ਪਟਿਆਲਾ (ਰਾਣਾ, ਲਖਵਿੰਦਰ) - ਮਿੱਡ-ਡੇ ਮੀਲ ਵਰਕਰ ਯੂਨੀਅਨ ਜ਼ਿਲਾ ਪਟਿਆਲਾ ਦੀ ਇੱਕ ਭਰਵੀਂ ਇਕੱਤਰਤਾ ਸਰਬਜੀਤ ਕੌਰ ਢਕਾਨਸੂ, ਕਿਰਨ ਕੌਰ ਚੌਹਠ ਤੇ ਗੁਰਮੀਤ ਕੌਰ ਖਾਨਪੁਰ ਦੀ ਅਗਵਾਈ ਹੇਠ ਨਹਿਰੂ ਪਾਰਕ ਪਟਿਆਲਾ ਵਿਖੇ ਹੋਈ। ਇਸ ਦੌਰਾਨ ਸਰਕਾਰ ਵੱਲੋਂ 800 ਸਕੂਲ ਬੰਦ ਕਰਨ ਦੇ ਫੈਸਲੇ ਖਿਲਾਫ 28 ਅਕਤੂਬਰ ਨੂੰ ਨਹਿਰੂ ਪਾਰਕ ਵਿਖੇ ਇਕੱਤਰ ਹੋ ਕੇ ਪੰਜਾਬ ਸਰਕਾਰ ਦੀ ਅਰਥੀ ਸਾੜਨ ਦਾ ਫੈਸਲਾ ਕੀਤਾ ਗਿਆ।
ਇਕੱਤਰਤਾ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂ ਦਰਸ਼ਨ ਬੇਲੂਮਾਜਰਾ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਵਿੱਦਿਆ ਦੇਣ ਦੇ ਅਧਿਕਾਰ ਤੋਂ ਭੱਜ ਰਹੀ ਹੈ। ਇਸ ਤਰ੍ਹਾਂ ਮਿੱਡ-ਡੇ-ਮੀਲ ਵਰਕਰਾਂ ਦਾ ਰੁਜ਼ਗਾਰ ਵੀ ਖਤਮ ਹੋ ਜਾਵੇਗਾ। ਉਨ੍ਹਾਂ ਇਨਸਾਫ-ਪਸੰਦ ਲੋਕਾਂ ਤੋਂ ਮੰਗ ਕੀਤੀ ਕਿ ਸਰਕਾਰ ਦੇ ਇਸ ਫੈਸਲੇ ਨੂੰ ਵਾਪਸ ਕਰਵਾਉਣ ਲਈ ਇਨ੍ਹਾਂ ਵਰਕਰਾਂ ਨੂੰ ਸਹਿਯੋਗ ਦਿੱਤਾ ਜਾਵੇ ਤਾਂ ਕਿ ਸਰਕਾਰ ਦੇ ਇਸ ਲੋਕ-ਮਾਰੂ ਫੈਸਲੇ ਨੂੰ ਰੱਦ ਕਰਵਾਇਆ ਜਾ ਸਕੇ।
ਅੱਜ ਦੀ ਇਕੱਤਰਤਾ ਵਿਚ ਫੈੱਡਰੇਸ਼ਨ ਆਗੂ ਕ੍ਰਿਸ਼ਨ ਕਲਵਾਣੂ, ਨਾਥ ਸਿੰਘ ਬੁਜਰਕ, ਲਖਵਿੰਦਰ ਸਿੰਘ ਖਾਨਪੁਰ, ਦਰਸ਼ਨ ਰੌਂਗਲਾ, ਗੁਰਮੀਤ ਸਿੰਘ, ਹਰਵੀਰ ਸਿੰਘ, ਸ਼ਰਨਜੀਤ ਕੌਰ, ਕਿਰਨਦੀਪ ਕੌਰ, ਕਰਨੈਲ ਕੌਰ, ਮਨਜੀਤ ਕੌਰ, ਹੁਸਨਾ ਰਾਣੀ ਤੇ ਸੁਖਵੰਤ ਕੌਰ ਨੇ ਕਿਹਾ ਕਿ 28 ਅਕਤੂਬਰ ਦੇ ਧਰਨੇ ਵਿੱਚ ਵੱਡੀ ਗਿਣਤੀ 'ਚ ਵਰਕਰ ਸ਼ਮੂਲੀਅਤ ਕਰਨਗੇ।
ਘਰ 'ਚ ਦਾਖਲ ਹੋ ਕੇ ਮਾਰਕੁੱਟ ਦੇ ਦੋਸ਼ 'ਚ ਬੀ. ਜੇ. ਪੀ. ਨੇਤਾ ਖਿਲਾਫ ਕੇਸ ਦਰਜ
NEXT STORY