ਮਾਨਸਾ (ਅਮਰਜੀਤ ਚਾਹਲ): ਮਾਨਸਾ ਜ਼ਿਲ੍ਹੇ ਦੇ ਪਿੰਡ ਵੀਰੇ ਵਾਲਾ ਡੋਗਰਾ ਦੇ 22 ਸਾਲਾ ਨੌਜਵਾਨ ਗੁਰਤੇਜ ਸਿੰਘ ਜੋ ਦੁਸ਼ਮਣ ਦੇਸ਼ ਚੀਨ ਦੇ ਨਾਲ ਲੋਹਾ ਲੈਂਦੇ ਸ਼ਹੀਦੀ ਦਾ ਜਾਮ ਪੀ ਗਏ ਸਨ। ਇਸ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਉਨ੍ਹਾਂ ਦੇ ਪਿੰਡ ਦੇ ਸਕੂਲ ਦਾ ਨਾਂ ਬਦਲ ਕੇ ਸ਼ਹੀਦ ਗੁਰਤੇਜ ਸਿੰਘ ਸਰਕਾਰੀ ਮਿਡਲ ਸਕੂਲ ਰੱਖ ਦਿੱਤਾ ਹੈ, ਕਿਉਂਕਿ ਇਸ ਸਕੂਲ 'ਚ ਸ਼ਹੀਦ ਗੁਰਤੇਜ ਸਿੰਘ ਨੇ ਵਿਦਿਆ ਹਾਸਲ ਕੀਤੀ ਸੀ। ਪੰਜਾਬ ਸਰਕਾਰ ਦੇ ਇਸ ਫੈਸਲੇ 'ਤੇ ਪਿੰਡ ਵਾਸੀਆਂ ਨੇ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਉਨ੍ਹਾਂ ਦੇ ਪੁੱਤਰ ਦੀ ਯਾਦ ਹਮੇਸ਼ਾ ਤਾਜ਼ਾ ਰਹੇਗੀ। ਉਨ੍ਹਾਂ ਨੇ ਸਕੂਲ ਨੂੰ ਅਪਗ੍ਰੇਡ ਕਰਨ ਦੀ ਮੰਗ ਵੀ ਕੀਤੀ। ਸ਼ਹੀਦ ਗੁਰਤੇਜ ਦੀ ਮਾਤਾ ਨੇ ਪੰਜਾਬ ਸਰਕਾਰ ਤੋਂ ਫ਼ਿਰ ਮੰਗ ਕੀਤੀ ਹੈ ਉਨ੍ਹਾਂ ਦੇ ਦੋਵੇਂ ਪੁੱਤਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਕਿ ਉਨ੍ਹਾਂ ਦਾ ਬੁਢਾਪਾ ਆਰਾਮ ਨਾਲ ਨਿਕਲ ਜਾਵੇ। ਉਨ੍ਹਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ, ਜਿਨ੍ਹਾਂ ਨੇ ਸ਼ਹੀਦ ਗੁਰਤੇਜ ਸਿੰਘ ਦੀ ਯਾਦ 'ਚ ਸਕੂਲ ਦਾ ਨਾਂ ਬਦਲ ਦਿੱਤਾ। ਇਸ ਸਬੰਧੀ ਪਿੰਡ ਦੇ ਸਰਪੰਚ ਨੇ ਵੀ ਸਰਕਾਰ ਦੇ ਇਸ ਕਦਮ ਦੀ ਪ੍ਰੰਸ਼ਸਾ ਕੀਤੀ ਹੈ।
ਇਹ ਵੀ ਪੜ੍ਹੋ: ਖੇਤਾਂ 'ਚ ਫਾਇਰਿੰਗ ਕਰ ਫੇਸਬੁੱਕ 'ਤੇ ਵੀਡੀਓ ਪਾਉਣੀ ਪਈ ਮਹਿੰਗੀ, ਘਰੋਂ ਚੁੱਕ ਕੇ ਲੈ ਗਈ ਪੁਲਸ (ਵੀਡੀਓ)
ਜ਼ਿਕਰਯੋਗ ਹੈ ਕਿ ਭਾਰਤ ਲੱਦਾਖ ਦੀ ਗਲਵਾਨ ਘਾਟੀ 'ਚ ਸੋਮਵਾਰ ਰਾਤ ਨੂੰ ਭਾਰਤ ਅਤੇ ਚੀਨ ਫੌਜੀਆਂ ਵਿਚਾਲੇ ਹਿੰਸਕ ਝੜਪ 'ਚ ਦੇਸ਼ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਇਨ੍ਹਾਂ 'ਚੋਂ ਇਕ ਬੁਢਲਾਡਾ ਹਲਕੇ ਦੇ ਪਿੰਡ ਬੀਰੇਵਾਲ ਡੋਗਰਾ ਦੇ ਗੁਰਜੇਤ ਸਿੰਘ (22) ਪੁੱਤਰ ਵਿਰਸਾ ਸਿੰਘ ਸੀ, ਜਿਸ ਨੇ ਹਮੇਸ਼ਾ ਦੇਸ਼ ਨੂੰ ਪਰਿਵਾਰ ਤੋਂ ਪਹਿਲਾਂ ਰੱਖਿਆ। ਇਸੇ ਕਾਰਨ ਗੁਰਤੇਜ ਸਿੰਘ ਆਪਣੇ ਵੱਡੇ ਭਰਾ ਗੁਰਪ੍ਰੀਤ ਸਿੰਘ ਉਰਫ ਗੋਪੀ ਦੇ ਵਿਆਹ 'ਚ ਸ਼ਾਮਲ ਨਹੀਂ ਹੋ ਸਕਿਆ ਸੀ।
ਲੁਧਿਆਣਾ ਦੇ ACP ਸੈਂਟਰ ਵੱਲੋਂ ਆਪਣੇ ਕੈਬਿਨ ਨੂੰ ਕੀਤਾ ਗਿਆ ਹਾਈਟੈੱਕ
NEXT STORY