helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
MON, MAR 03, 2025
ਵੱਡੀ ਖ਼ੁਸ਼ਖ਼ਬਰੀ! ਇਸ ਸੂਬੇ 'ਚ ਸਸਤਾ ਹੋ ਗਿਆ...
ਪੰਜਾਬ ਵਿਚ ਮੰਗਲਵਾਰ ਨੂੰ ਛੁੱਟੀ ਦਾ ਐਲਾਨ, ਸਕੂਲ,...
'ਬਾਬੇ ਦਾ ਬਹੁਤ ਪ੍ਰਭਾਵ ਹੈ...ਤੁਹਾਡਾ ਵੀ ਕਰੇਗਾ...
ਪੰਜਾਬ ਸਰਕਾਰ ਦੇ ਮਾਈਨਿੰਗ ਵਿਭਾਗ ਦੀ ਜਾਅਲੀ...
ਪੰਜਾਬ
ਮਨੋਰੰਜਨ
Photos
Videos
ਫਿਲੌਰ/ਬਿਲਗਾ (ਭਾਖੜੀ/ਇਕਬਾਲ)-ਗੁਰੂ ਘਰ ’ਚ ਬੇਅਦਬੀ ਦਾ ਇਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ। ਗੁਰਦੁਆਰੇ ਦਾ ਹੀ ਸੇਵਾਦਾਰ ਗੁਰੂ ਘਰ ਦੇ ਅੰਦਰ ਆਪਣੇ ਕਮਰੇ ’ਚ ਮੀਟ ਬਣਾਉਣ ਦੇ ਨਾਲ ਹੀ ਸ਼ਰਾਬ ਵੀ ਪੀਂਦਾ ਸੀ ਅਤੇ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਆਈਆਂ ਔਰਤਾਂ ਨੂੰ ਭੱਦੇ ਇਸ਼ਾਰੇ ਕਰਦਾ ਸੀ। ਪਿੰਡ ਵਾਸੀਆਂ ਨੇ ਸੇਵਾਦਾਰ ਨੂੰ ਰੰਗੇ ਹੱਥੀਂ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਨੇੜਲੇ ਪਿੰਡ ਮੌ ਸਾਹਿਬ ਦੇ ਮੁੱਖ ਗੁਰਦੁਆਰਾ ਸਾਹਿਬ ਜਿੱਥੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਵਿਆਹ ਕਰਵਾਉਣ ਆਏ ਸਨ ਅਤੇ ਇਸ ਪਵਿੱਤਰ ਅਸਥਾਨ ’ਤੇ ਉਨ੍ਹਾਂ ਦੀਆਂ ਯਾਦਾਂ ਸੁਸ਼ੋਭਿਤ ਹਨ। ਇਹ ਗੁਰਦੁਆਰਾ ਐੱਸ. ਜੀ. ਪੀ. ਸੀ. ਅਧੀਨ ਆਉਂਦਾ ਹੈ ਅਤੇ ਇਸ ਵਿਚ ਐੱਸ. ਜੀ. ਪੀ. ਸੀ. ਵੱਲੋਂ ਸੇਵਾਦਾਰ ਲਾਏ ਜਾਂਦੇ ਹਨ। ਉਸ ਗੁਰਦੁਆਰੇ ਵਿਚ ਪਿਛਲੇ 9 ਸਾਲਾਂ ਤੋਂ ਬਤੌਰ ਸੇਵਾਦਾਰ ਹਰਜਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਲਗਾਤਾਰ ਕਈ ਮਹੀਨਿਆਂ ਤੋਂ ਗੁਰਦੁਆਰੇ ਦੀ ਮਰਿਯਾਦਾ ਭੰਗ ਕਰਕੇ ਬੇਅਦਬੀ ਕਰ ਰਿਹਾ ਸੀ। ਉਹ ਆਏ ਦਿਨ ਗੁਰਦੁਆਰੇ ਦੇ ਅੰਦਰ ਆਪਣੇ ਕਮਰੇ ’ਚ ਮੀਟ ਬਣਾਉਂਦਾ ਅਤੇ ਸ਼ਰਾਬ ਵੀ ਪੀਂਦਾ ਸੀ।
ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ: ਐਗਜ਼ਿਟ ਪੋਲ ਅਨੁਸਾਰ ਆਏ ਨਤੀਜੇ ਤਾਂ ਪੰਜਾਬ ’ਚ ਫੇਲ ਸਾਬਿਤ ਹੋਵੇਗਾ ਡੇਰਾ ਫੈਕਟਰ
ਪਿੰਡ ਵਾਸੀਆਂ ਨੇ ਦੱਸਿਆ ਕਿ ਸੇਵਾਦਾਰ ਹਰਜਿੰਦਰ ਸਿੰਘ ਗੁਰੂ ਘਰ ’ਚ ਮੱਥਾ ਟੇਕਣ ਆਈਆਂ ਔਰਤਾਂ ਨੂੰ ਭੱਦੇ ਇਸ਼ਾਰੇ ਕਰਦਾ ਅਤੇ ਔਰਤਾਂ ਦੇ ਨੇੜੇ ਜਾ ਕੇ ਪਰਚੀ ’ਤੇ ਆਪਣਾ ਮੋਬਾਇਲ ਨੰਬਰ ਲਿਖ ਕੇ ਸੁੱਟ ਦਿੰਦਾ ਸੀ। ਉਸ ਨੇ ਔਰਤਾਂ ਨੂੰ ਉਨ੍ਹਾਂ ਦੇ ਮੋਬਾਇਲ ਫੋਨ ’ਤੇ ਗੰਦੇ ਸੁਨੇਹੇ ਵੀ ਭੇਜੇ। ਪਿੰਡ ਵਾਸੀਆਂ ਨੂੰ ਲਗਾਤਾਰ ਉਕਤ ਸੇਵਾਦਾਰ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ਸਬੰਧੀ ਐੱਸ. ਜੀ. ਪੀ. ਸੀ. ਦੇ ਉਪ ਪ੍ਰਧਾਨ ਅਤੇ ਹੋਰਨਾਂ ਅਧਿਕਾਰੀਆਂ ਨੂੰ ਵੀ ਦੱਸਿਆ ਗਿਆ। ਅਫ਼ਸੋਸ ਦੀ ਗੱਲ ਹੈ ਕਿ ਅਜਿਹੇ ਹੈਵਾਨ ਵਿਰੁੱਧ ਉਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਉਕਤ ਸੇਵਾਦਾਰ ਨੂੰ ਰੰਗੇ ਹੱਥੀਂ ਫੜਨ ਲਈ ਉਸ ’ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਅੱਜ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।
ਸੇਵਾਦਾਰ ਨੇ ਸਾਰਿਆਂ ਦੇ ਸਾਹਮਣੇ ਆਪਣਾ ਗੁਨਾਹ ਕਬੂਲ ਕੀਤਾ ਹੈ। ਪਿੰਡ ਦੇ ਪੰਚ ਪਰਮਜੀਤ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮ ਸੇਵਾਦਾਰ ਹਰਜਿੰਦਰ ਸਿੰਘ ਵਿਰੁੱਧ ਪੁਲਸ ਨੇ ਕੇਸ ਦਰਜ ਕਰ ਕੇ ਉਸ ਦੇ ਕਮਰੇ ’ਚੋਂ ਵੱਡੀ ਗਿਣਤੀ ’ਚ ਨਸ਼ੇ ਵਾਲੀਆਂ ਅਤੇ ਸੈਕਸ ਵਧਾਊ ਦਵਾਈਆਂ ਅਤੇ ਅਸ਼ਲੀਲ ਪੋਸਟਰ ਬਰਾਮਦ ਕੀਤੇ ਹਨ। ਪਿੰਡ ਵਾਸੀਆਂ ਨੇ ਇਹ ਵੀ ਮੰਗ ਕੀਤੀ ਕਿ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੂੰ ਵੀ ਉਥੋਂ ਬਦਲਿਆ ਜਾਵੇ, ਜਿਸ ਨੇ ਲਗਾਤਾਰ ਸ਼ਿਕਾਇਤਾਂ ਮਿਲਣ ਦੇ ਬਾਵਜੂਦ ਸੇਵਾਦਾਰ ’ਤੇ ਕੋਈ ਕਾਰਵਾਈ ਨਹੀਂ ਕੀਤੀ।
ਇਹ ਵੀ ਪੜ੍ਹੋ: ਯੂਕ੍ਰੇਨ 'ਚ ਪਾਣੀ ਖ਼ਰੀਦਣ ਲਈ ਨਕਦੀ ਨਹੀਂ, ATM ਕਾਰਡ ਬੰਦ, ਜਾਣੋ ਕਿਹੜੇ ਹਾਲਾਤ 'ਚੋਂ ਲੰਘ ਰਹੇ ਨੇ ਵਿਦਿਆਰਥੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਚੋਣ ਨਤੀਜਿਆਂ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸੁਖਬੀਰ ਅਤੇ ਹਰਸਿਮਰਤ
Stories You May Like
ਰਣਵੀਰ ਇਲਾਹਾਬਾਦੀਆ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ
ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, ਟੁੱਟਣ ਦੀ ਕਗਾਰ 'ਤੇ ਪਹੁੰਚਿਆ ਪੰਜਾਬ ਦਾ ਇਹ...
ਓਰੀ ਦੇ ਟਚ ਕਰਨ ਨਾਲ ਔਰਤ ਹੋਈ ਗਰਭਵਤੀ! ਖੁਦ ਕੀਤਾ ਖੁਲ੍ਹਾਸਾ
ਅਹਿਮ ਖ਼ਬਰ: ਬਿਜਲੀ ਦੀ ਸਪਲਾਈ 'ਚ ਹੁਣ ਨਹੀਂ ਆਵੇਗੀ ਰੁਕਾਵਟ, ਖ਼ਪਤਕਾਰਾਂ ਨੂੰ...
ਅਮਰੀਕੀ ਪੁਲਸ ਨੇ 36 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ ਕੀਤੇ ਜ਼ਬਤ
Laughter Chefs 2 'ਚ ਵਾਪਰਿਆ ਹਾਦਸਾ, ਮਸ਼ਹੂਰ ਅਦਾਕਾਰ ਦੀ ਵਾਲ- ਵਾਲ ਬਚੀ ਜਾਨ
OSCAR 2025: ਪ੍ਰਿਅੰਕਾ ਚੋਪੜਾ ਦੀ ਫ਼ਿਲਮ 'ਅਨੁਜਾ' ਨੂੰ ਨਹੀਂ ਮਿਲਿਆ ਐਵਾਰਡ
ਡਾਕਟਰਾਂ ਦਾ ਕਮਾਲ, ਅੱਖਾਂ ਦੀ ਰੌਸ਼ਨੀ ਵਾਪਸ ਲਿਆਉਣ ਲਈ ਕੀਤੀ 'ਦੰਦ' ਦੀ ਵਰਤੋਂ
ਨੇਪਾਲ ਜਾਣ ਵਾਲੇ ਭਾਰਤੀ ਸੈਲਾਨੀਆਂ ਦੀ ਗਿਣਤੀ ਘਟੀ
'ਹਸੀਨਾ ਸ਼ਾਸਨ ਦੇ 'ਅੱਤਿਆਚਾਰਾਂ' ਦਾ ਰਿਕਾਰਡ ਸੰਭਾਲਣਾ ਮਹੱਤਵਪੂਰਨ'
ਮਾਹਿਰਾ ਸ਼ਰਮਾ ਨੇ ਮਹਿੰਦੀ ਵਾਲੇ ਹੱਥਾਂ ਦੀ ਸਾਂਝੀ ਕੀਤੀ ਫ਼ੋਟੋ,'ਕੀ ਇਹ ਸਿਰਾਜ ਦੇ...
ਜ਼ੇਲੇਂਸਕੀ ਦੇ ਬਦਲੇ ਸੁਰ, ਅਮਰੀਕਾ ਨਾਲ ਖਣਿਜ ਸਮਝੌਤੇ 'ਤੇ ਕਹੀ ਇਹ ਗੱਲ
ਸੀਰੀਆ 'ਚ ਗੋਲੀਬਾਰੀ, 4 ਦੀ ਮੌਤ ਤੇ 13 ਜ਼ਖਮੀ
ਲੈਬ ਟੈਕਨੀਸ਼ੀਅਨ ਦਾ ਕਾਰਾ ਕਰੇਗਾ ਹੈਰਾਨ, ਮੁਲਜ਼ਮ ਨੂੰ ਬਣਾ 'ਤਾ HIV ਪਾਜ਼ੇਟਿਵ,...
ਜਲੰਧਰ ਦੇ ਇਨ੍ਹਾਂ ਇਲਾਕਿਆਂ 'ਚ ਧੜੱਲੇ ਨਾਲ ਚੱਲ ਰਿਹੈ ਇਹ ਗੰਦਾ ਧੰਦਾ, ਬਣ ਚੁੱਕੇ...
ਫਿਰ ਬਦਲੇਗਾ ਪੰਜਾਬ ਦਾ ਮੌਸਮ, ਜਾਰੀ ਹੋ ਗਿਆ Alert, ਇਸ ਦਿਨ ਪਵੇਗਾ ਭਾਰੀ ਮੀਂਹ...
ਧਾਮੀ ਨੂੰ ਮਨਾਉਣ ਪਹੁੰਚੇ ਕਮੇਟੀ ਦੇ 5 ਮੈਂਬਰ, ਮੀਟਿੰਗ ਮਗਰੋਂ ਬਲਦੇਵ ਸਿੰਘ ਕਲਿਆਣ...
ਪੁਲਸ 'ਚ ਨੌਕਰੀਆਂ ਦੇ ਚਾਹਵਾਨਾਂ ਲਈ ਖ਼ਾਸ ਖ਼ਬਰ, ਮੁੱਖ ਮੰਤਰੀ ਭਗਵੰਤ ਮਾਨ ਨੇ...
Subscribe Now!