ਲੁਧਿਆਣਾ : ਗੌਰਮਿੰਟ ਪ੍ਰਾਈਮਰੀ ਸਕੂਲਾਂ 'ਚ ਪੜ੍ਹਾਈ ਦੇ ਪੱਧਰ ਨੂੰ ਸੁਧਾਰਨ ਲਈ ਕਲਾਸ ਰੂਮ ਤੇ ਵਿਸ਼ੇ ਦੇ ਮੁਤਾਬਕ ਟਾਈਮ ਟੇਬਲ ਲਾਗੂ ਕਰਨ ਲਈ ਪਾਇਲਟ ਪ੍ਰਾਜੈਕਟ ਚਲਾਇਆ ਜਾ ਰਿਹਾ ਹੈ, ਜਿਸ 'ਚ ਕਲਾਸ ਦੇ ਕਮਰਿਆਂ ਤੇ ਅਧਿਆਪਕਾਂ ਦੀ ਗਿਣਤੀ ਨੂੰ ਧਿਆਨ 'ਚ ਰੱਖਿਆ ਗਿਆ ਹੈ। ਨਵੇਂ ਟਾਈਮ ਟੇਬਲ ਮੁਤਾਬਕ ਪਹਿਲੀ ਤੇ ਦੂਜੀ ਜਮਾਤ ਨੂੰ ਦੁਪਹਿਰ ਇਕ ਵਜੇ ਛੁੱਟੀ ਹੋਵੇਗੀ। ਡਾਇਰੈਕਟਰ ਰਾਜ ਸਿੱਖਿਆ ਖੋਜ ਤੇ ਸਿਖਲਾਈ ਨੇ ਕਲਾਸ ਤੇ ਵਿਸ਼ੇ ਦੇ ਮੁਤਾਬਕ ਟਾਈਮ ਟੇਬਲ ਲਾਗੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ, ਜਿਸ 'ਚ ਪਹਿਲੀ, ਦੂਜੀ, ਤੀਜੀ, ਚੌਥੀ ਤੇ ਪੰਜਵੀਂ ਜਮਾਤ ਦੇ ਪੰਜਾਬੀ, ਹਿੰਦੀ, ਅੰਗਰੇਜ਼ੀ, ਗਣਿਤ ਤੇ ਵਾਤਵਰਣ ਸਿੱਖਿਆ ਦੇ ਪੀਰੀਅਡ ਨੂੰ ਵੰਡਿਆ ਗਿਆ ਹੈ।
ਇਸ ਤੋਂ ਇਲਾਵਾ ਖੇਡਾਂ ਤੇ ਰੀਡਿੰਗ ਸੈੱਲ ਨੂੰ ਵੀ ਟਾਈਮ ਟੇਬਲ 'ਚ ਦਰਜ ਕੀਤਾ ਗਿਆ ਹੈ। ਸਵੇਰ ਦੀ ਅਸੈਂਬਲੀ ਅਤੇ ਅੱਧੀ ਛੁੱਟੀ ਦਾ ਸਮਾਂ 30-30 ਮਿੰਟ ਨਿਰਧਾਰਿਤ ਕੀਤਾ ਗਿਆ ਹੈ। ਅੱਧੀ ਛੁੱਟੀ ਤੋਂ ਪਹਿਲਾਂ 4 ਪੀਰੀਅਡ 40-40 ਮਿੰਟ ਦੇ ਹੋਣਗੇ। ਅੱਧੀ ਛੁੱਟੀ ਤੋਂ ਬਾਅਦ 2 ਪੀਰੀਅਡ 40-40 ਮਿੰਟ ਦੇ ਹੋਣਗੇ ਤੇ ਆਖਰੀ 2 ਪੀਰੀਅਡਾਂ ਦਾ ਸਮਾਂ 30-30 ਮਿੰਟਾਂ ਦਾ ਨਿਰਧਾਰਿਤ ਕੀਤਾ ਗਿਆ ਹੈ। ਦੂਜੇ ਪਾਸੇ ਪਹਿਲੀ ਤੇ ਦੂਜੀ ਜਮਾਤ ਦੇ ਬੱਚਿਆਂ ਨੂੰ ਦੁਪਹਿਰ ਇਕ ਵਜੇ ਛੁੱਟੀ ਹੋ ਜਾਵੇਗੀ।
ਭਗਵੰਤ ਮਾਨ ਦੀ ਫੇਸਬੁੱਕ ਪੋਸਟ ਤੋਂ ਬਾਅਦ ਭੜਕੇ ਲੋਕ, ਦਿੱਤੀ ਇਹ ਪ੍ਰਤੀਕਿਰਿਆ
NEXT STORY