ਸੰਗਰੂਰ : ਸਕੂਲ ਬੱਸ ਹਾਦਸਾਗ੍ਰਸਤ, ਸਥਾਨਕ ਲੋਕਾਂ ਦੀ ਮੁਸਤੈਦੀ ਨਾਲ ਸਾਰੇ ਬੱਚੇ ਸੁਰੱਖਿਅਤ ਬਾਹਰ ਕੱਢੇ ਸੰਗਰੂਰ : ਵੀਰਵਾਰ ਸਵੇਰੇ ਸੰਗਰੂਰ ਦੇ ਉਪਲੀ ਰੋਡ 'ਤੇ ਇਕ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਦੌਰਾਨ ਬੱਸ ਵਿਚ ਸਵਾਰ ਬੱਚਿਆਂ ਦੀ ਜਾਨ ਵਾਲ-ਵਾਲ ਬਚ ਗਈ। ਹਾਦਸੇ ਸਮੇਂ ਬੱਸ ਵਿਚ ਲਗਭਗ 5 ਤੋਂ 7 ਵਿਦਿਆਰਥੀ ਸਵਾਰ ਸਨ। ਜਿਵੇਂ ਹੀ ਬੱਸ ਹਾਦਸਾਗ੍ਰਸਤ ਹੋਈ, ਆਲੇ-ਦੁਆਲੇ ਦੇ ਲੋਕਾਂ ਨੇ ਤੁਰੰਤ ਰੌਲਾ ਪਾਇਆ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਲੋਕਾਂ ਦੀ ਮਦਦ ਨਾਲ ਸਾਰੇ ਬੱਚਿਆਂ ਨੂੰ ਬੱਸ ਵਿਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਇਹ ਵੀ ਪੜ੍ਹੋ : ਧਾਹਾਂ ਮਾਰ ਬੋਲਿਆ ਭਰਾ, ਕਈ ਵਾਰ ਮੰਗ ਪੂਰੀ ਕੀਤੀ ਪਰ ਨਹੀਂ ਆਇਆ ਰੱਜ, ਮੇਰੀ ਭੈਣ ਮਾਰ 'ਤੀ
ਹਾਦਸਾ ਇੰਨਾ ਜ਼ਬਰਦਸਤ ਸੀ ਕਿ ਸੜਕ ਕਿਨਾਰੇ ਲੱਗਿਆ ਪਾਵਰਕਾਮ ਦਾ ਇੱਕ ਖੰਭਾ ਵੀ ਉਖੜ ਗਿਆ। ਮੌਕੇ 'ਤੇ ਪਹੁੰਚੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਹਾਦਸੇ ਕਾਰਨ ਵਿਭਾਗ ਦਾ ਲਗਭਗ 25 ਤੋਂ 30 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਬਿਜਲੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਸ ਦੀ ਰਫ਼ਤਾਰ ਬਹੁਤ ਤੇਜ਼ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਦੂਜੇ ਪਾਸੇ ਬੱਸ ਡਰਾਈਵਰ ਨੇ ਦਾਅਵਾ ਕੀਤਾ ਹੈ ਕਿ ਉਹ ਬੱਸ ਸਧਾਰਨ ਰਫ਼ਤਾਰ 'ਤੇ ਚਲਾ ਰਿਹਾ ਸੀ। ਉਸ ਅਨੁਸਾਰ ਸਾਹਮਣੇ ਤੋਂ ਦੋ ਗੱਡੀਆਂ ਆ ਜਾਣ ਕਾਰਨ ਬੱਸ ਅਚਾਨਕ ਕੱਚੀ ਸੜਕ 'ਤੇ ਉਤਰ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਇਹ ਵੀ ਪੜ੍ਹੋ : ਪੰਜਾਬ : ਅਚਾਨਕ 3 ਮਹੀਨਿਆਂ ਦੀ ਗਰਭਵਤੀ ਨਿਕਲੀ ਨਾਬਾਲਗ ਧੀ, ਸੱਚ ਸੁਣ ਕੰਬ ਗਈ ਮਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੁਖਬੀਰ ਬਾਦਲ ਦੀ ਅਫ਼ਸਰਾਂ ਨੂੰ ਵੱਡੀ ਚਿਤਾਵਨੀ, ਜੇਲ੍ਹ 'ਚ ਮਜੀਠੀਆ ਨਾਲ ਕੀਤੀ ਮੁਲਾਕਾਤ
NEXT STORY