ਜਲੰਧਰ (ਜ.ਬ.)- ਥਾਣਾ ਨੰ. 8 ਦੇ ਨਿਊ ਹਰਦਿਆਲ ਨਗਰ ਇਲਾਕੇ ’ਚ ਗੁਆਂਢੀਆਂ ਨੇ ਇਕ ਵਿਆਹ ਵਾਲੇ ਘਰ ’ਚ ਗੁੰਡਾਗਰਦੀ ਕੀਤੀ ਤੇ ਉਨ੍ਹਾਂ ਦੇ ਘਰ ਵਿਚ ਆਏ ਲੋਕਾਂ ’ਤੇ ਕੁਰਸੀਆਂ ਅਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਏ। ਪੂਰੀ ਵੀਡੀਓ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜ਼ਖਮੀ ਅਮਿਤ ਕੁਮਾਰ ਰਾਏ ਨੇ ਦੱਸਿਆ ਕਿ ਮੁਹੱਲੇ ਦੇ ਆਸ਼ੂ ਦੇ ਘਰ ਵਿਆਹ ਹੋਣ ਕਾਰਨ ਔਰਤਾਂ ਦਾ ਸੰਗੀਤ ਚੱਲ ਰਿਹਾ ਸੀ ਅਤੇ ਔਰਤਾਂ ਨੇ ਘਰ ਵਿਚ ਇਕ ਛੋਟਾ ਸਪੀਕਰ ਲਾਇਆ ਹੋਇਆ ਸੀ ਤਾਂ ਜੋ ਸਾਰੀਆਂ ਔਰਤਾਂ ਇਕੱਠੀਆਂ ਹੋ ਕੇ ਲੇਡੀ ਸੰਗੀਤ ਦਾ ਹਿੱਸਾ ਬਣ ਸਕਣ। ਜਿਵੇਂ ਹੀ ਸਪੀਕਰ ਚਾਲੂ ਕੀਤਾ ਗਿਆ, ਸਾਹਮਣੇ ਬੈਠੇ ਗੁਆਂਢੀਆਂ ਸੁਖਵਿੰਦਰ ਸਿੰਘ ਸੁੱਖਾ ਅਤੇ ਮੋਨਾ ਨੇ ਸਪੀਕਰ ਬੰਦ ਕਰਨ ਲਈ ਕਿਹਾ। ਪ੍ਰੋਗਰਾਮ ’ਚ ਮੌਜੂਦ ਔਰਤਾਂ ਅਤੇ ਇਲਾਕੇ ਦੇ ਵਸਨੀਕਾਂ ਨੇ ਕਿਹਾ ਕਿ ਉਹ ਸਪੀਕਰ ਨੂੰ ਘੱਟ ਆਵਾਜ਼ ’ਚ ਚਲਾ ਰਿਹਾ ਸੀ। ਇੰਨਾ ਸੁਣਦੇ ਹੀ ਸੁੱਖਾ ਨੇ ਔਰਤਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

ਇਹ ਵੀ ਪੜ੍ਹੋ- ਸਰਕਾਰੀ ਮੁਲਾਜ਼ਮ ਬਣ ਬੰਦਾ ਕਰ ਗਿਆ ਵੱਡਾ ਕਾਂਡ, ਸੁਣ ਤੁਹਾਨੂੰ ਵੀ ਨਹੀਂ ਹੋਣਾ ਯਕੀਨ
ਇਸ ਦੌਰਾਨ ਘਰ ਵਿਚ ਮੌਜੂਦ ਰਿਸ਼ਤੇਦਾਰ ਬਾਹਰ ਆ ਗਏ ਅਤੇ ਉਨ੍ਹਾਂ ਨੇ ਸੁੱਖੇ ਨੂੰ ਗਾਲ੍ਹਾਂ ਨਾ ਕੱਢਣ ਦੀ ਸਲਾਹ ਦਿੱਤੀ, ਕੁਝ ਹੀ ਪਲਾਂ ਵਿਚ ਸੁੱਖੇ ਦਾ ਦੂਜਾ ਭਰਾ ਮੋਨਾ ਵੀ ਉੱਥੇ ਆ ਗਿਆ ਅਤੇ ਮੁਹੱਲੇ ਦੇ ਲੋਕਾਂ ਨਾਲ ਲੜਨ ਲੱਗ ਪਿਆ। ਇਸ ਦੌਰਾਨ ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਪ੍ਰੋਗਰਾਮ ’ਚ ਪਈਆਂ ਕੁਰਸੀਆਂ ਚੁੱਕ ਕੇ ਹਮਲਾ ਕਰ ਦਿੱਤਾ। ਇਸ ਦੌਰਾਨ ਇਕ ਔਰਤ ਦੀ ਪੈਰ ਟੁੱਟ ਗਿਆ ਤੇ ਇਕ ਦਾ ਸਿਰ ਫਟ ਗਿਆ।
ਅਮਿਤ ਨੇ ਦੱਸਿਆ ਕਿ ਸੁੱਖਾ ਅਤੇ ਮੋਨਾ ਨੇ ਉਸ ਦੇ ਸਿਰ ’ਤੇ ਕੁਰਸੀਆਂ ਨਾਲ ਹਮਲਾ ਕੀਤਾ ਅਤੇ ਉਹ ਖੂਨ ਨਾਲ ਲੱਥਪੱਥ ਡਿੱਗ ਪਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਉਸ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ। ਮੌਕੇ ਦੀ ਜਾਂਚ ਕਰ ਰਹੀ ਪੁਲਸ ਨੂੰ ਪੂਰੇ ਮੁਹੱਲੇ ਨੇ ਦੋਵਾਂ ਵਿਰੁੱਧ ਬਿਆਨ ਦਿੱਤੇ ਹਨ। ਲੋਕਾਂ ਨੇ ਦੋਸ਼ ਲਾਇਆ ਕਿ ਦੋਵੇਂ ਭਰਾ ਪਹਿਲਾਂ ਵੀ ਮੁਹੱਲੇ ’ਚ ਕਈ ਵਾਰ ਲੜਾਈ-ਝਗੜੇ ਕਰ ਚੁੱਕੇ ਹਨ ਤੇ ਇਸ ਸਬੰਧੀ ਸ਼ਿਕਾਇਤਾਂ ਪੁਲਸ ਸਟੇਸ਼ਨ ਤੱਕ ਪਹੁੰਚੀਆਂ ਸਨ।
ਮੌਕੇ ’ਤੇ ਪਹੁੰਚੀ ਪੁਲਸ ਨੇ ਘਟਨਾ ਵਾਲੀ ਥਾਂ ਦੀ ਸੀ.ਸੀ.ਟੀ.ਵੀ. ਟੀ ਫੁਟੇਜ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਥਾਣਾ ਨੰ. 8 ਦੇ ਏ.ਐੱਸ.ਆਈ. ਸੰਜੇ ਕੁਮਾਰ ਨੇ ਕਿਹਾ ਕਿ ਗੁੰਡਾਗਰਦੀ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਾਂਚ ਤੋਂ ਬਾਅਦ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਪਰੋਕਤ ਮਾਮਲੇ ਸਬੰਧੀ ਦੂਜੀ ਧਿਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਮੀਡੀਆ ਦੇ ਸਾਹਮਣੇ ਨਹੀਂ ਆਈ।
ਇਹ ਵੀ ਪੜ੍ਹੋ- 'ਮੀਂਹ' ਦੇ ਪਾਣੀ ਨੇ ਖਾ ਲਿਆ ਮਾਪਿਆਂ ਦਾ ਪੁੱਤ, ਤੁਰੇ ਜਾਂਦੇ ਨੂੰ ਆ ਗਈ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੌਸਮ ਨੇ ਲਈ ਕਰਵਟ, ਮੀਂਹ ਦੇ ਨਾਲ ਗੜ੍ਹੇ ਪੈਣ ਮਗਰੋਂ ਜਾਰੀ ਹੋ ਗਿਆ ਯੈਲੋ ਅਲਰਟ
NEXT STORY