ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਦੇ ਜੀ. ਐੱਮ. ਸੀ. ਐੱਚ.-32 ਹਸਪਤਾਲ ਦੇ ਅਮਰਜੈਂਸੀ ਗੇਟ ਅੱਗੇ ਉਸ ਸਮੇਂ ਵੱਡੀ ਵਾਰਦਾਤ ਵਾਪਰੀ, ਜਦੋਂ ਸੜਕ ਹਾਦਸੇ 'ਚ ਜਖ਼ਮੀ ਹੋਏ ਨੌਜਵਾਨ ਨੂੰ ਹਸਪਤਾਲ ਲਿਆਉਣ ਵਾਲੇ ਲੋਕਾਂ ਨੇ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਦੌਰਾਨ ਉੱਥੇ ਮੌਜੂਦਾ ਦੂਜਾ ਸੁਰੱਖਿਆ ਮੁਲਾਜ਼ਮ ਜਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਇਹ ਘਟਨਾ ਐਤਵਾਰ ਰਾਤ ਦੀ ਹੈ। ਮ੍ਰਿਤਕ ਦੀ ਪਛਾਣ ਰਾਏਪੁਰ ਖੁਰਦ ਨਿਵਾਸੀ 50 ਸਾਲਾ ਸ਼ਾਮ ਸੁੰਦਰ ਦੇ ਰੂਪ 'ਚ ਹੋਈ ਹੈ, ਜਦੋਂ ਕਿ ਜ਼ਖਮੀਂ ਹੋਏ ਸੁਰੱਖਿਆ ਮੁਲਾਜ਼ਮ ਕਮਲਦੀਪ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਸਪਤਾਲ ਦੇ ਸੁਰੱਖਿਆ ਮੁਲਾਜ਼ਮਾਂ ਨੇ ਮੌਕੇ ’ਤੇ 2 ਹਮਲਾਵਰਾਂ ਨੂੰ ਫੜ੍ਹ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਰਾਮਦਰਬਾਰ ਨਿਵਾਸੀ ਰਾਹੁਲ ਅਤੇ ਨਵੀ ਦੇ ਰੂਪ 'ਚ ਹੋਈ। ਉੱਥੇ ਹੀ ਸੁਰੱਖਿਆ ਮੁਲਾਜ਼ਮ ਸ਼ਾਮ ਸੁੰਦਰ ਦੀ ਮੌਤ ਤੋਂ ਬਾਅਦ ਹੋਰ ਸੁਰੱਖਿਆ ਮੁਲਾਜ਼ਮਾਂ ਨੇ ਹਸਪਤਾਲ 'ਚ ਧਰਨਾ ਦਿੱਤਾ। ਇਸ ਤੋਂ ਬਾਅਦ ਸੈਕਟਰ-34 ਥਾਣਾ ਇੰਚਾਰਜ ਬਲਦੇਵ ਕੁਮਾਰ ਨੇ ਮੌਕੇ ’ਤੇ ਪਹੁੰਚ ਕੇ ਸਾਰੇ ਸੁਰੱਖਿਆ ਮੁਲਾਜ਼ਮਾਂ ਨੂੰ ਸਮਝਾਇਆ।
ਇਹ ਵੀ ਪੜ੍ਹੋ : ਕੋਠੀ 'ਚ ਚੱਲ ਰਿਹਾ ਸੀ ਜਿਸਮ ਦਾ ਧੰਦਾ, ਪੁਲਸ ਦੇਖ ਉੱਡੇ ਮੁੰਡੇ-ਕੁੜੀਆਂ ਦੇ ਹੋਸ਼
ਜਖ਼ਮੀ ਨੂੰ 10 ਲੋਕ ਲੈ ਕੇ ਆਏ ਸਨ
ਜੀ. ਐੱਮ . ਸੀ. ਐੱਚ.-32 ਦੇ ਸੁਰੱਖਿਆ ਮੁਲਾਜ਼ਮ ਕਮਲਦੀਪ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਹਸਪਤਾਲ 'ਚ ਇਕ ਐਕਸੀਡੈਂਟ ਕੇਸ ਆਇਆ ਸੀ। ਰਾਮ ਦਰਬਾਰ 'ਚ ਹਾਦਸੇ ਦੌਰਾਨ ਜਖ਼ਮੀਂ ਨੌਜਵਾਨ ਨੂੰ ਕਰੀਬ 10 ਲੋਕ ਲੈ ਕੇ ਆਏ ਸਨ। ਉਸ ਦੀ ਹਾਲਤ ਦੇਖਦੇ ਹੀ ਡਾਕਟਰ ਨੇ ਉਸ ਨੂੰ ਐਮਰਜੈਂਸੀ 'ਚ ਸ਼ਿਫਟ ਕਰਨ ਦੀ ਸਲਾਹ ਦਿੱਤੀ। ਇਸ ਦੌਰਾਨ ਜਖ਼ਮੀਂ ਨਾਲ ਆਏ ਸਾਰੇ ਨੌਜਵਾਨ ਐਮਰਜੈਂਸੀ 'ਚ ਵੜਣ ਲੱਗੇ। ਉਸ ਨੇ ਨੌਜਵਾਨਾਂ ਨੂੰ ਅੰਦਰ ਜਾਣ ਤੋਂ ਮਨਾਂ ਕਰ ਦਿੱਤਾ। ਇਸ ’ਤੇ ਨੌਜਵਾਨਾਂ ਨੇ ਉਸ ਦੀ ਕੁੱਟ ਮਾਰ ਕਰ ਦਿੱਤੀ। ਇਸ ਦੌਰਾਨ ਸੁਰੱਖਿਆ ਮੁਲਾਜ਼ਮ ਵਿੱਚ-ਬਚਾਅ ਕਰਨ ਲੱਗਾ। ਨੌਜਵਾਨਾਂ ਨੇ ਸ਼ਾਮ ਸੁੰਦਰ ਅਤੇ ਕਮਲਦੀਪ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਦੌਰਾਨ ਸ਼ਾਮ ਸੁੰਦਰ ਬੇਹੋਸ਼ ਹੋ ਗਿਆ, ਜਿਸ ਨੂੰ ਲੋਕਾਂ ਨੇ ਐਮਰਜੈਂਸੀ 'ਚ ਦਾਖਲ ਕਰਵਾਇਆ, ਜਿੱਥੇ ਇਲਾਜ ਦੌਰਾਨ ਸ਼ਾਮ ਸੁੰਦਰ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : ਕੋਰੋਨਾ ਦੀ ਜੰਗ ਜਿੱਤ ਚੁੱਕੇ ਮਰੀਜ਼ਾਂ ਨੂੰ 'ਪਰਨੀਤ ਕੌਰ' ਦੀ ਖਾਸ ਅਪੀਲ
ਸੁਰੱਖਿਆ ਮੁਲਾਜ਼ਮਾਂ ਨੇ ਕੀਤੀ ਨਾਅਰੇਬਾਜ਼ੀ
ਸਾਥੀ ਮੁਲਾਜ਼ਮ ਦੀ ਮੌਤ ਤੋਂ ਬਾਅਦ ਜੀ. ਐੱਮ. ਸੀ. ਐੱਚ.-32 ਦੇਸੁਰੱਖਿਆ ਮੁਲਾਜ਼ਮਾਂ 'ਚ ਰੋਸ ਹੈ। ਘਟਨਾ ਤੋਂ ਬਾਅਦ ਸੋਮਵਾਰ ਸਵੇਰੇ ਹਸਪਤਾਲ ਦੇ ਡੀ ਬਲਾਕ ਕੋਲ ਮੌਜੂਦ ਪਾਰਕ 'ਚ ਸੁਰੱਖਿਆ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਨਾਅਰੇਬਾਜ਼ੀ ਕਰਦਿਆਂ ਆਪਣੇ ਸਾਥੀ ਮੁਲਾਜ਼ਮ ਲਈ ਇਨਸਾਫ਼ ਮੰਗਿਆ। ਸੁਰੱਖਿਆ ਮੁਲਾਜ਼ਮਾਂ ਦੀ ਮੰਗ ਹੈ ਕਿ ਮ੍ਰਿਤਕ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਵੀਡੀਓ 'ਚ ਚਾਕੂ ਮਾਰਨ ਦੀ ਧਮਕੀ ਦੇ ਰਹੇ ਹਮਲਾਵਰ
ਨਸ਼ੇ 'ਚ ਧੁੱਤ ਬਦਮਾਸ਼ਾਂ ਦੇ ਹੌਂਸਲੇ ਬੁਲੰਦ ਸਨ। ਇਸ ਦਾ ਪਤਾ ਮੌਜੂਦ ਲੋਕਾਂ ਵਲੋਂ ਬਣਾਈ ਇਕ ਵੀਡੀਓ 'ਚ ਵੀ ਸਾਫ਼ ਦੇਖਣ ਨੂੰ ਮਿਲਿਆ ਹੈ, ਜਿਸ 'ਚ ਮੁਲਜ਼ਮ ਹਸਪਤਾਲ 'ਚ ਪੁਲਸ ਚੌਂਕੀ ਹੋਣ ਦੇ ਬਾਵਜੂਦ ਸ਼ਰੇਆਮ ਹਸਪਤਾਲ ਦੇ ਗੇਟ ’ਤੇ ਸੁਰੱਖਿਆ ਮੁਲਾਜ਼ਮਾਂ ਨੂੰ ਦੇਖ ਲੈਣ ਅਤੇ ਚਾਕੂ ਮਾਰਨ ਦੀ ਧਮਕੀ ਦਿੰਦੇ ਨਜ਼ਰ ਆ ਰਹੇ ਹਨ।
ਇਸ ਬਾਰੇ ਹਸਪਤਾਲ ਪ੍ਰਸ਼ਾਸਨ ਦੇ ਬੁਲਾਰੇ ਅਨਿਲ ਮੋਦਗਿਲ ਨੇ ਕਿਹਾ ਕਿ ਸੁਰੱਖਿਆ ਸਟਾਫ਼ ਨਾਲ ਇਕ ਮੀਟਿੰਗ ਕੀਤੀ ਹੋਈ ਸੀ ਅਤੇ ਜਿਸ ਗਾਰਡ ਦੀ ਮੌਤ ਹੋਈ, ਉਸ ਦੇ ਪਰਿਵਾਰ ਨਾਲ ਸਾਡੀ ਪੂਰੀ ਹਮਦਰਦੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ 'ਚ ਕਿਸੇ ਇਕ ਮੈਂਬਰ ਨੂੰ ਨੌਕਰੀ ਦੇਣ ਦਾ ਫੈਸਲਾ ਲਿਆ ਗਿਆ ਹੈ ਅਤੇ ਜਿਥੋਂ ਤੱਕ ਹੋ ਸਕੇਗਾ, ਪਰਿਵਾਰ ਦੀ ਮਦਦ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਮੋਹਾਲੀ 'ਚ ਹੋਵੇਗੀ ਅੱਗੇ ਨਾਲੋਂ ਜ਼ਿਆਦਾ ਸਖਤੀ, ਟੀਮਾਂ ਨੂੰ ਮਿਲੇ ਨਿਰਦੇਸ਼
ਆਰਥਿਕ ਤੰਗੀ ਦੇ ਚੱਲਦਿਆ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
NEXT STORY