ਅਜਨਾਲਾ (ਫਰਿਆਦ) : ਤਹਿਸੀਲ ਅਜਨਾਲਾ ਦੇ ਪਿੰਡ ਪੂੰਗਾ ਨੇੜੇ ਇਕ ਤੇਜ਼ ਰਫ਼ਤਾਰ ਪ੍ਰਾਈਵੇਟ ਸਕੂਲ ਬੱਸ ਦੀ ਜ਼ਬਰਦਸਤ ਟੱਕਰ ਨਾਲ ਮੋਟਰਸਾਈਕਲ ਸਵਾਰ ਮਾਂ-ਪੁੱਤ ਤੇ ਬੱਚੀ ਦੀ ਮੌਤ ਹੋਣ ਤੇ ਮ੍ਰਿਤਕ ਬੱਚੀ ਦੀ ਮਾਂ ਦੇ ਗੰਭੀਰ ਰੂਪ 'ਚ ਜ਼ਖਮੀ ਹੋਣ ਦੀ ਸੂਚਨਾ ਮਿਲੀ।
ਇਸ ਸਬੰਧੀ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਤੋਂ ਸਿਵਲ ਹਸਪਤਾਲ ਅਜਨਾਲਾ ਵਿਖੇ ਕਥਿਤ ਤੌਰ 'ਤੇ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਅੱਜ ਹੀਰਾ ਮਸੀਹ ਪੁੱਤਰ ਮੇਵਾ ਮਸੀਹ ਵਾਸੀ ਪਿੰਡ ਕੋਟਲੀ ਅੰਬ ਆਪਣੀ ਮਾਂ ਸੱਤੀ ਤੇ ਇੱਕ ਹੋਰ ਰਿਸ਼ਤੇਦਾਰ ਔਰਤ ਸੁਨੀਤਾ ਤੇ ਉਸਦੇ 2 ਛੋਟੇ ਬੱਚਿਆਂ ਨਾਲ ਤਹਿਸੀਲ ਅਜਨਾਲਾ ਦੇ ਪਿੰਡ ਪੂੰਗਾ ਕੋਲ ਸਥਿਤ ਪਿੰਡ ਮੋਤਲਾ ਵਿਖੇ ਆਪਣੀ ਪਰਿਵਾਰਿਕ ਮੈਂਬਰ ਨਵ ਵਿਆਹੁਤਾ ਲੜਕੀ ਦੇ ਸਾਉਣ ਮਹੀਨੇ ਦੀ ਰਸਮ ਪੂਰੀ ਕਰਨ ਲਈ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਕੋਟਲੀ ਅੰਬ ਤੋਂ ਵਾਇਆ ਅਜਨਾਲਾ ਤੋਂ ਮੋਤਲੇ ਜਾ ਰਹੇ ਸਨ।ਪਰ ਜਦੋਂ ਉਹ ਪਿੰਡ ਪੂੰਗਾ ਕੋਲ ਪੁੱਜੇ ਤਾਂ ਇਸੇ ਪਿੰਡ ਵੱਲੋਂ ਆ ਰਹੀ ਇੱਕ ਤੇਜ਼ ਰਫ਼ਤਾਰ ਪ੍ਰਾਈਵੇਟ ਸਕੂਲ ਬੱਸ ਵੱਲੋਂ ਜ਼ਬਰਦਸਤ ਟੱਕਰ ਮਾਰਨ ਨਾਲ ਮੋਟਰਸਾਈਕਲ ਸਵਾਰ ਹੀਰਾ ਮਸੀਹ ਤੇ ਉਸਦੇ ਨਾਲ ਉਪਰੋਕਤ ਸਵਾਰ ਘਟਨਾ ਸਥਾਨ 'ਤੇ ਗੰਭੀਰ ਰੂਪ ਵਿੱਚ ਜਖਮੀ ਹੋ ਗਏ । ਜਦੋਂ ਕਿ 2 ਕੁ ਸਾਲ ਦਾ ਇੱਕ ਛੋਟਾ ਬੱਚਾ ਕੁਦਰਤੀ ਤੌਰ 'ਤੇ ਬਚ ਗਿਆ।
ਇਸ ਉਪਰੰਤ ਉਹਨਾਂ ਨੂੰ ਮੁੱਢਲੇ ਇਲਾਜ ਲਈ ਸਿਵਲ ਹਸਪਤਾਲ ਅਜਨਾਲਾ ਵਿਖੇ ਲਿਆਂਦਾ ਗਿਆ ਪਰ ਇਥੇ ਡਾਕਟਰਾਂ ਵੱਲੋਂ ਹੀਰਾ ਮਸੀਰ, ਉਸਦੀ ਸਾਲਾ ਭਤੀਜੀ ਸੀਰਤ ਅਤੇ ਮਾਤਾ ਸੱਤੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਦੋਂ ਕਿ ਸੁਨੀਤਾ ਨਾਮ ਦੀ ਔਰਤ ਨੂੰ ਗੰਭੀਰ ਹਾਲਤ ਵਿੱਚ ਜ਼ਖਮੀ ਹੋਣ ਕਾਰਨ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ। ਇਸ ਦੌਰਾਨ ਸਿਵਲ ਹਸਪਤਾਲ ਅਜਨਾਲਾ ਵਿਖੇ ਮ੍ਰਿਤਕਾ ਦੇ ਵਾਰਸਾਂ ਵੱਲੋਂ ਘੇਰ ਕੇ ਲਿਆਂਦੀ ਗਈ ਸਕੂਲ ਬੱਸ ਦੀ ਗੁੱਸੇ ਵਿੱਚ ਆ ਕੇ ਕਾਫੀ ਭੰਨਤੋੜ ਕੀਤੀ ਗਈ। ਉੱਧਰ ਪੁਲਸ ਥਾਣਾ ਅਜਨਾਲਾ ਨੇ ਉਕਤ ਮ੍ਰਿਤਕਾਂ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ਤੇ ਸਕੂਲ ਬੱਸ ਦੇ ਅਣਪਛਾਤੇ ਡਰਾਈਵਰ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ।
ਹਾਰਟ ਅਟੈਕ ਨਾਲ ਹੋਈ ਮੌਤ ਜਾਂ ਕੀਤਾ ਗਿਆ ਕਤਲ ? ਮ੍ਰਿਤਕਾ ਨੇ ਅਜਿਹੀ ਥਾਂ ਲਿਖਿਆ ਕਾਤਲਾਂ ਦਾ ਨਾਂ, ਕਿ...
NEXT STORY