ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਤਰਸੇਮ ਢੁੱਡੀ)- ਜ਼ਿਲਾ ਸ੍ਰੀ ਮੁਕਤਸਰ ਸਾਹਿਬ 'ਚ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਚੱਲ ਰਹੇ ਹੁਨਰ ਸਿਖਲਾਈ ਕੇਂਦਰਾਂ ਤੋਂ ਸਿਖਲਾਈ ਪ੍ਰਾਪਤ ਕਰਨ ਵਾਲੇ 80 ਨੌਜਵਾਨਾਂ ਨੂੰ ਮੋਹਾਲੀ ਦੀਆਂ ਦੋ ਕੰਪਨੀਆਂ 'ਚ ਨੌਕਰੀ ਮਿਲ ਗਈ ਹੈ। ਇੰਨਾਂ ਬੱਚਿਆਂ ਨੂੰ ਕੇਂਦਰ ਸੰਚਾਲਕਾਂ ਵੱਲੋਂ ਬੱਸਾਂ ਰਾਹੀਂ ਮੋਹਾਲੀ ਵਿਖੇ ਇੰਨਾਂ ਦੀਆਂ ਕੰਪਨੀਆਂ 'ਚ ਭੇਜਿਆ ਗਿਆ। ਇੰਨਾਂ 'ਚ ਦਿਹਾਤੀ ਹੁਨਰ ਸਿਖਲਾਈ ਕੇਂਦਰ ਬਰਕੰਦੀ, ਦਿਹਾਤੀ ਹੁਨਰ ਸਿਖਲਾਈ ਕੇਂਦਰ ਗਿਲਜ਼ੇਵਾਲਾ, ਅਰਬਨ ਹੁਨਰ ਸਿਖਲਾਈ ਕੇਂਦਰ ਮਲੋਟ ਅਤੇ ਅਰਬਨ ਹੁਨਰ ਸਿਖਲਾਈ ਕੇਂਦਰ ਗਿੱਦੜਬਾਹਾ ਤੋਂ ਸਿਖਲਾਈ ਪ੍ਰਾਪਤ ਕਰਨ ਵਾਲੇ ਸਿੱਖਿਆਰਥੀ ਸ਼ਾਮਲ ਹਨ। ਨੌਕਰੀ ਲਈ ਚੁਣੇ ਗਏ ਨੌਜਵਾਨਾਂ 'ਚੋਂ 41 ਨੂੰ ਆਈ. ਐੱਸ. ਓ. ਐੱਨ. ਕੰਪਨੀ 'ਚ ਅਤੇ 39 ਨੂੰ ਡਾ. ਆਈ. ਟੀ. ਕੰਪਨੀ 'ਚ ਨੌਕਰੀ ਮਿਲੀ ਹੈ। ਇਹ ਹੁਨਰ ਸਿਖਲਾਈ ਕੇਂਦਰ ਜ਼ਿਲੇ 'ਚ ਸਰਕਾਰ ਵੱਲੋਂ ਇਸ ਲਈ ਸ਼ੁਰੂ ਕੀਤੇ ਗਏ ਹਨ ਤਾਂ ਜੋ ਨੌਜਵਾਨਾਂ ਨੂੰ ਹੁਨਰਮੰਦ ਕਰਕੇ ਉਨ੍ਹਾਂ ਨੂੰ ਰੋਜ਼ਗਾਰ ਦੇ ਯੋਗ ਬਣਾਇਆ ਜਾ ਸਕੇ। ਇੰਨਾਂ ਹੁਨਰ ਸਿਖਲਾਈ ਕੇਂਦਰਾਂ 'ਚ ਸਿਖਲਾਈ ਬਿਲਕੁਲ ਮੁਫ਼ਤ ਹੈ ਅਤੇ ਇੱਥੇ ਘੱਟ ਮਿਆਦ ਦੇ ਕੋਰਸ ਕਰਵਾਏ ਜਾਂਦੇ ਹਨ। ਸਿਖਲਾਈ ਪ੍ਰਾਪਤ ਕਰਨ ਵਾਲਿਆਂ ਨੂੰ ਕਿਤਾਬਾਂ ਵਰਦੀਆਂ ਵੀ ਮੁਫਤ ਦਿੱਤੀਆਂ ਜਾਂਦੀਆਂ ਹਨ ਅਤੇ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਨੌਕਰੀ ਪ੍ਰਾਪਤ ਕਰਨ 'ਚ ਵੀ ਇੰਨ੍ਹਾਂ ਬੱਚਿਆਂ ਦੀ ਮਦਦ ਕੀਤੀ ਜਾਂਦੀ ਹੈ। ਇਸ ਮੌਕੇ ਸਟੇਟ ਹੈੱਡ ਅਯੁਸ ਗੁਪਤਾ, ਮੋਹਿਤ ਸ਼ਰਮਾ, ਪਰਮਿੰਦਰ ਬੇਦੀ, ਜਤਿਨ ਮਨਚੰਦਾ ਆਦਿ ਵੀ ਹਾਜਰ ਸਨ। ਇਹ ਸਿਖਲਾਈ ਪ੍ਰਾਪਤ ਕਰਨ ਦੇ ਚਾਹਵਾਨ ਨੌਜਵਾਨਾਂ ਨੇੜੇ ਦੇ ਹੁਨਰ ਸਿਖਲਾਈ ਕੇਂਦਰ ਨਾਲ ਰਾਬਤਾ ਕਰ ਸਕਦੇ ਹਨ।
ਆਖਿਰ ਟੁੱਟੀ ਸਾਹਾਂ ਦੀ ਡੋਰ, ਹਾਦਸੇ 'ਚ ਜ਼ਖਮੀ ਹੋਏ ਹੌਲਦਾਰ ਨੇ ਤੋੜਿਆ ਦਮ
NEXT STORY