ਸ੍ਰੀ ਚਮਕੌਰ ਸਾਹਿਬ: ਕੁਝ ਦਿਨ ਪਹਿਲਾਂ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ 'ਆਪ' ਆਗੂ ਰਾਘਵ ਚੱਢਾ ਦੀ ਰੇਤ ਦੀ ਖੱਡ 'ਚ ਰੇਡ ਮਗਰੋਂ ਹੁਣ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਮੁੱਖ ਮੰਤਰੀ ਚੰਨੀ ਦੇ ਹਲਕੇ ਦੀ ਡਿਸਪੈਂਸਰੀ ਵੇਖਣ ਪਹੁੰਚੇ। ਸਤੇਂਦਰ ਜੈਨ ਨੇ ਕਿਹਾ ਕਿ ਮੈਂ ਖ਼ਾਸ ਤੌਰ 'ਤੇ ਮੁੱਖ ਮੰਤਰੀ ਦੇ ਹਲਕੇ ਵਿੱਚ ਡਿਸਪੈਂਸਰੀ ਦੇ ਹਾਲਾਤ ਵੇਖਣਾ ਚਾਹੁੰਦਾ ਸੀ ਤੇ ਮੈਨੂੰ ਡਿਸਪੈਂਸਰੀ ਦੇ ਹਾਲਾਤ ਵੇਖ ਕੇ ਬਹੁਤ ਹੈਰਾਨੀ ਹੋਈ ਹੈ।ਉਨ੍ਹਾਂ ਕਿਹਾ ਕਿ ਮੇਰੇ ਆਉਣ ਦੀ ਖ਼ਬਰ ਪਤਾ ਲੱਗਣ ਕਰਕੇ ਡਿਸਪੈਂਸਰੀ ਨੂੰ ਰੰਗ-ਰੋਗਨ ਕਰਵਾਇਆ ਜਾਣ ਲੱਗ ਪਿਆ ਹੈ ਪਰ ਇਹ ਸਿਰਫ਼ ਸਾਹਮਣੇ ਤੋਂ ਚਮਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਦਕਿ ਮੁੱਖ ਬਿਲਡਿਗ 'ਤੇ ਜਿੰਦਾ ਲਗਾਇਆ ਹੋਇਆ ਹੈ।ਸਿਹਤ ਮੰਤਰੀ ਨੇ ਕਿਹਾ ਕਿ ਮੁਫ਼ਤ ਦਵਾਈ ਵਾਲੇ ਕਮਰੇ ਅਤੇ ਟੈਸਟ ਵਾਲੇ ਕਮਰਿਆਂ 'ਚ ਕੂੜਾ ਖਿੱਲਰਿਆ ਪਿਆ ਹੈ ਅਤੇ ਬਾਥਰੂਮ ਦੀ ਹਾਲਤ ਵੀ ਠੀਕ ਨਹੀਂ ਹੈ। ਸਤੇਂਦਰ ਜੈਨ ਨੇ ਸੁਰਤਾਪੁਰ ਫਾਰਮ ਵਿਖੇ ਇਹ ਰੇਡ ਕੀਤੀ ਅਤੇ ਪੰਜਾਬ ਦੀਆਂ ਸਿਹਤ ਸਹੂਲਤਾਂ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਕੀਤੇ ਹਨ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਦੇ 'ਭੀਖ' ਵਾਲੇ ਬਿਆਨ 'ਤੇ ਕੇਜਰੀਵਾਲ ਦਾ ਪਲਟਵਾਰ, ਬਾਦਲ-ਕੈਪਟਨ 'ਤੇ ਵੀ ਚੁੱਕੇ ਸਵਾਲ
ਸਤੇਂਦਰ ਜੈਨ ਨੇ ਮੁੱਖ ਮੰਤਰੀ ਦੇ ਹਲਕੇ ਦੀ ਡਿਸਪੈਂਸਰੀ ਦੇ ਮਾੜੇ ਹਾਲਾਤ ਦਾ ਜ਼ਿਕਰ ਕਰਦਿਆਂ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਕਟਹਿਰੇ 'ਚ ਖੜ੍ਹਾ ਕੀਤਾ ।ਉਨ੍ਹਾਂ ਕਿਹਾ ਕਿ ਜੇ ਮੁੱਖ ਮੰਤਰੀ ਦੇ ਹਲਕੇ ਵਿੱਚ ਸਿਹਤ ਸਹੂਲਤਾਂ ਦੇ ਇਹੋ ਜਿਹੇ ਹਾਲਾਤ ਨੇ ਤਾਂ ਪੂਰੇ ਪੰਜਾਬ ਵਿੱਚ ਕਿੰਨੇ ਬੁਰੇ ਹੋਣਗੇ।
ਉਨ੍ਹਾਂ ਕਿਹਾ ਡਿਸਪੈਂਸਰੀ ਵਿੱਚ ਨਾ ਦਵਾਈਆਂ ਹਨ ਅਤੇ ਨਾ ਮੈਡੀਕਲ ਟੈਸਟ ਕਰਨ ਦਾ ਕੋਈ ਪ੍ਰਬੰਧ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਗੱਲ ਕਰਕੇ ਪਤਾ ਲੱਗਾ ਕੇ ਕਦੇ-ਕਦੇ ਫਾਰਮਸਿਸਟ ਆਉਂਦਾ ਹੈ ਪਰ ਡਾਕਟਰ ਕਦੇ ਨਹੀਂ ਆਇਆ।
ਸਤੇਂਦਰ ਜੈਨ ਨੇ ਦਾਅਵਾ ਕੀਤਾ ਕਿ ਪੰਜਾਬ ਦੀਆਂ ਬੇਹਾਲ ਸਿਹਤ ਸਹੂਲਤਾਂ ਨੂੰ ਸਿਰਫ਼ ਆਮ ਆਦਮੀ ਪਾਰਟੀ ਦੀ ਈਮਾਨਦਾਰ ਸਰਕਾਰ ਹੀ ਠੀਕ ਕਰ ਸਕਦੀ ਹੈ। ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ 'ਆਪ' ਆਗੂ ਰਾਘਵ ਚੱਢਾ ਨੇ ਮੁੱਖ ਮੰਤਰੀ ਚੰਨੀ ਦੇ ਹਲਕੇ ਵਿੱਚ ਰੇਤ ਦੀ ਖੱਡ 'ਚ ਰੇਡ ਮਾਰ ਕੇ ਗ਼ੈਰ-ਕਾਨੂੰਨੀ ਮਾਈਨਿੰਗ ਦੇ ਇਲਜ਼ਾਮ ਲਗਾਏ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਧਮਾਕਾ ਕਰਨ ਦੀ ਰੌਂਅ 'ਚ ਭਾਜਪਾ, ਬਦਲਣਗੇ ਸਿਆਸੀ ਸਮੀਕਰਨ
ਨੋਟ : ਪੰਜਾਬ ਵਿੱਚ ਸਿਹਤ ਸਹੂਲਤਾਂ ਸਬੰਧੀ ਕੀ ਹੈ ਤੁਹਾਡੀ ਰਾਏ ?ਕੁਮੈਂਟ ਕਰਕੇ ਦੱਸੋ
ਸਮਾਣਾ ’ਚ ਬੋਲੇ ਸੁਖਬੀਰ ਬਾਦਲ, ਨਰੇਗਾ ਦੀ ਜਾਂਚ ਤੋਂ ਬਾਅਦ 90 ਫ਼ੀਸਦੀ ਕਾਂਗਰਸੀ ਸਰਪੰਚ ਹੋਣਗੇ ਅੰਦਰ
NEXT STORY