ਲੁਧਿਆਣਾ (ਰਾਜ) : ਜੇਕਰ ਤੁਸੀਂ ਵੀ ਆਪਣੇ ਘਰ ਨੌਕਰ ਜਾਂ ਨੌਕਰਾਣੀ ਰੱਖਦੇ ਹੋ ਤਾਂ ਸਾਵਧਾਨ ਹੋ ਜਾਓ। ਇੱਥੇ ਸਰਾਭਾ ਨਗਰ ਦੇ ਬਾੜੇਵਾਲ ਆਵਾਨ 'ਚ ਇਕ ਕਾਰੋਬਾਰੀ ਦੇ ਘਰ ਨੇਪਾਲੀ ਨੌਕਰੀ ਨੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਾਣਕਾਰੀ ਮੁਤਾਬਕ ਕਾਰੋਬਾਰੀ ਅਰੁਣ ਜੈਨ ਨੇ ਕੁੱਝ ਦੇਰ ਪਹਿਲਾਂ ਘਰ 'ਚ ਸਮੀਰ ਸੂਦ ਨਾਂ ਦੇ ਨੇਪਾਲੀ ਨੌਕਰ ਨੂੰ ਰੱਖਿਆ ਸੀ। ਉਹ ਘਰ ਦਾ ਸਾਰਾ ਕੰਮ ਕਰਦਾ ਸੀ।
ਇਹ ਵੀ ਪੜ੍ਹੋ : ਪੰਜਾਬ ਲਈ ਚਿੰਤਾ ਭਰੀ ਖ਼ਬਰ, 10 ਹਜ਼ਾਰ ਤੋਂ ਪਾਰ ਪੁੱਜੀਆਂ 'ਪਰਾਲੀ' ਸਾੜਨ ਦੀਆਂ ਘਟਨਾਵਾਂ
ਬੀਤੇ ਦਿਨ ਜਦੋਂ ਅਰੁਣ ਆਪਣੇ ਘਰ 'ਚ ਮੌਜੂਦ ਨਹੀਂ ਸੀ ਤਾਂ ਨੌਕਰ ਨੇ ਉਸ ਦੀ ਮਾਂ ਅਤੇ ਧੀਆਂ ਨੂੰ ਖਾਣੇ 'ਚ ਨਸ਼ੀਲਾ ਪਦਾਰਥ ਖੁਆ ਦਿੱਤਾ। ਇਹ ਖਾਣਾ ਖਾਣ ਤੋਂ ਬਾਅਦ ਸਾਰਾ ਪਰਿਵਾਰ ਬੇਹੋਸ਼ ਹੋ ਗਿਆ।
ਇਹ ਵੀ ਪੜ੍ਹੋ : ਦਫ਼ਤਰਾਂ ਅੰਦਰ ਮੋਬਾਇਲ ਲਿਜਾਣ ਤੋਂ ਰੋਕਣ ਵਾਲੇ ਅਧਿਕਾਰੀ ਸਾਵਧਾਨ! CM ਮਾਨ ਲੈਣਗੇ ਸਖ਼ਤ ਐਕਸ਼ਨ
ਇਸ ਤੋਂ ਬਾਅਦ ਨੌਕਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਘਰ 'ਚ ਪਏ ਲੱਖਾਂ ਰੁਪਏ ਅਤੇ ਗਹਿਣੇ ਲੁੱਟ ਲਏ ਅਤੇ ਫ਼ਰਾਰ ਹੋ ਗਿਆ। ਜਦੋਂ ਅਰੁਣ ਜੈਨ ਘਰ ਪੁੱਜਾ ਤਾਂ ਘਟਨਾ ਬਾਰੇ ਉਸ ਨੂੰ ਪਤਾ ਲੱਗਿਆ। ਉਸ ਨੇ ਤੁਰੰਤ ਥਾਣਾ ਸਰਾਭਾ ਨਗਰ ਦੀ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਦੋਸ਼ੀ ਨੌਕਰ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਜਿਊਲਰੀ ਦੀ ਦੁਕਾਨ 'ਤੇ ਗਹਿਣੇ ਖ਼ਰੀਦਣ ਆਈ ਔਰਤ ਦਾ ਘਟੀਆ ਕਾਰਨਾਮਾ CCTV 'ਚ ਹੋਇਆ ਕੈਦ
NEXT STORY