ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਦੇ ਅਦੇਸ਼ਾਂ 'ਤੇ ਸੀਨੀਅਰ ਮੈਡੀਕਲ ਅਫਸਰ ਕਮਨਿਊਟੀ ਹੈੱਲਥ ਸੈਂਟਰ ਝਬਾਲ ਡਾ. ਕਰਮਵੀਰ ਭਾਰਤੀ ਦੀ ਅਗਵਾਈ ਹੇਠ ਸਬ ਸੈਂਟਰ ਅੱਡਾ ਝਬਾਲ ਵਿਖੇ ਸਵੱਛ ਭਾਰਤ ਮੁਹਿੰਮ ਦਾ ਅਗਾਜ਼ ਸਰਪੰਚ ਮੋਨੂੰ ਚੀਮਾ ਅਤੇ ਐਡਵੋਕੇਟ ਜੇ. ਐੱਸ. ਢਿੱਲੋਂ ਵੱਲੋਂ ਕੀਤਾ ਗਿਆ। ਸੈਂਟਰ ਦੀ ਇੰਚਾਰਜ ਸੁਖਬੀਰ ਕੌਰ ਢਿੱਲੋਂ ਦੀ ਅਗਵਾਈ 'ਚ ਹੈੱਲਥ ਕਰਮਚਾਰੀਆਂ ਸੁਰਿੰਦਰ ਕੌਰ ਆਸ਼ਾ ਵਰਕਰ, ਸੀਮਾ ਸੋਹਲ ਆਸ਼ਾ ਵਰਕਰ, ਬਲਵਿੰਦਰ ਕੌਰ ਆਸ਼ਾ ਵਰਕਰ ਸਮੇਤ ਸਾਬਕਾ ਸਰਪੰਚ ਬਲਦੇਵ ਸਿੰਘ ਪੱਟੂ, ਸਰਪੰਚ ਗੁਰਦੀਪ ਸਿੰਘ, ਸਰਪੰਚ ਬੀਬੀ ਸੁਖਵਿੰਦਰ ਕੌਰ, ਹੈਪੀ ਲੱਠਾ (ਸਰਪੰਚ), ਗਿੰਦਰ ਸਿੰਘ ਮਿੰਨੀ ਸਰਪੰਚ, ਸੁਰਜੀਤ ਸਿੰਘ ਠੇਕੇਦਾਰ, ਸਾਹਬ ਸਿੰਘ, ਖੁਸ਼ਪਿੰਦਰ ਸਿੰਘ ਪਿੰਕੂ, ਗੁਰਜੀਤ ਸਿੰਘ ਜੀਓਬਾਲਾ, ਸੁਖਰਾਜ ਸਿੰਘ, ਹਰਮਨਦੀਪ ਸਿੰਘ ਐਮਾਂ ਆਦਿ ਵੱਲੋਂ ਹੱਥਾਂ 'ਚ ਝਾੜੂ ਫੜ• ਕੇ ਸਬ ਸੈਂਟਰ ਅਤੇ ਆਸ ਪਾਸ ਦੀ ਸਫਾਈ ਕੀਤੀ ਗਈ ਅਤੇ ਬੂਟਿਆਂ ਨੂੰ ਪਾਣੀ ਪਾਇਆ ਗਿਆ। ਇਸ ਮੌਕੇ ਸਰਪੰਚ ਮੋਨੂੰ ਚੀਮਾ, ਐਡਵੋਕੇਟ ਜੇ. ਐੱਸ. ਢਿੱਲੋਂ ਅਤੇ ਸੁਖਵਿੰਦਰ ਕੌਰ ਨੇ ਕਿਹਾ ਕਿ ਬਿਮਾਰੀਆਂ ਤੋਂ ਬਚਾਅ ਲਈ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਰੱਖਣ ਦੇ ਨਾਲ ਹੋਰਨਾਂ ਨੂੰ ਵੀ ਪ੍ਰੇਰਤ ਕਰਦਿਆਂ ਸਵੱਛ ਭਾਰਤ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ। ਇਸ ਮੌਕੇ ਮੈਂਬਰ ਪੰਚਾਇਤ ਮਨਜੀਤ ਸਿੰਘ ਭੋਜੀਆਂ, ਨੰਬਰਦਾਰ ਸ਼ਿੰਦੇ ਸ਼ਾਹ, ਕਰਤਾਰ ਸਿੰਘ ਬਾਬਾ, ਬਿੱਟੂ ਮੈਂਬਰ ਅੱਡਾ ਝਬਾਲ, ਨਸੀਬ ਸਿੰਘ ਬਿੱਲਾ, ਬਾਬਾ ਗੁਰਨਾਮ ਸਿੰਘ ਸੱ੍ਰੋ, ਪ੍ਰਧਾਨ ਬੰਟੀ ਸ਼ਰਮਾ, ਜਪਿੰਦਰ ਸਿੰਘ ਜਪਾਨਾ, ਮਨਜਿੰਦਰ ਸਿੰਘ ਲਹਿਰੀ, ਰਾਜਾ ਝਬਾਲ, ਚੇਅਰਮੈਨ ਸਾਗਰ ਸ਼ਰਮਾ ਆਦਿ ਹਾਜ਼ਰ ਸਨ।
ਬਾਈਕ ਸਵਾਰ 3 ਨੌਜਵਾਨ ਔਰਤ ਦਾ ਪਰਸ ਖੋਹ ਕੇ ਹੋਏ ਮੌਕੇ 'ਤੇ ਫਰਾਰ
NEXT STORY