ਖਡੂਰ ਸਾਹਿਬ (ਗਿੱਲ) : ਨੇੜਲੇ ਪਿੰਡ ਕੰਗ ਵਿਖੇ ਦੁਪਹਿਰ ਸਮੇਂ ਡਰੇਨ ਦੇ ਪੁੱਲ ਉਪਰ ਸਕੂਲ ਵੈਨ ਅਤੇ ਟ੍ਰੈਕਟਰ ਟਰਾਲੀ ਨਾਲ ਹਾਦਸਾ ਵਾਪਰ ਗਿਆ। ਜਿਸ ਵਿਚ ਇਕ ਦੀ ਮੌਤ ਅਤੇ ਦੋ ਵਿਅਕਤ ਗੰਭੀਰ ਜ਼ਖਮੀ ਹੋ ਗਈ। ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਕੂਲ ਵੈਨ ਤਰਨਤਾਰਨ ਵਾਲੀ ਸਾਈਡ ਤੋਂ ਸਕੂਲੀ ਬੱਚਿਆਂ ਨੂੰ ਲੈ ਕੇ ਆ ਰਹੀ ਸੀ ਅਤੇ ਖਡੂਰ ਸਾਹਿਬ ਵਾਲੀ ਸਾਈਡ ਤੋਂ ਇੱਟਾਂ ਨਾਲ ਭਰੀ ਟ੍ਰੈਕਟਰ ਟਰਾਲੀ ਪਿੰਡ ਬੰਡਾਲਾ ਵਿਖੇ ਜਾ ਰਿਹਾ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਆੜ੍ਹਤੀਆਂ-ਕਿਸਾਨਾਂ ਨੂੰ ਦਿੱਤੀ ਵੱਡੀ ਰਾਹਤ
ਇਸ ਦੌਰਾਨ ਜਦੋਂ ਦੋਵੇਂ ਹਾਵਨ ਪੁੱਲ ਉਪਰ ਪਹੁੰਚੇ ਤਾਂ ਪੁੱਲ ਜਿਸ ਦੀ ਚੌੜਾਈ ਘੱਟ ਹੋਣ ਕਰਕੇ ਦੋਵਾਂ ਪਾਸਿਆਂ ਤੋ ਕਰੋਸਿੰਗ ਨਹੀਂ ਸੀ, ਦੋਵੇਂ ਵਾਹਨ ਪੁੱਲ ਉਪਰ ਇਕੱਠੇ ਹੋ ਗਏ। ਸਕੂਲ ਵੈਨ ਨੂੰ ਬਚਾਉਂਦੇ ਸਮੇਂ ਟ੍ਰੈਕਟਰ ਟਰਾਲੀ ਪੁੱਲ ਤੋਂ ਹੇਠਾਂ ਡਰੇਨ ਵਿਚ ਡਿੱਗ ਗਈ। ਟ੍ਰੈਕਟਰ ਉੱਪਰ ਸਵਾਲ ਤਿੰਨ ਜਣਿਆਂ ਵਿਚੋਂ ਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੋ ਜਣੇ ਜ਼ਖਮੀ ਹੋ ਗਏ, ਜਿਨ੍ਹਾ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਇਸ ਦੌਰਾਨ ਸਕੂਲ ਵੈਨ ਵੀ ਡਰੇਨ ਵਿਚ ਡਿੱਗਦੀ ਡਿੱਗਦੀ ਬਚ ਗਈ, ਜਿਸ ਕਾਰਣ ਵੈਨ ਵਿਚ ਸਵਾਰ ਬੱਚਿਆਂ ਦਾ ਬਚਾਅ ਹੋ ਗਿਆ।
ਇਹ ਵੀ ਪੜ੍ਹੋ : ਮਹਿਲਾ ਇੰਸਪੈਕਟਰ ਕੁਲਦੀਪ ਕੌਰ 'ਤੇ ਵੱਡੀ ਕਾਰਵਾਈ, ਕੀਤਾ ਗਿਆ ਮੁਅੱਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ CM ਮਾਨ, 1600 ਕਰੋੜ ਰੁਪਏ ਦੇ ਰਾਹਤ ਪੈਕੇਜ ਨੂੰ ਦੱਸਿਆ ਨਾਕਾਫ਼ੀ
NEXT STORY