ਜਗਰਾਓਂ (ਮਾਲਵਾ) : ਜਗਰਾਓਂ 'ਚ ਇਕ ਵਿਅਕਤੀ ਵੱਲੋਂ ਫ਼ਿਲਮੀ ਅੰਦਾਜ਼ 'ਚ ਆਪਣੀ ਸਕਾਰਪੀਓ ਗੱਡੀ ਫੁੱਟਪਾਥ 'ਤੇ ਚੜ੍ਹਾ ਦਿੱਤੀ ਗਈ। ਹਾਲਾਂਕਿ ਇਸ ਘਟਨਾ ਦੌਰਾਨ ਵੱਡਾ ਹਾਦਸਾ ਹੋਣੋਂ ਟਲ ਗਿਆ। ਮੌਕੇ 'ਤੇ ਖੜ੍ਹੇ ਲੋਕਾਂ ਨਾਲ ਜਦੋਂ ਸਾਡੀ ਟੀਮ ਨੇ ਗੱਲਬਾਤ ਕੀਤੀ ਤਾਂ ਪਤਾ ਲੱਗਿਆ ਕਿ ਤਹਿਸੀਲ ਵੱਲੋਂ ਬੜੀ ਹੀ ਤੇਜ਼ੀ ਨਾਲ ਇਕ ਸਕਾਰਪੀਓ ਗੱਡੀ ਰਾਏਕੋਟ ਵਾਲੇ ਪਾਸੇ ਜਾ ਰਹੀ ਸੀ। ਗੱਡੀ ਜਦੋਂ ਕਲਿਆਣੀ ਹਸਪਤਾਲ ਤੋਂ ਅੱਗੇ ਵਿਜੈ ਬੈਂਕ ਦੇ ਨੇੜੇ ਪੁੱਜੀ ਤਾਂ ਅਚਾਨਕ ਬੇਕਾਬੂ ਹੋ ਗਈ ਅਤੇ ਪੂਰੇ ਫ਼ਿਲਮੀ ਅੰਦਾਜ਼ 'ਚ ਫੁੱਟਪਾਥ 'ਤੇ ਜਾ ਚੜ੍ਹੀ।
ਇਹ ਵੀ ਪੜ੍ਹੋ : ਪੰਜਾਬ ਦੇ ਕੈਮਿਸਟ ਹੁਣ ਹੋ ਜਾਣ ਸਾਵਧਾਨ! ਸਖ਼ਤ ਐਕਸ਼ਨ ਲੈਣ ਜਾ ਰਹੀ ਪੰਜਾਬ ਪੁਲਸ

ਇੱਥੇ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਨਾ ਤਾਂ ਕੋਈ ਗੱਡੀ ਦਾ ਨੁਕਸਾਨ ਹੋਇਆ ਅਤੇ ਨਾ ਹੀ ਗੱਡੀ 'ਚ ਬੈਠੇ ਵਿਅਕਤੀ ਨੂੰ ਕੋਈ ਸੱਟ ਵੱਜੀ। ਲੋਕਾਂ ਨੇ ਮੌਕੇ 'ਤੇ ਕਿਹਾ ਕਿ ਫ਼ਿਲਮਾਂ 'ਚ ਇਹੋ ਜਿਹੇ ਨਜ਼ਾਰੇ ਦੇਖਣ ਨੂੰ ਮਿਲਦੇ ਹਨ, ਜੋ ਅੱਜ ਸਾਨੂੰ ਦੇਖਣ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ : ਗੈਂਗਸਟਰ ਅੰਸਾਰੀ ਨੂੰ ਪੰਜਾਬ 'ਚ ਰੱਖਣ ਲਈ ਖ਼ਰਚੇ ਗਏ ਲੱਖਾਂ, ਹੁਣ ਮਿਹਰਬਾਨਾਂ 'ਤੇ ਡਿੱਗੇਗੀ ਗਾਜ਼

ਸਕਾਰਪੀਓ ਗੱਡੀ 'ਚ ਇਕ ਹੀ ਵਿਅਕਤੀ ਬੈਠਾ ਸੀ। ਲੋਕਾਂ ਦਾ ਕਹਿਣਾ ਸੀ ਕਿ ਉਕਤ ਵਿਅਕਤੀ ਨੇ ਡਰਿੰਕ ਕੀਤੀ ਹੋਈ ਸੀ। ਹੈਰਾਨੀ ਵਾਲੀ ਗੱਲ ਇਹ ਸੀ ਕਿ ਇੰਨੇ ਜ਼ਿਆਦਾ ਭੀੜ ਵਾਲੇ ਇਲਾਕੇ 'ਚ ਗੱਡੀ ਅਤੇ ਗੱਡੀ 'ਚ ਬੈਠੇ ਵਿਅਕਤੀ ਦਾ ਬਚਾਅ ਹੋਣਾ ਲੋਕਾਂ ਨੂੰ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਲੱਗਿਆ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਲਾਇਆ 50 ਹਜ਼ਾਰ ਦਾ ਜੁਰਮਾਨਾ, ਜਾਣੋ ਕੀ ਹੈ ਪੂਰਾ ਮਾਮਲਾ
NEXT STORY