ਮਾਛੀਵਾੜਾ ਸਾਹਿਬ (ਟੱਕਰ) : ਦਿੱਲੀ ਦੇ ਟਿੱਕਰੀ ਤੇ ਸਿੰਘੂ ਬਾਰਡਰ ’ਤੇ ਕਿਸਾਨ ਅੰਦੋਲਨ ਦੌਰਾਨ ਚਰਚਿਤ ਹੋਈ 51 ਲੱਖ ਰੁਪਏ ਦੀ ਵਿਕਣ ਵਾਲੀ ਸਰਸਵਤੀ ਮੱਝ 'ਤੇ ਹੁਣ ਫਿਰ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਹ ਮੱਝ 19 ਜਨਵਰੀ ਨੂੰ ਵਿਸ਼ਵ ਰਿਕਾਰਡ ਤੋੜਨ ਲਈ ਤਿਆਰ ਹੋ ਰਹੀ ਹੈ। ਮਾਛੀਵਾੜਾ ਨੇੜਲੇ ਪਿੰਡ ਰਜੂਲ ਵਿਖੇ ਕਿਸਾਨ ਤੇ ਪਸ਼ੂ ਪਾਲਕ ਪਵਿੱਤਰ ਸਿੰਘ ਨੇ ਇਹ ਮੱਝ ਹਰਿਆਣਾ ਦੇ ਵਪਾਰੀ ਸੁਖਬੀਰ ਢਾਂਡਾ ਤੋਂ ਖਰੀਦੀ ਸੀ, ਜਿਸ ਨੇ ਪਿਛਲੇ ਸਾਲ 33.131 ਕਿਲੋਗ੍ਰਾਮ ਦੁੱਧ ਦੇਣ ਦਾ ਵਿਸ਼ਵ ਰਿਕਾਰਡ ਬਣਾਇਆ ਸੀ।
ਇਹ ਵੀ ਪੜ੍ਹੋ : ਸੰਘਣੀ ਧੁੰਦ ਕਾਰਨ ਖੰਨਾ 'ਚ ਵਾਪਰਿਆ ਵੱਡਾ ਹਾਦਸਾ, ਤੇਜ਼ ਰਫ਼ਤਾਰ ਨੇ ਲਈਆਂ 2 ਕੀਮਤੀ ਜਾਨਾਂ
ਸਰਸਵਤੀ ਮੱਝ ਦੇ ਇਸ ਦੁੱਧ ਦਾ ਰਿਕਾਰਡ ਪਾਕਿਸਤਾਨ ਦੀ ਇੱਕ ਮੱਝ ਨੇ 33.856 ਕਿਲੋਗ੍ਰਾਮ ਦੁੱਧ ਦੇ ਕੇ ਤੋੜ ਦਿੱਤਾ ਪਰ ਹੁਣ ਪਸ਼ੂ ਪਾਲਕ ਪਵਿੱਤਰ ਸਿੰਘ ਵੱਲੋਂ ਪੂਰੀ ਮਿਹਨਤ ਨਾਲ ਤਿਆਰੀ ਕੀਤੀ ਜਾ ਰਹੀ ਹੈ ਕਿ 19 ਜਨਵਰੀ ਨੂੰ ਸਰਸਵਤੀ ਮੁੜ ਵਿਸ਼ਵ ਰਿਕਾਰਡ ਬਣਾਵੇ। ਅੱਜ ਇਸ ਸਬੰਧੀ ਸਰਸਵਤੀ ਮੱਝ ਦੇ ਮਾਲਕ ਪਸ਼ੂ ਪਾਲਕ ਪਵਿੱਤਰ ਸਿੰਘ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਡਾਕਟਰਾਂ ਅਤੇ ਹੋਰ ਅਧਿਕਾਰੀਆਂ ਦੀ ਮੌਜੂਦਗੀ 'ਚ ਸਰਸਵਤੀ ਮੱਝ ਦੀ ਸਿੱਧੀ ਚੁਆਈ ਕਰਵਾਈ ਜਾਵੇਗੀ ਅਤੇ 18 ਜਨਵਰੀ ਸ਼ਾਮ ਨੂੰ ਇਸ ਦੇ ਦੁੱਧ ਦੇਣ ਵਾਲੇ ਥਣ ਪੂਰੀ ਤਰ੍ਹਾਂ ਖਾਲੀ ਕਰ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲੀ ਬੱਚਿਆਂ ਲਈ ਬੰਦ ਹੋਈ ਇਹ ਸਹੂਲਤ, ਸਿਰਫ ਇਨ੍ਹਾਂ ਵਿਦਿਆਰਥੀਆਂ ਨੂੰ ਮਿਲੇਗਾ 'ਮਿਡ-ਡੇਅ-ਮੀਲ'
19 ਜਨਵਰੀ ਨੂੰ ਸਵੇਰੇ ਸਾਰੇ ਅਧਿਕਾਰੀਆਂ ਤੇ ਹੋਰਨਾਂ ਪਸ਼ੂ ਪਾਲਕਾਂ ਦੀ ਮੌਜੂਦਗੀ 'ਚ ਸਵੇਰੇ-ਸ਼ਾਮ ਸਰਸਵਤੀ ਦੇ ਦੁੱਧ ਦੀ ਚੁਆਈ ਹੋਵੇਗੀ ਅਤੇ 20 ਜਨਵਰੀ ਨੂੰ ਸਵੇਰੇ ਦੁੱਧ ਦੀ ਚੁਆਈ ਤੋਂ ਬਾਅਦ ਯੂਨੀਵਰਸਿਟੀ ਅਧਿਕਾਰੀ ਫ਼ੈਸਲਾ ਕਰਨਗੇ ਕਿ ਇਸ ਮੱਝ ਨੇ ਕਿੰਨਾ ਦੁੱਧ ਦਿੱਤਾ। ਪਸ਼ੂ ਪਾਲਕ ਪਵਿੱਤਰ ਸਿੰਘ ਅਨੁਸਾਰ ਉਸ ਨੂੰ ਪੂਰੀ ਉਮੀਦ ਹੈ ਕਿ ਸਰਸਵਤੀ ਮੱਝ ਪਾਕਿਸਤਾਨ ਦੀ ਮੱਝ ਦਾ ਵਿਸ਼ਵ ਰਿਕਾਰਡ ਤੋੜ ਕੇ 33.856 ਕਿਲੋਗ੍ਰਾਮ ਤੋਂ ਵੱਧ ਦੁੱਧ ਦੇਵੇਗੀ ਅਤੇ ਉਨ੍ਹਾਂ ਸਾਰਿਆਂ ਦੀ ਮਿਹਨਤ ਜ਼ਰੂਰ ਸਫ਼ਲ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ 'ਬਰਡ ਫਲੂ' ਨੂੰ ਲੈ ਕੇ ਚਿੰਤਾ ਭਰੀ ਖ਼ਬਰ, ਇਸ ਜ਼ਿਲ੍ਹੇ 'ਚ ਹੋਈ ਐਂਟਰੀ!
ਉਸ ਨੇ ਦੱਸਿਆ ਕਿ ਸਰਸਵਤੀ ਮੱਝ ਦੀ ਸਿੱਧੀ ਚੁਆਈ ਦੇਖਣ ਲਈ ਕੋਈ ਵੀ ਆ ਸਕਦਾ ਹੈ, ਜਿਸ ਲਈ ਉਨ੍ਹਾਂ ਵੱਲੋਂ ਸਭ ਨੂੰ ਖੁੱਲ੍ਹਾ ਸੱਦਾ ਹੈ ਕਿਉਂਕਿ ਉਹ ਚਾਹੁੰਦੇ ਹਨ ਕਿ ਯੂਨੀਵਰਸਿਟੀ ਦੇ ਅਧਿਕਾਰੀ ਤੇ ਲੋਕਾਂ ਦੀ ਮੌਜੂਦਗੀ 'ਚ ਫ਼ੈਸਲਾ ਹੋਵੇ ਕਿ ਇਸ ਮੱਝ ਨੇ ਵਿਸ਼ਵ ਰਿਕਾਰਡ ਤੋੜਿਆ। ਪਵਿੱਤਰ ਸਿੰਘ ਅਨੁਸਾਰ ਸਰਸਵਤੀ ਇੱਕ ਮੋਹਰਾ ਨਸਲ ਦੀ ਮੱਝ ਹੈ, ਜਿਸ ਦੀ ਦੇਖ-ਭਾਲ ਉਹ ਆਪਣੀ ਨਿਗਰਾਨੀ ਹੇਠ ਕਰਵਾ ਰਹੇ ਹਨ ਅਤੇ ਉਸ ਦੀ ਖ਼ੁਰਾਕ ਦਾ ਵੀ ਪੂਰਾ ਖ਼ਿਆਲ ਰੱਖਿਆ ਜਾ ਰਿਹਾ ਹੈ। ਪਵਿੱਤਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਤੌਰ ’ਤੇ ਪੂਰੀ ਮਿਹਨਤ ਕਰ ਸਰਸਵਤੀ ਮੱਝ ਨੂੰ ਵਿਸ਼ਵ ਰਿਕਾਰਡ ਤੋੜਨ ਲਈ ਤਿਆਰ ਕੀਤਾ ਜਾ ਰਿਹਾ ਹੈ, ਬਾਕੀ ਪਰਮਾਤਮਾ ਵੀ ਉਨ੍ਹਾਂ ਦਾ ਸਾਥ ਜ਼ਰੂਰ ਦੇਵੇਗਾ ਅਤੇ ਇਹ ਮੱਝ ਭਾਰਤ ਦਾ ਨਾਮ ਦੁਨੀਆ ’ਚ ਨਾਮ ਰੌਸ਼ਨ ਕਰੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਵਿਆਹ ਵਾਲੀਆਂ ਗੱਡੀਆਂ ’ਤੇ ਕਿਸਾਨੀ ਝੰਡਿਆਂ ਦਾ ਵਧਿਆ ਰੁਝਾਨ
NEXT STORY