ਲੁਧਿਆਣਾ, (ਮਹੇਸ਼)- ਕਰਮਚਾਰੀਆਂ ਦੀ ਹੜਤਾਲ ਦੌਰਾਨ ਬੁੱਧਵਾਰ ਨੂੰ ਸੇਵਾ ਕੇਂਦਰਾਂ 'ਚ ਸਾਰੀਆਂ ਸੇਵਾਵਾਂ ਠੱਪ ਰਹੀਆਂ, ਜਿਸ ਨਾਲ ਜਨਤਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਜਨਤਾ ਦਾ ਕਹਿਣਾ ਸੀ ਕਿ ਕੰਪਨੀ-ਸਰਕਾਰ ਅਤੇ ਕਰਮਚਾਰੀਆਂ ਦੇ ਵਿਚਕਾਰ ਚੱਲ ਰਹੇ ਵਿਵਾਦ 'ਚ ਆਮ ਲੋਕ ਬਿਨਾਂ ਵਜ੍ਹਾ ਪਿਸ ਰਹੇ ਹਨ, ਜਦਕਿ ਇਨ੍ਹਾਂ ਸੇਵਾ ਕੇਂਦਰਾਂ 'ਚ ਕੰਮ ਕਰਨ ਦੇ ਬਦਲੇ ਪੂਰੀ ਸਰਕਾਰੀ ਫੀਸ ਵਸੂਲੀ ਜਾਂਦੀ ਹੈ। ਇਸ 'ਚ ਜਨਤਾ ਦਾ ਕੀ ਕਸੂਰ ਹੈ। ਵਰਨਣਯੋਗ ਹੈ ਕਿ ਸੇਵਾ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਕੱਲ ਤੋਂ ਹੜਤਾਲ 'ਤੇ ਚੱਲ ਰਹੇ ਹਨ। ਕੱਲ ਦੀ ਤਰ੍ਹਾਂ ਅੱਜ ਵੀ ਉਨ੍ਹਾਂ ਨੇ ਕੰਮ ਨਹੀਂ ਕੀਤਾ। ਹੜਤਾਲੀਆਂ ਨੇ ਬੱਚਤ ਭਵਨ ਤੋਂ ਡੀ. ਸੀ. ਦਫਤਰ ਤੱਕ ਰੋਸ ਮਾਰਚ ਵੀ ਕੀਤਾ। ਡੀ. ਸੀ. ਪ੍ਰਦੀਪ ਅਗਰਵਾਲ ਦੇ ਸਾਹਮਣੇ ਆਪਣੀਆਂ ਮੰਗਾਂ ਰੱਖੀਆਂ। ਹਾਲਾਂਕਿ ਕਚਹਿਰੀ ਕੰਪਲੈਕਸ ਦੇ ਸੇਵਾ ਕੇਂਦਰਾਂ 'ਚ ਕੰਮ ਕਰਨ ਵਾਲੇ ਕਰਮਚਾਰੀ ਗੱਲ ਮੰਨ ਗਏ ਅਤੇ ਕੰਮ ਵੀ ਚਲੇ ਗਏ ਪਰ ਰਾਜ ਦੇ ਹੋਰ ਸੇਵਾ ਕੇਂਦਰਾਂ ਤੋਂ ਦੇਰ ਸ਼ਾਮ ਕਰਮਚਾਰੀਆਂ ਫੈਸਲਾ ਕੀਤਾ ਜਨਤਾ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਕਾਲੀਆਂ ਪੱਟੀਆਂ ਬੰਨ੍ਹ ਕੇ ਕੰਮ ਕਰਨਗੇ ਪਰ ਉਨ੍ਹਾਂ ਦਾ ਸੰਘਰਸ਼ ਤਦ ਤੱਕ ਜਾਰੀ ਰਹੇਗਾ, ਜਦ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ।
ਉਥੇ ਦੂਜੇ ਪਾਸੇ ਪਟਵਾਰੀਆਂ ਅਤੇ ਕਾਨੂੰਨਗੋ ਵੀ ਹੜਤਾਲ 'ਤੇ ਚੱਲ ਰਹੇ ਹਨ, ਜਿਸ ਕਰ ਕੇ ਆਮ ਜਨਤਾ ਪਿਸ ਰਹੀ ਹੈ। ਕੁੱਝ ਲੋਕਾਂ ਨੇ ਜ਼ਿਲਾ ਕਮਿਸ਼ਨਰ ਨਾਲ ਮਿਲ ਕੇ ਦੋਵੇਂ ਮਸਲੇ ਜਲਦ ਤੋਂ ਜਲਦ ਹੱਲ ਕਰਨ ਦੀ ਮੰਗ ਕੀਤੀ ਹੈ।
ਰਿਕਸ਼ਾ 'ਚ ਬੈਠੀ ਔਰਤ ਦੇ ਹੱਥੋਂ ਮੋਬਾਇਲ ਖੋਹਿਆ
NEXT STORY