ਜਲੰਧਰ (ਖੁਰਾਣਾ)– ਸਮਾਰਟ ਸਿਟੀ ਜਲੰਧਰ ਵਿਚ 188 ਲੋਕੇਸ਼ਨਾਂ 'ਤੇ ਸੁਰੱਖਿਆ ਵਧਾਈ ਗਈ ਹੈ। ਸਮਾਰਟ ਸਿਟੀ ਜਲੰਧਰ ਨੇ ਲਗਭਗ 78 ਕਰੋੜ ਰੁਪਏ ਖ਼ਰਚ ਕਰਕੇ ਸ਼ਹਿਰ ਵਿਚ ਲਗਭਗ 188 ਲੋਕੇਸ਼ਨਾਂ ’ਤੇ 1000 ਤੋਂ ਜ਼ਿਆਦਾ ਸੀ. ਸੀ. ਟੀ. ਵੀ. ਕੈਮਰੇ ਲਗਾਏ ਹਨ, ਜਿਨ੍ਹਾਂ ਦਾ ਟਰਾਇਲ ਰਨ ਇਨ੍ਹੀਂ ਦਿਨੀਂ ਕੀਤਾ ਜਾ ਰਿਹਾ ਹੈ। ਇਸ ਦੇ ਲਈ ਕੰਟਰੋਲ ਐਂਡ ਕਮਾਂਡ ਸੈਂਟਰ ਪੁਲਸ ਲਾਈਨ ਵਿਚ ਬਣਾਇਆ ਗਿਆ ਹੈ, ਜਿੱਥੇ ਬੈਠ ਕੇ ਸ਼ਹਿਰ ਵਿਚ ਵਾਪਰ ਰਹੀਆਂ ਸਾਰੀਆਂ ਸਰਗਰਮੀਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ।
ਇਹ ਵੀ ਪੜ੍ਹੋ- NRIs ਨੂੰ ਲੈ ਕੇ ਅਹਿਮ ਖ਼ਬਰ, ਕੈਬਨਿਟ ਮੰਤਰੀ ਧਾਲੀਵਾਲ ਵੱਲੋਂ ਸਖ਼ਤ ਹਦਾਇਤਾਂ ਜਾਰੀ
ਇਸ ਪ੍ਰਾਜੈਕਟ ਤਹਿਤ ਹੁਣ ਇਨ੍ਹਾਂ ਕੈਮਰਿਆਂ ਨੂੰ ਨਗਰ ਨਿਗਮ ਕੰਪਲੈਕਸ ਵਿਚ ਬੈਠ ਕੇ ਵੀ ਵੇਖਿਆ ਜਾ ਸਕੇਗਾ। ਇਸ ਦੇ ਲਈ ਇਕ ਛੋਟਾ ਜਿਹਾ ਵਿਊਇੰਗ ਸੈਂਟਰ ਨਗਰ ਨਿਗਮ ਕੰਪਲੈਕਸ ਵਿਚ ਮੇਅਰ ਦਫ਼ਤਰ ਨੇੜੇ ਸਥਾਪਤ ਕੀਤਾ ਗਿਆ, ਜਿਸ ਦਾ ਟਰਾਇਲ ਬੁੱਧਵਾਰ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਲਿਆ। ਇਸ ਮੌਕੇ ਉਨ੍ਹਾਂ ਨਾਲ ਐਕਸੀਅਨ ਰਾਮਪਾਲ, ਹੈਲਥ ਆਫਿਸਰ ਡਾ. ਸ਼੍ਰੀ ਕ੍ਰਿਸ਼ਨਾ ਸ਼ਰਮਾ, ਸੈਨੇਟਰੀ ਇੰਸ. ਅਸ਼ੋਕ ਭੀਲ ਅਤੇ ਸੌਰਭ ਸੰਧੂ ਆਦਿ ਵੀ ਸਨ। ਇਸ ਟਰਾਇਲ ਦੌਰਾਨ ਨਿਗਮ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਕੁਝ ਨਿਰਦੇਸ਼ ਦਿੱਤੇ, ਜਿਨ੍ਹਾਂ ਤਹਿਤ ਹੋਰ ਸਕ੍ਰੀਨਾਂ ਲਗਾਈਆਂ ਜਾਣਗੀਆਂ ਅਤੇ ਮੌਜੂਦ ਸਕ੍ਰੀਨਾਂ ਨੂੰ ਵੱਡਾ ਕਰਨ ਲਈ ਕਿਹਾ ਗਿਆ ਹੈ। ਕੁਝ ਹੋਰ ਸਹੂਲਤਾਂ ਦਾ ਪ੍ਰਬੰਧ ਕਰਨ ਸਬੰਧੀ ਨਿਰਦੇਸ਼ ਵੀ ਦਿੱਤੇ ਗਏ।
ਸ਼ਹਿਰ ਦੇ ਮੇਨ ਡੰਪ ਸਥਾਨਾਂ ’ਤੇ ਵੀ ਸੀ. ਸੀ. ਟੀ. ਵੀ. ਕੈਮਰੇ ਲੱਗੇ, ਕੰਟਰੋਲ ਨਿਗਮ ਕੋਲ
ਸਮਾਰਟ ਸਿਟੀ ਦੇ ਕੰਟਰੋਲ ਐਂਡ ਕਮਾਂਡ ਸੈਂਟਰ ਪ੍ਰਾਜੈਕਟ ਤਹਿਤ ਸ਼ਹਿਰ ਦੇ ਸਭ ਮੇਨ ਡੰਪ ਸਥਾਨਾਂ ’ਤੇ ਵੀ ਸੀ. ਸੀ. ਟੀ. ਵੀ. ਕੈਮਰੇ ਲਗਾ ਦਿੱਤੇ ਗਏ ਹਨ, ਜਿਨ੍ਹਾਂ ਦਾ ਕੰਟਰੋਲ ਨਗਰ ਨਿਗਮ ਅਧਿਕਾਰੀਆਂ ਦੇ ਕੋਲ ਹੈ ਅਤੇ ਇਨ੍ਹਾਂ ਕੈਮਰਿਆਂ ਨੂੰ ਨਿਗਮ ਕੰਪਲੈਕਸ ਵਿਚ ਬੈਠੇ-ਬੈਠੇ ਵੀ ਵੇਖਿਆ ਜਾ ਸਕਦਾ ਹੈ। ਇਨ੍ਹਾਂ ਕੈਮਰਿਆਂ ਰਾਹੀਂ ਮਾਡਲ ਟਾਊਨ ਡੰਪ, ਬੀ. ਐੱਮ. ਸੀ. ਡੰਪ, ਪ੍ਰਤਾਪ ਬਾਗ ਡੰਪ ਤੋਂ ਇਲਾਵਾ ਫੋਲੜੀਵਾਲ ਡੰਪ ਅਤੇ ਐੱਸ. ਟੀ. ਪੀ. ਕੰਪਲੈਕਸ ’ਤੇ ਵੀ ਨਜ਼ਰ ਰੱਖੀ ਜਾ ਸਕਦੀ ਹੈ।
ਇਹ ਵੀ ਪੜ੍ਹੋ- ਆਮ ਹਾਲਾਤ ’ਚ ਜਾਨ ਗੁਆਉਣ ਵਾਲੇ 86 ਸੈਨਿਕਾਂ ਲਈ CM ਭਗਵੰਤ ਮਾਨ ਵੱਲੋਂ ਵੱਡਾ ਐਲਾਨ
ਪਤਾ ਲੱਗਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਨਗਰ ਨਿਗਮ ਇਨ੍ਹਾਂ ਕੈਮਰਿਆਂ ਰਾਹੀਂ ਉਨ੍ਹਾਂ ਅਨਸਰਾਂ ਦਾ ਪਤਾ ਲਗਾ ਸਕੇਗਾ, ਜੋ ਚੋਰੀ-ਛੁਪੇ ਵਾਹਨਾਂ ਰਾਹੀਂ ਇਨ੍ਹਾਂ ਸਥਾਨਾਂ ’ਤੇ ਕੂੜਾ ਸੁੱਟ ਜਾਂਦੇ ਹਨ ਜਾਂ ਇਨ੍ਹਾਂ ਡੰਪ ਸਥਾਨਾਂ ’ਤੇ ਜੋ ਕਮਰਸ਼ੀਅਲ ਕੂੜਾ ਆਉਂਦਾ ਹੈ, ਉਸ ਸਬੰਧੀ ਨਿਗਮ ਅਧਿਕਾਰੀਆਂ ਨੂੰ ਜਾਣਕਾਰੀ ਮਿਲ ਜਾਵੇਗੀ। ਇਹ ਵੀ ਪਤਾ ਲੱਗ ਜਾਵੇਗਾ ਕਿ ਕਿਸ ਡੰਪ ਤੋਂ ਕਦੋਂ ਅਤੇ ਕਿੰਨੀ ਲਿਫ਼ਟਿੰਗ ਹੋਈ, ਕਦੋਂ ਤਕ ਕੂੜਾ ਆਇਆ ਅਤੇ ਕਿਥੇ ਕਿੰਨਾ ਕੂੜਾ ਪਿਆ ਹੈ।
ਇਹ ਵੀ ਪੜ੍ਹੋ- ਸੁਖਬੀਰ ਬਾਦਲ 'ਤੇ ਹਮਲਾ ਕਰਨ ਵਾਲੇ ਚੌੜਾ ਦੀ ਪਤਨੀ ਆਈ ਮੀਡੀਆ ਸਾਹਮਣੇ, ਕਰ 'ਤੇ ਵੱਡੇ ਖ਼ੁਲਾਸੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਭਵਨ 'ਚ ਲਾਇਆ ਜਾ ਰਿਹਾ ਵਿਸ਼ੇਸ਼ ਕੈਂਪ, ਮੌਜੂਦ ਰਹਿਣਗੇ ਮੰਤਰੀ ਹਰਦੀਪ ਸਿੰਘ ਮੁੰਡੀਆਂ
NEXT STORY