੱਚ 13262 ਪੰਚਾਇਤਾਂ ਹਨ ਅਤੇ ਇੰਨੇ ਹੀ ਸਰਪੰਚ ਸਨ। ਪੰਚਾਇਤ ਮੈਂਬਰਾਂ ਦੀ ਗਿਣਤੀ 83831 ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਸਰਪੰਚਾਂ ਦਾ ਔਸਤ ਮਾਣ ਭੱਤਾ ਤਿੰਨ ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ ਪਰ ਪੰਜਾਬ ਵਿੱਚ ਇਹ ਸਿਰਫ਼ 1200 ਰੁਪਏ ਪ੍ਰਤੀ ਮਹੀਨਾ ਹੈ । ਪਿਛਲੇ ਦਸ ਸਾਲਾਂ ਤੋਂ ਸਰਪੰਚਾਂ ਨੂੰ 1200 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦੇਣਾ ਹੀ ਤੈਅ ਹੈ।
8 ਅਕਤੂਬਰ 2021 ਨੂੰ ਮੌਜੂਦਾ ਮੁੱਖ ਮੰਤਰੀ ਅਤੇ ਉਦੋਂ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਉਸ ਵੇਲੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਸੀ ਕਿ ਸਰਪੰਚਾਂ ਦਾ ਰੁਕਿਆ ਹੋਇਆ ਮਾਣ ਭੱਤਾ ਜਾਰੀ ਕੀਤਾ ਜਾਵੇ । ਨਾਲ ਹੀ ਸਰਪੰਚਾਂ ਨੂੰ 25,000 ਪ੍ਰਤੀ ਮਹੀਨਾ ਅਤੇ ਪੰਚਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾਵੇ। ਸਾਲ 2015 ਤੋਂ ਸਰਪੰਚਾਂ ਨੂੰ ਉਨ੍ਹਾਂ ਦਾ ਮਾਣ ਭੱਤਾ ਨਹੀਂ ਦਿੱਤਾ ਜਾ ਰਿਹਾ।
ਮਾਣ ਭੱਤੇ ਅਤੇ ਇਸ ਵਿੱਚ ਵਾਧੇ ਦੇ ਵਾਅਦੇ ਨੂੰ ਲੈ ਕੇ ਪਿਛਲੇ ਸਾਲ 27 ਸਤੰਬਰ ਨੂੰ ਵੱਡੀ ਗਿਣਤੀ ’ਚ ਸਰਪੰਚਾਂ ਨੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਨੇੜੇ ਰੋਸ ਪ੍ਰਦਰਸ਼ਨ ਕੀਤਾ ਸੀ। ਸਰਪੰਚਾਂ ਦਾ ਮਾਣ ਭੱਤਾ ਖ਼ਜ਼ਾਨੇ ਵਿੱਚੋਂ ਕਿਉਂ ਨਹੀਂ ਕਢਵਾਇਆ ਜਾ ਸਕਿਆ, ਇਹ ਵੱਖਰੀ ਜਾਂਚ ਦਾ ਵਿਸ਼ਾ ਹੈ ਪਰ ਕਿਸੇ ਸਾਲ ਖਜ਼ਾਨੇ ਵਿੱਚੋਂ ਕੁਝ ਰਕਮ ਕਢਵਾਈ ਵੀ ਗਈ ਪਰ ਫਿਰ ਵੀ ਸਰਪੰਚਾਂ ਨੂੰ ਮਾਣ ਭੱਤੇ ਦੀ ਰਕਮ ਨਹੀਂ ਮਿਲੀ।
ਇਹ ਵੀ ਪੜ੍ਹੋ- ਜਲੰਧਰ ਦਾ ਇਹ ਸਮਾਰਟ ਪਿੰਡ ਬਣਿਆ ਹੋਰਾਂ ਲਈ ਮਿਸਾਲ, ਸਹੂਲਤਾਂ ਅਜਿਹੀਆਂ ਜਿਸ ਨੂੰ ਦੇਖ ਰੂਹ ਵੀ ਹੋਵੇ ਖ਼ੁਸ਼
ਸਾਲ 2015-16 ’ਚ 20, 36, 19, 600 ਰੁਪਏ ਖ਼ਜ਼ਾਨੇ ਵਿੱਚੋਂ ਨਹੀਂ ਕਢਵਾਏ ਜਾ ਸਕੇ।
ਸਾਲ 2016-17 ’ਚ 16,99, 15, 600 ਰੁਪਏ ਖ਼ਜ਼ਾਨੇ ਵਿੱਚੋਂ ਨਹੀਂ ਕਢਵਾਏ ਜਾ ਸਕੇ।
ਸਾਲ 2017-18 ’ਚ 13,98, 11,000 ਰੁਪਏ ਖ਼ਜ਼ਾਨੇ ਵਿੱਚੋਂ ਨਹੀਂ ਕਢਵਾਏ ਜਾ ਸਕੇ।
ਸਾਲ 2018-19 ’ਚ 14,08, 42,000 ਰੁਪਏ ਖ਼ਜ਼ਾਨੇ ਵਿੱਚੋਂ ਨਹੀਂ ਕਢਵਾਏ ਜਾ ਸਕੇ।
ਸਾਲ 2019-20 ’ਚ 19,09, 00, 800 ਰੁਪਏ ਖ਼ਜ਼ਾਨੇ ਵਿੱਚੋਂ ਨਹੀਂ ਕਢਵਾਏ ਜਾ ਸਕੇ।
ਸਾਲ 2020-21 ’ਚ 19,09, 00, 800 ਰੁਪਏ ਖ਼ਜ਼ਾਨੇ ਵਿੱਚੋਂ ਨਹੀਂ ਕਢਵਾਏ ਜਾ ਸਕੇ।
ਸਾਲ 2021-22 ’ਚ 19,09, 00, 800 ਰੁਪਏ ਖ਼ਜ਼ਾਨੇ ਵਿੱਚੋਂ ਨਹੀਂ ਕਢਵਾਏ ਜਾ ਸਕੇ।
ਸਾਲ 2022-23 ’ਚ 19,09, 00, 800 ਰੁਪਏ ਖ਼ਜ਼ਾਨੇ ਵਿੱਚੋਂ ਨਹੀਂ ਕਢਵਾਏ ਜਾ ਸਕੇ।
31 ਮਾਰਚ 2023 ਤੱਕ ਕੁੱਲ ਬਕਾਇਆ ਰਾਸ਼ੀ 1,41,78, 20,000 ਸੀ, ਜੋ ਸਰਕਾਰ ਨੇ ਸਰਪੰਚਾਂ ਨੂੰ ਅਦਾ ਕਰਨੀ ਹੈ। ਇਸ ਸਬੰਧੀ ਪੰਚਾਇਤ ਵਿਭਾਗ ਦੇ ਅਧਿਕਾਰਤ ਸੂਤਰਾਂ ਅਨੁਸਾਰ ਸਰਪੰਚਾਂ ਨੂੰ ਮਾਣ ਭੱਤਾ ਦੇਣ ਦਾ ਮਾਮਲਾ ਸਰਕਾਰ ਦੇ ਵਿਚਾਰ ਅਧੀਨ ਹੈ ਪਰ ਸਰਪੰਚਾਂ ਦੇ ਮਾਣ ਭੱਤੇ ਵਿੱਚ ਵਾਧਾ ਕਰਨ ਦੀ ਤਜਵੀਜ਼ ਵਿਚਾਰ ਅਧੀਨ ਨਹੀਂ ਹੈ।
ਇਹ ਵੀ ਪੜ੍ਹੋ- ਮੰਦਭਾਗੀ ਖ਼ਬਰ: ਕੈਨੇਡਾ 'ਚ ਟਰਾਲੇ ਨਾਲ ਹਾਦਸਾ ਹੋਣ ਮਗਰੋਂ ਕਾਰ ਨੂੰ ਲੱਗੀ ਅੱਗ, ਜਿਊਂਦਾ ਸੜਿਆ ਬੇਗੋਵਾਲ ਦਾ ਨੌਜਵਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਸੂਬੇ ਦੇ ਸਕੂਲਾਂ ਨੂੰ ਲੈ ਕੇ ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ, ਵਿਜ਼ਟਿੰਗ ਫੈਕਲਟੀ ਨੂੰ ਪ੍ਰਵਾਨਗੀ
NEXT STORY